ਦੇਸ਼ ’ਚ 14 ਫ਼ੀਸਦੀ ਤੇ ਪੰਜਾਬ ਵਿਚ 33 ਫ਼ੀਸਦੀ ਮੀਂਹ ਘੱਟ ਪਿਆ
ਮੂਣਕ, 1 ਅਗਸਤ (ਕੇਵਲ ਸਿੰਗਲਾ)-ਉੱਤਰੀ ਭਾਰਤੀ ’ਚ ਮੌਨਸੂਨ ਦੇ ਮੀਂਹ ਦੀ ਘਾਟ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 4 ਜੂਨ ਤੋਂ 30 ਜੁਲਾਈ ਤੱਕ ਦੇਸ਼ ਵਿਚ ਆਮ ਨਾਲੋਂ 14 ਫ਼ੀਸਦੀ ਘੱਟ ਮੀਂਹ ਪਿਆ ਹੈ।
ਮੂਣਕ, 1 ਅਗਸਤ (ਕੇਵਲ ਸਿੰਗਲਾ)-ਉੱਤਰੀ ਭਾਰਤੀ ’ਚ ਮੌਨਸੂਨ ਦੇ ਮੀਂਹ ਦੀ ਘਾਟ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 4 ਜੂਨ ਤੋਂ 30 ਜੁਲਾਈ ਤੱਕ ਦੇਸ਼ ਵਿਚ ਆਮ ਨਾਲੋਂ 14 ਫ਼ੀਸਦੀ ਘੱਟ ਮੀਂਹ ਪਿਆ ਹੈ।ਪੰਜਾਬ ਵਿਚ 33 ਫ਼ੀਸਦੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ 26-26 ਫ਼ੀਸਦੀ, ਬਿਹਾਰ ਵਿਚ 43 ਫ਼ੀਸਦੀ,ਝਾਰਖੰਡ ਵਿਚ 19 ਫ਼ੀਸਦੀ ਅਤੇ ਦਿੱਲੀ ਵਿਚ 3 ਫ਼ੀਸਦੀ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈ। ਦੱਖਣੀ ਭਾਰਤ ਵਿਚ ਵੀ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਵਿਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਇਸ ਦੇ ਉਲਟ ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਓਡੀਸ਼ਾ ਵਿਚ ਮੌਨਸੂਨ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਆਇਆ ਹੈ, ਜਦਕਿ ਜੰਮੂ-ਕਸ਼ਮੀਰ ਵਿਚ ਆਮ ਨਾਲੋਂ ਕਾਫ਼ੀ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੌਰਾਨ ਜੇਕਰ ਇਸ ਤਰ੍ਹਾਂ ਦੀਆਂ ਮੌਨਸੂਨੀ ਪ੍ਰਣਾਲੀਆਂ ਲਗਾਤਾਰ ਸਰਗਰਮ ਰਹਿੰਦੀਆਂ ਹਨ ਤਾਂ ਉੱਤਰੀ ਭਾਰਤ ਵਿਚ ਵੀ ਮੀਂਹ ਦੀ ਘਾਟ ਕਾਫ਼ੀ ਹੱਦ ਤੱਕ ਪੂਰੀ ਹੋ ਸਕਦੀ ਹੈ।