zਜਲੰਧਰ, 1 ਜੁਲਾਈ (ਸ਼ਿਵ)-ਪੰਜਾਬ ਸਰਕਾਰ ਵਲੋਂ ਅੱਜ ਕਰ ਤੇ ਆਬਕਾਰੀ ਵਿਭਾਗ ਵਿਚ ਵੱਡੇ ਪੱਧਰ ’ਤੇ ਬਦਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਅੱਜ 97 ਈ. ਟੀ. ਓ. ਦੀਆਂ ਅਤੇ 40 ਦੇ ਕਰੀਬ ਸਹਾਇਕ ਕਮਿਸ਼ਨਰ ਤੇ ਉਸ ਤੋਂ ਉੱਪਰ ਵਾਲੇ ਅਹੁਦੇ ਵਾਲੇ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਲੰਧਰ ਵਿਚ ਆਬਕਾਰੀ ਵਿਭਾਗ ਦੇ ਡੀ. ਈ. ਟੀ.ਸੀ. ਸੁਰਿੰਦਰ ਕੁਮਾਰ ਗਰਗ ਦੀ ਜਗਾ ਰਣਜੀਤ ਸਿੰਘ ਨੂੰ ਨਵਾਂ ਡੀ. ਈ. ਟੀ. ਸੀ. ਨਿਯੁਕਤ ਕੀਤਾ ਗਿਆ ਹੈ ਜਦਕਿ ਸ੍ਰੀ ਗਰਗ ਨੂੰ ਡਿਪਟੀ ਕਮਿਸ਼ਨਰ ਸਟੇਟ ਟੈਕਸ ਰੋਪੜ ਡਵੀਜ਼ਨ ਲਗਾਇਆ ਗਿਆ ਹੈ। ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਵੈਸਟ ਹਲਕੇ ਦੇ ਨਵਜੀਤ ਸਿੰਘ ਦੀ ਥਾਂ ’ਤੇ ਹਰਸਿਮਰਤ ਕੌਰ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਨਵਜੀਤ ਸਿੰਘ ਨੂੰ ਕਪੂਰਥਲਾ ਦੇ ਸਹਾਇਕ ਕਮਿਸ਼ਨਰ ਆਬਕਾਰੀ ਸਥਾਈ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ।