ਜਲੰਧਰ, 1 ਅਗਸਤ (ਪਵਨ ਖਰਬੰਦਾ)-ਬੀਤੇ ਦਿਨੀਂ ਦਿੱਲੀਦੇ ਜੰਤਰ ਮੰਤਰ ਵਿਖੇ ਵਿਦਿਆਰਥੀਆਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ’ਤੇ ਪੁਲਿਸ ਵਲੋਂ ਕੀਤੇ ਗਏ ਤਸ਼ਦਦ ’ਤੇ ਧੱਕੇਸ਼ਾਹੀ ਦੇ ਵਿਰੋਧ ’ਚ ਅੱਜ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਇੱਕਠੇ ਹੋਏ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਯੂਥ ਪ੍ਰਧਾਨ ਅੰਗਦ ਦੱਤਾ ਵਲੋਂ ਪੁਤਲੇ ਨੂੰ ਅੱਗ ਲਾਈ ਗਈ ਤਾਂ ਇਕ ਦਮ ਹੀ ਪੁਤਲੇ ਨੇ ਅੱਗ ਫੜ ਲਈ ਤੇ ਉਸ ਅੰਦਰ ਧਮਾਕਾ ਹੋ ਗਿਆ, ਜਿਸ ਦੌਰਾਨ ਪੁਤਲੇ ਦੇ ਬਿਲਕੁਲ ਨੇੜੇ ਖੜ੍ਹੇ ਯੂਥ ਆਗੂ ਦੀਪਕ ਖੋਸਲਾ ਅੱਗ ਦੀ ਲਪੇਟ ’ਚ ਆ ਗਏ ਤੇ ਅੱਗ ਉਨ੍ਹਾਂ ਦੇ ਇਕ ਪੈਰ ਦੇ ਹਿੱਸੇ ਨੂੰ ਲੱਗ ਗਈ ਪ੍ੰਤੂ ਉਨ੍ਹਾਂ ਨੇ ਤੁਰੰਤ ਹੀ ਪੈਰ ਨੂੰ ਜ਼ਮੀਨ ’ਤੇ ਰਗੜਦੇ ਹੋਏ ਅੱਗ ਨੂੰ ਬੁਝਾ ਦਿੱਤਾ ਤੇ ਉਹ ਬਾਲ ਬਾਲ ਬੱਚ ਗਏ। ਇਸ ਸੰਬੰਧੀ ਜਦੋਂ ਪ੍ਰਧਾਨ ਅੰਗਦ ਦੱਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ ਤੇ ਯੂਥ ਆਗੂ ਦੀਪਕ ਖੋਸਲਾ ਬਿਲਕੁਲ ਠੀਕ ਹਨ। ਇਸ ਦੌਰਾਨ ਪ੍ਰਧਾਨ ਅੰਗਦ ਦੱਤਾ ਨੇ ਕਿਹਾ ਕਿ 16 ਜੁਲਾਈ (ਹਾਦਸਾ ਅਤੇ ਪੁਲਿਸ ਹਿਰਾਸਤ): ਪੱਥਰਾਂ ਅਤੇ ਮਲਬੇ ਨਾਲ ਭਰਿਆ ਡੰਪਰ ਟਰੱਕ ਲੁਟੀਅਨਜ਼ ਦਿੱਲੀ ਦੇ ਫਿਰੋਜ਼ਸ਼ਾਹ ਰੋਡ-ਕਸਤੂਰਬਾ ਗਾਂਧੀ ਮਾਰਗ ਚੌਂਕ ‘ਤੇ ਹਾਦਸਾਗ੍ਰਸਤ ਹੋ ਗਿਆ ਸੀ। ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਟਰੱਕ ਨੂੰ ਸੰਸਦ ਮਾਰਗ ਥਾਣੇ ਦੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਸੀ। 20 ਜੁਲਾਈ ਦੀ ਸਵੇਰ ਪੁਲਿਸ ਕਸਟਡੀ ਵਿੱਚ ਹੋਣ ਦੇ ਬਾਵਜੂਦ ਇਹ ਟਰੱਕ 20 ਜੁਲਾਈ ਦੀ ਸਵੇਰੇ 3:45 ਵਜੇ ਰਹੱਸਮਈ ਤਰੀਕੇ ਨਾਲ ਜੰਤਰ-ਮੰਤਰ ਅਤੇ ਸੰਸਦ ਮਾਰਗ ‘ਤੇ ਪੱਥਰਾਂ ਨਾਲ ਭਰਿਆ ਹੋਇਆ ਖੜ੍ਹਾ ਮਿਲਿਆ, ਠੀਕ ਉਸੇ ਦਿਨ ਜਦੋਂ ਉੱਥੇ ਵਿਦਿਆਰਥੀਆਂ ਦਾ ਵੱਡਾ ਸ਼ਾਂਤਮਈ ਪ੍ਰਦਰਸ਼ਨ ਹੋਣਾ ਸੀ। ਉਨ੍ਹਾਂ ਕਿਹਾ ਕਿ 20 ਤੋਂ 25 ਜੁਲਾਈ ਜਤਰ-ਮੰਤਰ ਤੋਂ ਬਾਅਦ, ਇਹ ਟਰੱਕ ਰਾਇਸੀਨਾ ਰੋਡ ਸਥਿਤ ਰਾਸ਼ਟਰੀ ਇੰਡੀਅਨ ਯੂਥ ਕਾਂਗਰਸ ਹੈੱਡਕੁਆਰਟਰ ਦੇ ਠੀਕ ਬਾਹਰ ਨੋ-ਐਂਟਰੀ ਅਤੇ ਅਤਿ-ਸੁਰੱਖਿਆ ਵਾਲੇ ਖੇਤਰ ਵਿੱਚ ਲਾਵਾਰਿਸ ਹਾਲਤ ਵਿੱਚ 4 ਦਿਨਾਂ ਤੱਕ ਖੜ੍ਹਾ ਰਿਹਾ। ਸਵਾਲ ਇਹ ਹੈ ਕਿ ਪੁਲਿਸ ਕਸਟਡੀ ਦਾ ਟਰੱਕ ਬਿਨਾਂ ਸਰਕਾਰੀ ਸ਼ਹਿ ਦੇ ਅਤਿ-ਸੁਰੱਖਿਆ ਵਾਲੇ ਵੀ.