ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸੋਫੀ ਪਿੰਡ ਬਾਈਪਾਸ ਰੋਡ ’ਤੇ ਬਿਨਾਂ ਨਕਸ਼ਾ ਪਾਸ ਗੈਰ-ਕਾਨੂੰਨੀ ਉਸਾਰੀਆਂ ਜਾਰੀ

Ad Position 21
No active advertisement
ਅਜੀਤ ਡੈਸਕ 02-07-2026
ਜਲੰਧਰ, 1 ਜੁਲਾਈ (ਜਸਪਾਲ ਸਿੰਘ)-ਨਗਰ ਨਿਗਮ ਅਧੀਨ ਆਉਂਦੇ ਸੋਫੀ ਪਿੰਡ ਬਾਈਪਾਸ ਰੋਡ ’ਤੇ ਪਿਛਲੇ ਕਾਫੀ ਸਮੇਂ ਤੋਂ ਬਿਨਾਂ ਨਕਸ਼ਾ ਪਾਸ ਨਾਜਾਇਜ਼ ਉਸਾਰੀਆਂ ਦਾ ਕੰਮ ਲਗਾਤਾਰ ਜਾਰੀ ਹੈ। ਜਲੰਧਰ ਛਾਉਣੀ ਬਾਈਪਾਸ ਰੋਡ ’ਤੇ ਸਥਿਤ ਸੋਫੀ ਪਿੰਡ, ਖੁਸਰੋਪੁਰ, ਨੰਗਲ ਕਰਾਰ ਖਾਂ ਤੇ ਹੋਰ ਕਈ ਪਿੰਡ ਨਗਰ ਨਿਗਮ ਦੀ ਹੱਦ ’ਚ ਆ ਚੁੱਕੇ ਹਨ ਪਰ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੇ ਕਦੇ ਵੀ ਇਨ੍ਹਾਂ ਪਿੰਡਾਂ ਵੱਲ ਕੋਈ ਤਵੱਜੋਂ ਨਹੀਂ ਦਿੱਤੀ, ਜਿਸ ਕਾਰਨ ਉਕਤ ਬਾਈਪਾਸ ਰੋਡ ’ਤੇ ਪੈਂਦੇ ਇਨ੍ਹਾਂ ਪਿੰਡਾਂ ’ਚ ਨਾਜਾਇਜ਼ ਉਸਾਰੀਆਂ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਹਾਲਾਂਕਿ ਇਹ ਰੋਡ ਮਾਸਟਰ ਪਲਾਨ ਦਾ ਹਿੱਸਾ ਹੋਣ ਕਾਰਨ ਇਸ ਉੱਪਰ 100 ਫੁੱਟ ਤੱਕ ਕੋਈ ਵੀ ਉਸਾਰੀ ਨਹੀਂ ਹੋ ਸਕਦੀ ਤੇ ਨਾ ਹੀ ਨਕਸ਼ਾ ਪਾਸ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਇਸ ਮਾਰਗ ’ਤੇ ਚਿੱਟੇ ਦਿਨ ਹੋ ਰਹੀਆਂ ਉਸਾਰੀਆਂ ਅਨੇਕਾਂ ਸਵਾਲ ਖੜ੍ਹੇ ਕਰਦੀਆਂ ਹਨ। ਚਰਚਾ ਇਹ ਵੀ ਹੈ ਕਿ ਮਾਸਟਰ ਪਲਾਨ ’ਚ ਆਏ ਇਸ ਰੋਡ ਉੱਪਰ ਜੇਕਰ ਨਕਸ਼ਾ ਹੀ ਪਾਸ ਨਹੀਂ ਹੋ ਸਕਦਾ ਤਾਂ ਫਿਰ ਇਹ ਉਸਾਰੀਆਂ ਆਖਰ ਕਿਸ ਦੀ ਸ਼ਹਿ ’ਤੇ ਹੋ ਰਹੀਆਂ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਕੋਈ ਵੀ ਏਨਾ ਵੱਡਾ ਜ਼ੋਖਮ ਨਹੀਂ ਲੈ ਸਕਦਾ। ਜਲੰਧਰ ਛਾਉਣੀ ਬਾਈਪਾਸ ’ਤੇ ਪੈਂਦੇ ਉਕਤ ਪਿੰਡਾਂ ’ਚ ਨਿਯਮਾਂ ਨੂੰ ਛਿੱਕੇ ਟੰਗ ਕੇ ਰਿਹਾਇਸ਼ੀ ਇਮਾਰਤਾਂ ਨਹੀਂ ਬਲਕਿ ਬਹੁਮੰਜ਼ਿਲਾ ਵਪਾਰਕ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਇਮਾਰਤਾਂ ਦੀ ਉਸਾਰੀ ’ਚ ਕੇਵਲ ਉਸਾਰੀ ਸੰਬੰਧੀ ਨਿਯਮਾਂ ਦੀ ਹੀ ਅਣਦੇਖੀ ਨਹੀਂ ਕੀਤੀ ਗਈ ਬਲਕਿ ਅੱਗ ਬੁਝਾਊ ਪ੍ਰਬੰਧਾਂ, ਪ੍ਰਦੂਸ਼ਣ ਕੰਟਰੋਲ ਤੇ ਪਾਰਕਿੰਗ ਸੰਬੰਧੀ ਕਾਨੂੰਨਾਂ ਨੂੰ ਵੀ ਪਾਸੇ ’ਤੇ ਰੱਖ ਦਿੱਤਾ ਗਿਆ ਹੈ। ਜਿਸ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਇਲਾਕੇ ਦੇ ਲੋਕਾਂ ਲਈ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਜਦਕਿ ਸੋਫੀ ਪਿੰਡ ਦੇ ਸਾਹਮਣੇ ਉਕਤ ਬਾਈਪਾਸ ਉੱਪਰ ਹੀ ਇਕ ਿਨੱਜੀ ਕਾਲੋਨਾਈਜ਼ਰ ਵਲੋਂ ਸੜਕ ਤੋਂ ਕਈ ਫੁੱਟ ਥਾਂ ਛੱਡ ਕੇ ਮਾਰਕੀਟ ਬਣਾਈ ਗਈ ਹੈ ਤੇ ਚਾਹੀਦਾ ਤਾਂ ਇਹ ਸੀ ਕਿ ਉਕਤ ਸੋਫੀ ਪਿੰਡ ਤੇ ਖੁਸਰੋਪੁਰ ਆਦਿ ਪਿੰਡਾਂ ਵੱਲ ਵੀ ਉਸਾਰੀ ਸੰਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਕੇ 100 ਫੁੱਟ ਖਾਲੀ ਥਾਂ ਛੱਡੀ ਜਾਂਦੀ ਤਾਂ ਜੋ ਆਉਣ ਵਾਲੇ ਸਮੇਂ ’ਚ ਟਰੈਫਿਕ ਸੰਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਪਰ ਬਾਈਪਾਸ ਰੋਡ ’ਤੇ ਹੀ ਉਸਾਰੀਆਂ ਕੀਤੇ ਜਾਣ ਕਾਰਨ ਹੁਣ ਹੀ ਟਰੈਫਿਕ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ਤੇ ਜੇਕਰ ਇਨ੍ਹਾਂ ਨਾਜਾਇਜ਼ ਉਸਾਰੀਆਂ ਖਿਲਾਫ ਹੁਣ ਤੋਂ ਹੀ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ’ਚ ਟਰੈਫਿਕ ਸਮੱਸਿਆ ਦੇ ਨਾਲ-ਨਾਲ ਹਾਦਸਿਆਂ ਦਾ ਖਤਰਾ ਵੀ ਹੋਰ ਵਧ ਸਕਦਾ ਹੈ। ਜਦਕਿ ਨਾਜਾਇਜ਼ ਉਸਾਰੀਆਂ ਕਾਰਨ ਲਗਾਤਾਰ ਤੰਗ ਹੁੰਦੇ ਜਾ ਰਹੇ ਇਸ ਬਾਈਪਾਸ ’ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਅਨੇਕਾਂ ਕੀਮਤੀ ਜਾਨਾਂ ਅਜਾਈਂ ਜਾ ਚੁੱਕੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਆਬਕਾਰੀ ਵਿਭਾਗ ਦੇ ਨਵੇਂ ਡੀ. ਈ. ਟੀ. ਸੀ. ਨਿਯੁਕਤ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਕੱਟ ਕਿਸਾਨਾਂ ਨਾਲ ਧੱਕਾ-ਜਥੇਦਾਰ ਵਡਾਲਾ
Ad Position 24
No active advertisement