ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਲੰਧਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਜਲੰਧਰ, 1 ਅਗਸਤ (ਪਵਨ ਖਰਬੰਦਾ)-ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਤੇਗ਼ ਬਹਾਦਰ ਨਗਰ ਜਲੰਧਰ ਵਿਖੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਮੈਡਮ ਸ੍ਰੀਮਤੀ ਸੁਸ਼ਮਾ ਹਾਂਡਾ ਨੇ ਕੀਤੀ।
ਸ
ਸਮਾਗਮ ਦੌਰਾਨ ਹਾਜ਼ਰ ਵਿਦਿਆਰਥਣਾਂ।
02-08-2026
ਜਲੰਧਰ, 1 ਅਗਸਤ (ਪਵਨ ਖਰਬੰਦਾ)-ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਤੇਗ਼ ਬਹਾਦਰ ਨਗਰ ਜਲੰਧਰ ਵਿਖੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਮੈਡਮ ਸ੍ਰੀਮਤੀ ਸੁਸ਼ਮਾ ਹਾਂਡਾ ਨੇ ਕੀਤੀ। ਵਿਦਿਆਰਥੀਆਂ ਲਈ ਵੱਖ-ਵੱਖ ਜਮਾਤਾਂ ਅਨੁਸਾਰ ਸ਼੍ਰੇਣੀਬੱਧ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਗਿੱਧਾ, ਲੋਕ-ਗੀਤ ਅਤੇ ਤੀਆਂ ਨਾਲ ਸੰਬੰਧਿਤ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕਰਕੇ ਸੱਭ ਦਾ ਮਨ ਮੋਹ ਲਿਆ। ਛੇਵੀਂ ‘ਸੀ’ ਦੀ ਵਿਦਿਆਰਥਣ ਨਤਾਸ਼ਾ ਨੂੰ ਪਹਿਲੀ ਸ਼੍ਰੇਣੀ ਵਿੱਚ, ਦਸਵੀਂ ‘ਏ’ ਦੀ ਵਿਦਿਆਰਥਣ ਜੀਆ ਜੱਸਲ ਨੂੰ ਦੂਸਰੀ ਸ਼੍ਰੇਣੀ ਵਿੱਚ ਅਤੇ ਗਿਆਰਵੀਂ ਕਾਮਰਸ ਦੀ ਵਿਦਿਆਰਥਣ ਸੰਜਨਾ ਨੂੰ ‘ਸਰਵੋਤਮ ਆਤਮ-ਵਿਸ਼ਵਾਸ’ ਅਤੇ ‘ਸਰਵੋਤਮ ਪਹਿਰਾਵੇ’ ਲਈ ਪਹਿਲਾ ਸਥਾਨ ਪ੍ਰਾਪਤ ਹੋਇਆ। ਸੱਤਵੀਂ ‘ਸੀ’ ਦੀ ਤਨੁਸ਼ਕਾ, ਦਸਵੀਂ ‘ਏ’ ਦੀ ਯਾਮਿਨੀ, ਗਿਆਰਵੀਂ ਕਾਮਰਸ ਦੀ ਵਨੀਤ ਅਤੇ ਗਿਆਰਵੀਂ ਆਰਟਸ ਦੀ ਸੁਹਾਨੀ ਨੂੰ ‘ਸਰਵੋਤਮ ਆਤਮ-ਵਿਸ਼ਵਾਸ’ ਦਾ ਸਨਮਾਨ ਪ੍ਰਾਪਤ ਹੋਇਆ। ਬਾਰ੍ਹਵੀਂ ਕਾਮਰਸ ਦੀ ਵਿਦਿਆਰਥਣ ਖ਼ਵਾਹਿਸ਼ ਨੂੰ ‘ਓਵਰਆਲ ਮਿਸ ਪੰਜਾਬਣ’ ਵਜੋਂ ਚੁਣਿਆ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਇੱਕ ਸਸ਼ਕਤ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਡਾਇਰੈਕਟਰ ਮੈਡਮ ਸ੍ਰੀਮਤੀ ਸੁਸ਼ਮਾ ਹਾਂਡਾ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।