ਵੀ.ਆਈ.ਪੀ. ਇਲਾਕੇ ਵਿੱਚ ਪੱਥਰਾਂ ਨਾਲ ਭਰ ਕੇ ਪ੍ਰਦਰਸ਼ਨ ਵਾਲੀ ਥਾਂ ਤੱਕ ਕਿਵੇਂ ਪਹੁੰਚਿਆ। ਅੰਗਦ ਦੱਤਾ ਨੇ ਕਿਹਾ ਜਦੋਂ ਵੀ ਦੇਸ਼ ਦਾ ਯੂਥ ਅਤੇ ਵਿਦਿਆਰਥੀ ਜੰਤਰ-ਮੰਤਰ ‘ਤੇ ਰੋਜ਼ਗਾਰ, ਪੇਪਰ ਲੀਕ ਅਤੇ ਆਪਣੇ ਲੋਕਤੰਤਰਿਕ ਅਧਿਕਾਰਾਂ ‘ਤੇ ਸਵਾਲ ਪੁੱਛਦਾ ਹੈ, ਉਸ ਸਮੇਂ ਭਾਜਪਾ-ਆਰ.ਐੱਸ.ਐੱਸ. ਦਾ ਤੰਤਰ ਕਾਇਰਤਾਪੂਰਨ ਸਾਜ਼ਿਸ਼ਾਂ ‘ਤੇ ਉੱਤਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦਾ ਯੂਥ ਇਸ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਜਦੋਂ ਤੱਕ ਗ੍ਰਹਿ ਮੰਤਰੀ ਅਮਿਤ ਸ਼ਾਹ ਜਵਾਬ ਨਹੀਂ ਦਿੰਦੇ, ਸਾਡੀ ਲੜਾਈ ਸੜਕਾਂ ‘ਤੇ ਜਾਰੀ ਰਹੇਗੀ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਮਨੂ ਸੂਰੀ, ਧਰਮਿੰਦਰ ਸਿੰਘ ਬਿੰਦਾ, ਭੂਪਿੰਦਰ ਸਿੰਘ ਬਿੰਦਾ, ਦਮਨ ਕਲਿਆਣ, ਅਤੇ ਸ਼ਾਰੂ ਕਲਿਆਣ ਆਦਿ ਹਾਜ਼ਰ ਸਨ ।
ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦਾ ਪੁਤਲਾ ਫੂਕਦੇ ਸਮੇਂ ਹੋਇਆ ਧਮਾਕਾ ਅੱਗ ਦੀ ਲਪੇਟ ’ਚ ਆਏ ਯੂਥ ਆਗੂ ਦੀਪਕ ਖੋਸਲਾ ਬਾਲ ਬਾਲ ਬਚੇ
ਜਲੰਧਰ, 1 ਅਗਸਤ (ਪਵਨ ਖਰਬੰਦਾ)-ਬੀਤੇ ਦਿਨੀਂ ਦਿੱਲੀਦੇ ਜੰਤਰ ਮੰਤਰ ਵਿਖੇ ਵਿਦਿਆਰਥੀਆਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ’ਤੇ ਪੁਲਿਸ ਵਲੋਂ ਕੀਤੇ ਗਏ ਤਸ਼ਦਦ ’ਤੇ ਧੱਕੇਸ਼ਾਹੀ ਦੇ ਵਿਰੋਧ ’ਚ ਅੱਜ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਇੱਕਠੇ ਹੋਏ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਪੁਤਲੇ ’ਚ ਧਮਾਕੇ ਦੌਰਾਨ ਨਿਕਲਦੀ ਹੋਈ ਅੱਗ ਨੇੜੇ ਖੜ੍ਹੇ ਯੂਥ ਆਗੂ ਦੀਪਕ ਖੋਸਲ। (ਸੱਜੇ) ਧਮਾਕਾ ਹੋਣ ਉਪਰੰਤ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਯੂਥ ਆਗੂ ਦੀਪਕ ਖੋਸਲਾ।
02-08-2026