ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਐਨ.ਐਚ.ਐਸ. ਹਸਪਤਾਲ ਨੇ ਮਨਾਇਆ ‘ਡਾਕਟਰਜ਼ ਡੇ 2026’

Ad Position 21
No active advertisement
ਅਜੀਤ ਡੈਸਕ 02-07-2026
ਜਲੰਧਰ, 1 ਜੁਲਾਈ (ਐੱਮ. ਐੱਸ. ਲੋਹੀਆ) - ਐੱਨ.ਐੱਚ.ਐੱਸ ਹਸਪਤਾਲ, ਕਪੂਰਥਲਾ ਰੋਡ ਨੇੜੇ ਸਪੋਰਟਸ ਕਾਲਜ, ਜਲੰਧਰ ਦੇ ਸਟਾਫ਼ ਵਲੋਂ ‘ਡਾਕਟਰਜ਼ ਡੇ 2026’ ਮਨਾਉਂਦੇ ਹੋਏ, ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਨੇ ਦਸਿਆ ਕਿ ਹਸਪਤਾਲ ਦੀ ਨੀਂਹ ਕਿਸੇ ਨਿਵੇਸ਼ਕ ਜਾਂ ਪ੍ਰਬੰਧਕ ਨੇ ਨਹੀਂ ਰੱਖੀ, ਬਲਕਿ ਇਸ ਦੀ ਸਥਾਪਨਾ ਤਿੰਨ ਮਾਹਿਰ ਡਾਕਟਰਾਂ ਡਾ. ਸੰਦੀਪ ਗੋਇਲ (ਡੀ.ਐੱਮ. ਨਿਊਰੋਲੋਜੀ) – ਡਾਇਰੈਕਟਰ ਅਤੇ ਸੀਨੀਅਰ ਕਨਸਲਟੈਂਟ, ਨਿਊਰੋਲੋਜੀ, ਡਾ. ਸ਼ੁਭਾਂਗ ਅਗਰਵਾਲ (ਐੱਮ. ਸੀ. ਐੱਚ. ਆਰਥੋਪੀਡਿਕਸ, ਯੂਨੀਵਰਸਿਟੀ ਆਫ਼ ਡੰਡੀ) ਅਤੇ ਡਾ. ਨਵੀਨ ਚਿਤਕਾਰਾ (ਐੱਮ. ਸੀ. ਐੱਚ. ਨਿਊਰੋਸਰਜਰੀ) ਨੇ ਇਸ ਹਸਪਤਾਲ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਸੁਪਨਾ ਦੇਖਿਆ ਕਿ ਉਹ ਆਪਣੇ ਖੇਤਰ ਦੇ ਲੋਕਾਂ ਤੱਕ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪਹੁੰਚਾਉਣਗੇ, ਜੋ ਅੱਜ ਵੀ ਰੋਜ਼ਾਨਾ ਮਰੀਜ਼ਾਂ ਦੀ ਸੇਵਾ ’ਚ ਸਮਰਪਿਤ ਹਨ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਡਾ. ਸੰਦੀਪ ਗੋਇਲ – ਡਾਇਰੈਕਟਰ ਅਤੇ ਸੀਨੀਅਰ ਕਨਸਲਟੈਂਟ, ਨਿਊਰੋਲੋਜੀ ਦੀ ਅਗਵਾਈ ਹੇਠ ਐੱਨ.ਐੱਚ.ਐੱਸ ਨੇ ਖੇਤਰ ਦੀਆਂ ਸਭ ਤੋਂ ਸਮਰੱਥ ਸਮਰਪਿਤ ਸਟ੍ਰੋਕ ਯੂਨਿਟਾਂ ’ਚੋਂ ਇਕ ਵਿਕਸਤ ਕੀਤੀ ਹੈ, ਜਿੱਥੇ ਰੈਪਿਡ ਥ੍ਰੋਮਬੋਲਾਈਸਿਸ, ਆਧੁਨਿਕ ਨਿਊਰੋ ਇਮੇਜਿੰਗ ਅਤੇ 24×7 ਐਮਰਜੈਂਸੀ ਸਟ੍ਰੋਕ ਇਲਾਜ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸਟ੍ਰੋਕ ਦੇ ਮਾਮਲਿਆਂ ’ਚ ਹਰ ਮਿੰਟ ਬਹੁਤ ਕੀਮਤੀ ਹੁੰਦਾ ਹੈ ਅਤੇ ਜਲੰਧਰ ’ਚ ਨਿਊਰੋਲੋਜਿਸਟ ਦੀ ਅਗਵਾਈ ਹੇਠ ਕੰਮ ਕਰਦੀ ਇਹ ਸਟ੍ਰੋਕ ਯੂਨਿਟ ਪੂਰੇ ਖ਼ੇਤਰ ਲਈ ਜੀਵਨਦਾਇਨੀ ਸਾਬਤ ਹੋ ਰਹੀ ਹੈ। ਡਾ. ਸ਼ੁਭਾਂਗ ਅਗਰਵਾਲ (ਡਾਇਰੈਕਟਰ ਅਤੇ ਸੀਨੀਅਰ ਕਨਸਲਟੈਂਟ, ਆਰਥੋਪੀਡਿਕਸ ਅਤੇ ਰੋਬੋਟਿਕ ਜੋੜ ਬਦਲਾਅ ਸਰਜਰੀ) ਸਾਲ 2019 ’ਚ ਭਾਰਤ ਦੇ ਪਹਿਲੇ ਚਾਰ ਸਰਜਨਾਂ ’ਚ ਸ਼ਾਮਲ ਰਹੇ, ਜਿਨ੍ਹਾਂ ਨੇ ਰੋਬੋਟਿਕ ਜੋੜ ਬਦਲਾਅ ਸਰਜਰੀ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ’ਚ ਇਸ ਤਕਨਾਲੋਜੀ ਨੂੰ ਅਗਵਾਈ ਨਾਲ ਸਥਾਪਿਤ ਕੀਤਾ। ਉਨ੍ਹਾਂ ਨੂੰ 25,000 ਤੋਂ ਵੱਧ ਸਫ਼ਲ ਸਰਜਰੀਆਂ ਅਤੇ 6,000 ਤੋਂ ਵੱਧ ਰੋਬੋਟਿਕ ਜੋੜ ਬਦਲਾਅ ਸਰਜਰੀਆਂ ਦਾ ਤਜਰਬਾ ਹੈ। ਡਾ. ਨਵੀਨ ਚਿਤਕਾਰਾ (ਡਾਇਰੈਕਟਰ ਅਤੇ ਸੀਨੀਅਰ ਕਨਸਲਟੈਂਟ, ਨਿਊਰੋਸਰਜਰੀ) ਦੀ ਅਗਵਾਈ ਹੇਠ ਨਿਊਰੋਸਰਜਰੀ ਵਿਭਾਗ, ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਜਟਿਲ ਸਰਜਰੀਆਂ ਨੂੰ ਉੱਚ ਪੱਧਰੀ ਨਤੀਜਿਆਂ ਨਾਲ ਸੰਪੰਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਪ੍ਰਮੁੱਖ ਵਿਭਾਗਾਂ ਤੋਂ ਇਲਾਵਾ ਐੱਨ. ਐੱਚ. ਐੱਸ. ਹਸਪਤਾਲ ’ਚ ਕਾਰਡੀਓਲੋਜੀ, ਗੈਸਟਰੋਐਂਟਰੋਲੋਜੀ, ਨੇਫਰੋਲੋਜੀ, ਯੂਰੋਲੋਜੀ, ਪਲਮੋਨੋਲੋਜੀ, ਜਨਰਲ ਸਰਜਰੀ, ਜਨਰਲ ਮੈਡੀਸਨ, ਈ.ਐੱਨ.ਟੀ., ਨੇਤਰ ਰੋਗ, ਡੈਂਟਲ, ਗਾਇਨੀਕੋਲੋਜੀ, ਬਾਲ ਰੋਗ, ਰੇਡੀਓਡਾਇਗਨੋਸਿਸ, ਰਿਹੈਬਿਲੀਟੇਸ਼ਨ ਅਤੇ ਡਾਇਟੀਟਿਕਸ ਸਮੇਤ ਕਈ ਵਿਭਾਗਾਂ ’ਚ ਮਾਹਿਰ ਸਿਹਤ ਸੇਵਾਵਾਂ ਉਪਲਬਧ ਹਨ। ਪ੍ਰਮੁੱਖ ਬੀਮਾ ਕੰਪਨੀਆਂ ਅਤੇ ਸਰਕਾਰੀ ਸਿਹਤ ਯੋਜਨਾਵਾਂ ਅਧੀਨ ਉਪਲਬਧ ਕੈਸ਼ਲੈੱਸ ਸਹੂਲਤਾਂ ਹਰ ਵਰਗ ਦੇ ਮਰੀਜ਼ ਲਈ ਇਲਾਜ ਨੂੰ ਹੋਰ ਸੁਗਮ ਬਣਾਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿਖੇ ਨਵਾਂ ਟਿਊਬਵੈੱਲ ਲਗਾਉਣ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਬਿਜਲੀ ਦੀ ਜ਼ਿਆਦਾ ਮੰਗ ਕਾਰਨ ਵੋਲਟੇਜ ਦੀ ਆ ਰਹੀ ਸਮੱਸਿਆ
Ad Position 24
No active advertisement