ਸ਼ਾਹਕੋਟ, 30 ਜੂਨ (ਦਲਜੀਤ ਸਿੰਘ ਸਚਦੇਵਾ)- ਪਿੰਡ ਕੰਨੀਆਂ ਕਲਾਂ (ਸ਼ਾਹਕੋਟ) ਤੋਂ ਸੇਵਾ ਮੁਕਤ ਪੁਲਿਸ ਇੰਸਪੈਕਟਰ ਹਰਭਜਨ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਿਵਾਸ ਅਸਥਾਨ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਕੰਨੀਆਂ ਕਲਾਂ ਵਿਖੇ ਕੀਤੀ ਗਈ, ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਗਿਆਨੀ ਅਮਰੀਕ ਸਿੰਘ ਸਰਾਏ ਖ਼ਾਸ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਹਲਕਾ ਇੰਚਾਰਜ ਪਿੰਦਰ ਪੰਡੋਰੀ, ਤਜਿੰਦਰ ਸਿੰਘ ਰਾਮਪੁਰ ਸੂਬਾਈ ਅਕਾਲੀ ਆਗੂ, ਪ੍ਰੋ: ਕੁਲਜੀਤ ਸਿੰਘ ਔਜਲਾ, ਮਨਜੀਤ ਸਿੰਘ ਡਾਇਰੈਕਟਰ ਰਾਮਗੜ੍ਹੀਆ ਸਕੂਲ ਸ਼ਾਹਕੋਟ ਤੇ ਤਰੁਣਜੀਤ ਪਾਲ ਸਿੰਘ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਹਰਭਜਨ ਸਿੰਘ ਨੇ ਪੁਲਿਸ ਵਿਭਾਗ ਵਿਚ ਆਪਣੀਆਂ ਵਧੀਆ ਸੇਵਾਵਾਂ ਨਿਭਾਈਆਂ ਸਨ। ਇਨ੍ਹਾਂ ਵਲੋਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਗਈ, ਜਿਸ ਦੀ ਬਦੌਲਤ ਅੱਜ ਇਨ੍ਹਾਂ ਦੇ ਬੱਚੇ ਨਿਊਜ਼ੀਲੈਂਡ ਵਿਚ ਚੰਗੇ ਅਹੁੁਦਿਆਂ ’ਤੇ ਕੰਮ ਕਰਕੇ ਪਿੰਡ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਮੌਕੇ ਬੀਬੀ ਕੁਲਵੰਤ ਕੌਰ ਵਲੋਂ ਆਪਣੇ ਪਤੀ ਦੀ ਯਾਦ ਵਿਚ ਗੁਰਦੁਆਰਾ ਸਿੰਘ ਸਭਾ ਨੂੰ 11 ਹਜ਼ਾਰ ਰੁਪਏ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੰਨੀਆਂ ਕਲਾਂ ਨੂੰ 5100 ਰੁਪਏ ਦਾਨ ਵਜੋਂ ਦਿੱਤੇ ਗਏ। ਇਸ ਮੌਕੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਰਿਟਾ: ਡੀ.ਐੱਸ.ਪੀ ਦੇਵ ਰਾਜ, ਸੁਰਿੰਦਰ ਸਿੰਘ ਕਾਲਾ ਅਕਾਲੀ ਆਗੂ, ਸੇਵਾ ਸਿੰਘ ਚੱਠਾ ਯੂ.ਕੇ, ਮਾ: ਕੁਲਜੀਤ ਸਿੰਘ ਪਨੇਸਰ, ਮਾ: ਹਰਭਜਨ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਤਰਸੇਮ ਵਡੈਹਰਾ ਸਮਾਜ ਸੇਵਕ, ਗੁਰਦੇਵ ਸਿੰਘ ਭੁੱਲਰ ਸੈਕਟਰੀ, ਨਿਰਮਲ ਸਿੰਘ ਜੋਸਨ ਸਮਾਜ ਸੇਵਕ, ਰਿਟਾ: ਹੈੱਡਮਾਸਟਰ ਸਵਰਨ ਸਿੰਘ, ਜਸਵੀਰ ਸਿੰਘ ਤੱਖਰ ਮਾਲਕ ਗੈੱਸ ਏਜੰਸੀ, ਹਰਭਜਨ ਸਿੰਘ ਰੂਪਰਾ, ਰਿਟਾ: ਜੇ.ਈ ਜਸਵੰਤ ਰਾਏ, ਮਾ: ਕੁਲਦੀਪ ਸਿੰਘ ਬਾਹਮਣੀਆਂ, ਦਲਜੀਤ ਸਿੰਘ ਸਾਰੰਗਵਾਲ, ਪਟਵਾਰੀ ਜਸਵੀਰ ਸਿੰਘ ਸਾਂਦਾ, ਗੁਰਬੀਰ ਸਿੰਘ ਕਾਨੂੰਨਗੋ, ਡਾ: ਜਸਵੰਤ ਸਿੰਘ ਭੰਡਾਲ, ਪਟਵਾਰੀ ਗੁਰਬਖ਼ਸ਼ ਸਿੰਘ, ਰਜਿੰਦਰ ਕੁਮਾਰ ਸ਼ੇਰਾ ਸਰਪੰਚ ਕੰਨੀਆਂ ਕਲਾਂ, ਇੰਸਪੈਕਟਰ ਮਦਨ ਲਾਲ, ਰਿਟਾ: ਲੈਕਚਰਾਰ ਜਸਵੀਰ ਸਿੰਘ ਗੇਹਲਣ, ਭਾਈ ਗੁਰਿੰਦਰ ਸਿੰਘ ਹੈੱਡ ਗ੍ਰੰਥੀ, ਹਰਪਿੰਦਰ ਸਿੰਘ ਸਾ. ਪੰਚ ਸਾਂਦਾ, ਦਰਸ਼ਨ ਸਿੰਘ ਜੇ.ਈ, ਕਾਲਾ ਸਾਬਕਾ ਸਰਪੰਚ ਸਾਂਦਾ, ਲਖਵੀਰ ਸਿੰਘ ਨੰਗਲਾ, ਸੂਬੇਦਾਰ ਮਲਕੀਤ ਸਿੰਘ, ਬੰਟੀ ਵਾਲੀਆ, ਸੁਖਜਿੰਦਰ ਸਿੰਘ ਰਿਟਾ: ਇੰਸਪੈਕਟਰ ਬੀ.ਐੱਸ.ਐੱਫ਼, ਸਰਬਜੀਤ ਸਿੰਘ ਸਾਬੀ ਢੇਰੀਆਂ, ਵਿਜੈ ਕੁਮਾਰ ਪੰਚ, ਰਾਜ ਕੁਮਾਰ ਪੰਚ, ਰਿਟਾ: ਹੈੱਡਟੀਚਰ ਗਰਦਿਆਲ ਸਿੰਘ, ਪਲਵਿੰਦਰ ਸਿੰਘ ਢੰਡੋਵਾਲ, ਸਰਬਜੀਤ ਸਿੰਘ ਕੰਨੀਆਂ ਆਦਿ ਹਾਜ਼ਰ ਸਨ।