ਏ.ਪੀ.ਜੀ. ਸਕੂਲ ਮਹਾਂਵੀਰ ਮਾਰਗ ’ ਚ ਏ.ਐਸ.ਐਮ.ਯੂ.ਐਨ. 7.0 ਦੀ ਸ਼ਾਨਦਾਰ ਸ਼ੁਰੂਆਤ
ਜਲੰਧਰ, 1 ਅਗਸਤ (ਪਵਨ ਖਰਬੰਦਾ)-ਏਪੀਜੇ ਸਕੂਲ ਮਹਾਵੀਰ ਮਾਰਗ ਜਲੰਧਰ ਵਿਖੇ ਏਐਸਐਮਯੂਐਨ 7. 0 ਦਾ ਸ਼ੁਭ ਆਗਾਜ਼ ਬੜੇ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ।
ਜਲੰਧਰ, 1 ਅਗਸਤ (ਪਵਨ ਖਰਬੰਦਾ)-ਏਪੀਜੇ ਸਕੂਲ ਮਹਾਵੀਰ ਮਾਰਗ ਜਲੰਧਰ ਵਿਖੇ ਏਐਸਐਮਯੂਐਨ 7.0 ਦਾ ਸ਼ੁਭ ਆਗਾਜ਼ ਬੜੇ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਸਤਿੰਦਰ ਸਿੰਘ ਪੁਲਿਸ ਕਮਿਸ਼ਨਰ ਜਲੰਧਰ ਦੇ ਨਿੱਘੇ ਸਵਾਗਤ ਅਤੇ ਗਾਰਡ ਆਫ਼ ਆਨਰ ਨਾਲ ਹੋਈ। ਮੁੱਖ ਮਹਿਮਾਨ ਸਤਿੰਦਰ ਸਿੰਘ ਏਪੀਜੇ ਸਕੂਲ ਮਹਾਂਵੀਰ ਮਾਰਗ ਦੇ ਸਾਲ 1983 ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਹਨ । ਇਸ ਮੌਕੇ ਸੁਚਾਰਿਤਾ ਸ਼ਰਮਾ (ਡਾਇਰੈਕਟਰ ਏਪੀਜੇ ਸਕੂਲਜ਼ ਅਤੇ ਪ੍ਰੋ ਵਾਈਸ ਚਾਂਸਲਰ ਸੁਹਾਨਾ, ਸ੍ਰੀ ਨਿਰਮਲ ਮਹਾਜਨ (ਮੈਂਬਰ ਬੋਰਡ ਆਫ ਗਵਰਨਰਜ਼ ) ਡਾਕਟਰ ਰਾਜੇਸ਼ ਬੱਗਾ ( ਡਾਇਰੈਕਟਰ ਏ. ਆਈ. ਐਮ. ਟੀ. ਈ. ਸੀ. ), ਡਾਕਟਰ ਨੀਰਜਾ ਢੀਂਗਰਾ (ਪ੍ਰਿੰਸੀਪਲ ਏਪੀਜੇ ਕਾਲਜ ਆਫ ਫਾਈਨ ਆਰਟਸ ), ਪ੍ਰਿੰਸੀਪਲ ਯਸ਼ਪਾਲ ਸ਼ਰਮਾ (ਪ੍ਰਿੰਸੀਪਲ, ਏਪੀਜੇ ਸਕੂਲ ਮਹਾਵੀਰ ਮਾਰਗ) ਵਾਈਸ ਪ੍ਰਿੰਸੀਪਲ ਆਰਤੀ ਸ਼ੋਰੀ ਭੱਟ , ਪ੍ਰਿੰਸੀਪਲ ਰਾਜੇਸ਼ ਚੰਦੇਲ, ਏ.ਕੇ.ਸ਼ਰਮਾ (ਪ੍ਰਿੰਸੀਪਲ ਰਾਮਾ ਮੰਡੀ) , ਭੁਪਿੰਦਰ ਕਟਾਰੀਆ, (ਸੀਨੀਅਰ ਮੈਨੇਜਰ ਆਪਰੇਸ਼ਨ ਏਪੀਜੇ ਐਜੂਕੇਸ਼ਨ) , ਹਿਮਾਂਸ਼ੂ ਆਲੰਗ (ਸਕੱਤਰ ਏ.ਐਸ.ਐਮ.ਯੂ.ਐਨ.) ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਪਵਿੱਤਰ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਉਪਰੰਤ ਸਾਰੇ ਵਿਸ਼ੇਸ਼ ਮਹਿਮਾਨਾਂ ਨੇ ਵੀ ਦੀਪ ਪ੍ਰਜਵਲਿਤ ਕਰਕੇ ਗਿਆਨ, ਸ਼ਾਂਤੀ ਅਤੇ ਪ੍ਰਗਤੀ ਦਾ ਸੰਦੇਸ਼ ਦਿੱਤਾ। ਮੁੱਖ ਮਹਿਮਾਨ ਨੂੰ ਯਾਦਗਾਰੀ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਮਨਮੋਹਕ ਕਲਾਸੀਕਲ ਨ੍ਰਿਤ ਰਾਹੀਂ ਭਗਵਾਨ ਗਣੇਸ਼ ਦੀ ਵੰਦਨਾ ਪੇਸ਼ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਏਪੀਜੇ ਸਕੂਲ ਵਿੱਚ ਐਮਯੂਐਨ ਦੀ ਸ਼ੁਰੂਆਤ ਸਾਲ 2015 ਵਿੱਚ ਹੋਈ ਸੀ । ਉਨ੍ਹਾਂ ਕਿਹਾ ਕਿ ਐਮਯੂਐਨ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਤਰਕਸੰਗਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਕਲਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਟੀਮ ਨੇ ਬੇਹੱਦ ਮਿਹਨਤ ਕੀਤੀ ਹੈ ਅਤੇ ਅਨੁਸ਼ਾਸਨ ਇਸ ਦੀ ਸਫਲਤਾ ਦੀ ਕੁੰਜੀ ਹੈ। ਸਮਾਗਮ ਦੌਰਾਨ ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਜੋਸ਼ੀਲੀ ਲੁੱਡੀ ਪੇਸ਼ ਕੀਤੀ ਗਈ, ਜਿਸ ਨੇ ਪੰਜਾਬੀ ਸੱਭਿਆਚਾਰ, ਖੁਸ਼ੀ, ਏਕਤਾ ਅਤੇ ਭਾਈਚਾਰੇ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਮੁੱਖ ਮਹਿਮਾਨ ਸਤਿੰਦਰ ਸਿੰਘ ਨੇ ਕਿਹਾ ਕਿ ਇੱਕ ਵਿਦਿਆਰਥੀ ਲਈ ਉਸਦੇ ਮਾਪੇ ਅਤੇ ਅਧਿਆਪਕ ਹੀ ਉਸਦੇ ਸੱਚੇ ਦੋਸਤ ਹੁੰਦੇ ਹਨ । ਇਸ ਲਈ ਉਨ੍ਹਾਂ ਦੀ ਗੱਲ ਨੂੰ ਹਮੇਸ਼ਾ ਧਿਆਨ ਨਾਲ ਸੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਮਯੂਐਨ ਵਰਗੇ ਮੰਚ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਨਾਲ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਦੀ ਪ੍ਰੇਰਣਾ ਦਿੰਦੇ ਹਨ । ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਕਾਨਫਰੰਸ ਦੇ ਸਕੱਤਰ ਜਨਰਲ ਹਿਮਾਂਸ਼ੂ ਆਲੰਗ ਵੱਲੋਂ ਏਐਸਐਮਯੂਐਨ 7.0 ਦੇ ਉਦਘਾਟਨ ਦਾ ਐਲਾਨ ਕੀਤਾ ਗਿਆ । ਰਾਸ਼ਟਰੀ ਗਾਣ ਨਾਲ ਸਮਾਗਮ ਦਾ ਪਹਿਲਾ ਸੈਸ਼ਨ ਸਫਲਤਾਪੂਰਵਕ ਸੰਪੰਨ ਹੋਇਆ ।