02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦ ਗੁਰੂਕੁਲ ਸਕੂਲ ’ ਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਬਣਾਇਆ

ਜਲੰਧਰ, 1 ਅਗਸਤ (ਸ਼ਿਵ ) -ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸੀਰ ਗੋਵਰਧਨਪੁਰ, ਵਾਰਾਨਸੀ ਤੋਂ ਜਲੰਧਰ ਪਹੁੰਚੇ ਪਾਵਨ ਕਲਸ਼ ਦਾ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ, ਸਮਾਜਿਕ ਸੰਸਥਾਵਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਅਟੁੱਟ ਆਸਥਾ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 02-08-2026
ਜਲੰਧਰ, 1 ਅਗਸਤ (ਸ਼ਿਵ ) -ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸੀਰ ਗੋਵਰਧਨਪੁਰ, ਵਾਰਾਨਸੀ ਤੋਂ ਜਲੰਧਰ ਪਹੁੰਚੇ ਪਾਵਨ ਕਲਸ਼ ਦਾ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ, ਸਮਾਜਿਕ ਸੰਸਥਾਵਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਅਟੁੱਟ ਆਸਥਾ ਦਾ ਪ੍ਰਗਟਾਵਾ ਕੀਤਾ। ਪਾਵਨ ਕਲਸ਼ ਦੇ ਜਲੰਧਰ ਪਹੁੰਚਣ ਨਾਲ ਸਾਰਾ ਮਾਹੌਲ ਭਗਤੀ ਮਈ ਹੋ ਗਿਆ। ਸ਼ਰਧਾਲੂਆਂ ਨੇ ਢੋਲ-ਤਾਸ਼ਿਆਂ ਦੀਆਂ ਗੂੰਜਾਂ, ਜੈਕਾਰਿਆਂ, ਫੁੱਲਾਂ ਦੀ ਵਰਖਾ ਅਤੇ ਆਤਿਸ਼ਬਾਜ਼ੀ ਦੇ ਦਰਮਿਆਨ ਕਲਸ਼ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਸ਼ਰਧਾਲੂਆਂ ਵਿਚ ਲੱਡੂ ਵੀ ਵੰਡੇ ਗਏ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਭਾਜਪਾ ਪੰਜਾਬ ਦੇ ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਾਠੌਰ, ਸੀਨੀਅਰ ਭਾਜਪਾ ਆਗੂ ਕ੍ਰਿਸ਼ਨ ਦੇਵ ਭੰਡਾਰੀ, ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਆਗੂ ਸ਼ੀਤਲ ਅੰਗੁਰਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਅਮਰਜੀਤ ਸਿੰਘ ਅਮਰੀ, ਭਾਜਪਾ ਕੌਂਸਲਰ ਦਲ ਦੇ ਆਗੂ ਮਨਜੀਤ ਸਿੰਘ ਟੀਟੂ, ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸਨੀ ਸ਼ਰਮਾ, ਦੀਪਕ ਤੇਲੂ, ਮੰਡਲ ਪ੍ਰਧਾਨ ਸੋਨੂੰ ਚੌਹਾਨ, ਅਜੈ ਠਾਕੁਰ, ਯੋਗੇਸ਼ ਮਲਹੋਤਰਾ, ਦੇਵਿੰਦਰ ਭਾਰਦਵਾਜ, ਅਸ਼ਵਨੀ ਅਟਵਾਲ, ਲਲਿਤ ਬੱਬੂ, ਦੀਪਕ ਬਾਵਾ, ਸੋਨੂੰ ਸਹੋਤਾ, ਹਿਮਾਂਸ਼ੂ ਸ਼ਰਮਾ, ਸਨੀ ਸ਼ਰਮਾ, ਪ੍ਰਮੋਦ ਕਸ਼ਯਪ ਸਮੇਤ ਸਾਰੇ ਕੌਂਸਲਰ ਅਤੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਕਿਨਾਰੇ ਬੈਠੇ ਮਜ਼ਦੂਰਾਂ ’ ਤੇ ਜਾ ਚੜ੍ਹੀ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ , 3 ਨੂੰ ਲੱਗੀਆਂ ਗੰਭੀਰ ਸੱਟਾਂ ਅਗਲੀ ਖ਼ਬਰ ਬੱਸ ਸਟੈਂਡ ਕੋਲ ਕੁੱਤਿਆਂ ਨੇ ਵੱਢਿਆ
Ad Position 24
No active advertisement