ਸੀ . ਜੀ . ਐੱਸ . ਟੀ . ਅਤੇ ਕਸਟਮ ਪੈਨਸ਼ਨਰਾਂ ਨੂੰ ਮਸਲੇ ਹੱਲ ਕਰਵਾਉਣ ਦਾ ਭਰੋਸਾ
ਜਲੰਧਰ, 1 ਅਗਸਤ (ਸ਼ਿਵ)-ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਜੀ.
ਜਲੰਧਰ, 1 ਅਗਸਤ (ਸ਼ਿਵ)-ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ.ਜੀ.ਐੱਸ.ਟੀ.) ਅਤੇ ਕਸਟਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਜਲੰਧਰ ਯੂਨਿਟ ਦੀ ਆਮ ਸਭਾ ਅੱਜ ਆਯੋਜਿਤ ਕੀਤੀ ਗਈ। ਇਸ ਮਹੱਤਵਪੂਰਨ ਮੀਟਿੰਗ ਵਿਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਫਗਵਾੜਾ ਸਮੇਤ ਵੱਖ-ਵੱਖ ਖੇਤਰਾਂ ਤੋਂ ਆਏ ਲੋਕ ਸ਼ਾਮਿਲ ਹੋਏ। ਮੀਟਿੰਗ ਵਿਚ ਚੰਡੀਗੜ੍ਹ ਜ਼ੋਨ (ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ) ਦੇ ਪ੍ਰਧਾਨ ਅਤੇ ਸਾਬਕਾ ਆਈ. ਆਰ.ਐੱਸ. ਅਧਿਕਾਰੀ ਰਾਜੇਸ਼ ਰਾਏ ਮੁੱਖ ਮਹਿਮਾਨ ਤੇ ਸੁਰਿੰਦਰ ਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਜਲੰਧਰ ਯੂਨਿਟ ਦੇ ਸਕੱਤਰ ਐੱਸ. ਕੇ. ਕਲੇਰ, ਅਸ਼ਵਨੀ ਕਪੂਰ ਅਤੇ ਗੁਰਮੇਲ ਚੰਦ ਨੇ ਪ੍ਰਧਾਨ ਰਾਜੇਸ਼ ਰਾਏ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਐੱਸ. ਕੇ. ਕਲੇਰ ਨੇ ਸੇਵਾਮੁਕਤੀ ਤੋਂ ਬਾਅਦ ਪੈਨਸ਼ਨਰਾਂ ਨੂੰ ਦਰਪੇਸ਼ ਤਨਖ਼ਾਹ ਅਤੇ ਪੈਨਸ਼ਨ ਸਬੰਧੀ ਵਿਸੰਗਤੀਆਂ ਅਤੇ ਕੇਂਦਰੀ ਸਰਕਾਰ ਹੈਲਥ ਸਕੀਮ ਅਧੀਨ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਦੌਰਾਨ ਰਾਜੇਸ਼ ਰਾਏ ਨੇ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਪੈਨਸ਼ਨਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਵਿਸੰਗਤੀਆਂ ਨੂੰ ਸਬੰਧਿਤ ਵਿਭਾਗਾਂ, ਮੰਤਰਾਲਿਆਂ ਅਤੇ ਮੰਤਰੀਆਂ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦੇ ਜਲਦ ਹੱਲ ਲਈ ਲਗਾਤਾਰ ਯਤਨ ਕਰਨਗੇ। ਇਸ ਮੌਕੇ ਐੱਸ. ਕੇ. ਕਲੇਰ, ਅਸ਼ਵਨੀ ਕਪੂਰ, ਗੁਰਮੇਲ ਚੰਦ, ਰਾਜੇਸ਼ ਰਾਏ, ਪਿਆਰਾ ਰਾਮ, ਰਾਮ ਪ੍ਰਕਾਸ਼, ਚਰਨਜੀਤ ਸਿੰਘ, ਓ. ਡੀ. ਸ਼ਰਮਾ, ਸੁਭਾਸ਼ ਸ਼ਰਮਾ, ਦਿਲਬਾਗ ਸਿੰਘ, ਦਲਬੀਰ ਚੰਦ, ਨਰਿੰਦਰ ਪਾਲ ਅਤੇ ਧਰਮਪਾਲ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਅਤੇ ਮੈਂਬਰਾਂ ਨੇ ਹਾਜ਼ਰੀ ਭਰੀ।