ਬੱਸ ਸਟੈਂਡ ਕੋਲ ਕੁੱਤਿਆਂ ਨੇ ਵੱਢਿਆ
ਜਲੰਧਰ, 1 ਅਗਸਤ (ਸ਼ਿਵ)-ਸ਼ਹਿਰ ਵਿਚ ਆਏ ਦਿਨ ਲਾਵਾਰਸ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਕੁੱਝ ਦਿਨ ਪਹਿਲਾਂ ਕਮਲ ਵਿਹਾਰ ਦੇ ਇਲਾਕੇ ਵਿਚ ਲਾਵਾਰਸ ਕੁੱਤਿਆਂ ਵਲੋਂ ਵੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਅੱਜ ਬੱਸ ਸਟੈਂਡ ਕੋਲ ਅਵਤਾਰ ਨਗਰ ਨਿਵਾਸੀ ਪਰਮਜੀਤ ਸਿੰਘ ਪੰਮਾ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ, 1 ਅਗਸਤ (ਸ਼ਿਵ)-ਸ਼ਹਿਰ ਵਿਚ ਆਏ ਦਿਨ ਲਾਵਾਰਸ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਕੁੱਝ ਦਿਨ ਪਹਿਲਾਂ ਕਮਲ ਵਿਹਾਰ ਦੇ ਇਲਾਕੇ ਵਿਚ ਲਾਵਾਰਸ ਕੁੱਤਿਆਂ ਵਲੋਂ ਵੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਅੱਜ ਬੱਸ ਸਟੈਂਡ ਕੋਲ ਅਵਤਾਰ ਨਗਰ ਨਿਵਾਸੀ ਪਰਮਜੀਤ ਸਿੰਘ ਪੰਮਾ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਉਹ ਕਿਸੇ ਨੂੰ ਬੱਸ ਰਾਹੀਂ ਚੜ੍ਹਾਉਣ ਲਈ ਬੱਸ ਸਟੈਂਡ ਗਏ ਸੀ ਤਾਂ ਨੇੜੇ ਹੀ ਉੱਥੇ ਕਈ ਲਾਵਾਰਸ ਕੁੱਤੇ ਉਨਾਂ ਨੂੰ ਪੈ ਗਏ ਤੇ ਕੁੱਤੇ ਵੱਲੋਂ ਉਨਾਂ ਦੀ ਲੱਤ ’ਤੇ ਵੱਢਿਆ। ਉਨਾਂ ਨੇ ਮਸਾਂ ਭੱਜ ਕੇ ਜਾਨ ਬਚਾਈ। ਬਾਅਦ ਵਿਚ ਉਨਾਂ ਨੇ ਨਿੱਜੀ ਕਲੀਨਿਕ ਤੋਂ ਇਸ ਨਾਲ ਸਬੰਧਿਤ ਟੀਕਾ ਵੀ ਲਗਵਾਇਆ। ਉਨਾਂ ਨੇ ਨਿਗਮ ਤੋਂ ਮੰਗ ਕੀਤੀ ਕਿ ਲਾਵਾਰਸ ਕੁੱਤਿਆਂ ਦੇ ਮਾਮਲੇ ਵਿਚ ਉਹ ਕਾਰਵਾਈ ਕਰੇ ਕਿਉਂਕਿ ਕਈ ਨਿਰਦੋਸ਼ਾਂ ਲਾਵਾਰਸ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ।