ਮੇਅਰ ਵਨੀਤ ਧੀਰ ਅੱਜ ਕੱਢਣਗੇ ’ ਸ਼ੁਕਰਾਨਾ ਯਾਤਰਾ ’, ਨਵੀਂ ਜ਼ਿੰਮੇਵਾਰੀ ਦੀ ਕਰਨਗੇ ਸ਼ੁਰੂਆਤ
ਸਿਆਸੀ ਸਰਗਰਮੀਆਂ ਹੋਣਗੀਆਂ ਤੇਜ਼
ਜਲੰਧਰ, 1 ਅਗਸਤ (ਸ਼ਿਵ)- ਆਮ ਆਦਮੀ ਪਾਰਟੀ ਵਲੋਂ ਜਲੰਧਰ ਉੱਤਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਜਲੰਧਰ ਦੇ ਮੇਅਰ ਵਨੀਤ ਧੀਰ 2 ਅਗਸਤ ਨੂੰ ’ਸ਼ੁਕਰਾਨਾ ਯਾਤਰਾ’ ਕੱਢ ਕੇ ਆਪਣੀ ਨਵੀਂ ਜ਼ਿੰਮੇਵਾਰੀ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਨਗੇ। ਮੇਅਰ ਵਨੀਤ ਧੀਰ ਨੂੰ ਇੰਚਾਰਜ ਬਣਾਉਣ ਤੋਂ ਬਾਅਦ ਨਾ ਸਿਰਫ਼ ਉੱਤਰੀ ਹਲਕੇ ਦੀ ਸਿਆਸਤ ਗਰਮਾ ਗਈ ਹੈ ਸਗੋਂ ਆਪ ਆਗੂਆਂ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਅਰ ਦੇ ਇੰਚਾਰਜ ਬਣਨ ਨਾਲ ਬਾਕੀ ਹਲਕਿਆਂ ਵਿਚ ਵੀ ਪਾਰਟੀ ਨੂੰ ਇਸ ਦਾ ਫ਼ਾਇਦਾ ਮਿਲੇਗਾ।
ਜਲੰਧਰ, 1 ਅਗਸਤ (ਸ਼ਿਵ)- ਆਮ ਆਦਮੀ ਪਾਰਟੀ ਵਲੋਂ ਜਲੰਧਰ ਉੱਤਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਜਲੰਧਰ ਦੇ ਮੇਅਰ ਵਨੀਤ ਧੀਰ 2 ਅਗਸਤ ਨੂੰ ’ਸ਼ੁਕਰਾਨਾ ਯਾਤਰਾ’ ਕੱਢ ਕੇ ਆਪਣੀ ਨਵੀਂ ਜ਼ਿੰਮੇਵਾਰੀ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਨਗੇ। ਮੇਅਰ ਵਨੀਤ ਧੀਰ ਨੂੰ ਇੰਚਾਰਜ ਬਣਾਉਣ ਤੋਂ ਬਾਅਦ ਨਾ ਸਿਰਫ਼ ਉੱਤਰੀ ਹਲਕੇ ਦੀ ਸਿਆਸਤ ਗਰਮਾ ਗਈ ਹੈ ਸਗੋਂ ਆਪ ਆਗੂਆਂ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਅਰ ਦੇ ਇੰਚਾਰਜ ਬਣਨ ਨਾਲ ਬਾਕੀ ਹਲਕਿਆਂ ਵਿਚ ਵੀ ਪਾਰਟੀ ਨੂੰ ਇਸ ਦਾ ਫ਼ਾਇਦਾ ਮਿਲੇਗਾ। ਇਸ ਯਾਤਰਾ ਦੌਰਾਨ ਉਹ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਨਗੇ ਅਤੇ ਲੋਕਾਂ ਦਾ ਧੰਨਵਾਦ ਕਰਨਗੇ। ਮੇਅਰ ਵਨੀਤ ਧੀਰ ਦੀ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ 2 ਅਗਸਤ ਨੂੰ ਸ਼ਾਮ ਕਰੀਬ 5 ਵਜੇ ਉੱਤਰੀ ਭਾਰਤ ਦੇ ਪ੍ਰਸਿੱਧ ਸ੍ਰੀ ਦੇਵੀ ਤਾਲਾਬ ਮੰਦਿਰ ਤੋਂ ਹੋਵੇਗੀ, ਜਿੱਥੇ ਕਿ ਉਹ ਮਹਾਂਮਾਈ ਦਾ ਅਸ਼ੀਰਵਾਦ ਲੈਣਗੇ। ਇਸ ਤੋਂ ਬਾਅਦ ਸ਼ਾਮ 6 ਵਜੇ ਉਹ ਗੁਰਦੁਆਰਾ ਸ੍ਰੀ ਸਿੰਘ ਸਭਾ ਪ੍ਰੀਤ ਨਗਰ ਵਿਖੇ ਨਤਮਸਤਕ ਹੋਣਗੇ। ਯਾਤਰਾ ਦਾ ਅਗਲਾ ਪੜਾਅ ਸ਼ਾਮ 6:30 ਵਜੇ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਹੋਵੇਗਾ, ਜਿੱਥੇ ਦਰਸ਼ਨਾਂ ਉਪਰੰਤ ਉਹ ਗੁਰਦੁਆਰਾ ਸੋਢਲ ਛਾਉਣੀ (ਨਿਹੰਗ ਸਿੰਘ) ਵਿਖੇ ਵੀ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰਨਗੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਕੁੱਝ ਦਿਨ ਪਹਿਲਾਂ ਹੀ ਵਨੀਤ ਧੀਰ ਨੂੰ ਸਾਬਕਾ ਹਲਕਾ ਇੰਚਾਰਜ ਦਿਨੇਸ਼ ਢੱਲ ਦੀ ਥਾਂ ਜਲੰਧਰ ਉੱਤਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਮੇਅਰ ਵਨੀਤ ਧੀਰ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੇ ਅਸ਼ੀਰਵਾਦ ਅਤੇ ਸਹਿਯੋਗ ਨਾਲ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਉਨਾਂ ਦੀ ਯਾਤਰਾ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਰਥਕ ਵੀ ਮੌਜੂਦ ਰਹਿਣਗੇ।