ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਕੀਤਾ 245ਵੀਂ ਬਟਾਲੀਅਨ ਸੀ.ਆਰ.ਪੀ.ਐਫ, ਲਿੱਧੜਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 02-07-2026
ਕਰਤਾਰਪੁਰ 1 ਜੁਲਾਈ (ਜਨਕ ਰਾਜ ਗਿੱਲ)- ਇੰਡਿਆਨ ਰੈੱਡ ਕ੍ਰਾਸ ਸੋਸਾਇਟੀ, ਜਲੰਧਰ ਦੇ 24 ਵਿਸ਼ੇਸ਼ ਤੌਰ ‘ਤੇ ਸਮਰੱਥ ਵਿਦਿਆਰਥੀਆਂ ਨੇ ਸਕੱਤਰ ਡਾ. ਸੁਰਜੀਤ ਅਤੇ ਹੋਰ ਪੰਜ ਅਧਿਆਪਕਾਂ ਦੇ ਨਾਲ 245ਵੀਂ ਬਟਾਲੀਅਨ, ਸੈਂਟਰਲ ਰਿਜ਼ਰਵ ਪੁਲਿਸ ਫੋਰਸ ਲਿੱਧੜਾਂ ਜਲੰਧਰ ਦਾ ਦੌਰਾ ਕੀਤਾ।ਇਸ ਮੌਕੇ ਵਿਦਿਆਰਥੀਆਂ ਦਾ ਸਵਾਗਤ 245ਵੀਂ ਬਟਾਲਿਅਨ ਦੇ ਕਮਾਂਡੈਂਟ ਬ੍ਰਿਜ ਲਾਲ, ਅਰਵਿੰਦ ਨੰਦਾ ਦੂਜੇ ਕਮਾਨ ਅਧਿਕਾਰੀ ਵਿਸ਼ਾਲ ਵਿਗ ਉਪ ਕਮਾਂਡੈਂਟ ਅਤੇ ਸ੍ਰੀ ਪਰਵੀਣ ਕੁਮਾਰ ਉਪ ਕਮਾਂਡੈਂਟ ਅਤੇ ਬਟਾਲਿਅਨ ਦੇ ਹੋਰ ਅਧਿਕਾਰੀਆਂ ਅਤੇ ਫੌਜੀ ਵੀਰਾਂ ਵਲੋਂ ਗਰਮਜੋਸ਼ੀ ਨਾਲ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਬਟਾਲਿਅਨ ਦੇ ਕੈਂਪ ਦਾ ਦੌਰਾ ਕਰਵਾਉਂਦੇ ਹੋਏ ਸੀ.ਆਰ.ਪੀ.ਐੱਫ. ਦੀ ਰੋਜ਼ਾਨਾ ਕਾਰਜਪ੍ਰਣਾਲੀ, ਅਪਰੇਸ਼ਨ ਤਿਆਰੀਆਂ, ਪ੍ਰਸ਼ਿਕਸ਼ਣ ਪ੍ਰਣਾਲੀ ਸਬੰਧੀ ਅਤੇ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ਅੰਦਰ ਫੌਜ ’ਚ ਕਰੀਅਰ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ’ਚ ਉਤਸ਼ਾਹ ਭਰਦੇ ਹੋਏ ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਲਾਲ ਨੇ ਆਖਿਆ ਕਿ ‘ਦੇਸ਼ਭਕਤੀ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਮਾਨਸਿਕ ਸਿਹਤ ਦੀ ਮਹੱਤਤਾ ਰੋਜ਼ਾਨਾ ਵਿਆਯਾਮ, ਸਕਾਰਾਤਮਕ ਸੋਚ, ਟੀਮ ਜੋਸ਼ ਅਤੇ ਰਾਸ਼ਟਰ ਸੇਵਾ ਪ੍ਰਤੀ ਸਮਰਪਣ ਨੂੰ ਜੀਵਨ ਵਿਚ ਸਫਲਤਾ ਦੀ ਬੁਨਿਆਦ ਬਣਾਇਆ ਜਾ ਸਕਦਾ ਹੈ ।ਦੂਜੇ ਪਾਸੇ ਇੰਡਿਆਨ ਰੈੱਡ ਕ੍ਰਾਸ ਸੋਸਾਇਟੀ ਸਕੱਤਰ ਡਾ. ਸੁਰਜੀਤ ਨਾਲ ਪਤਵੰਤਿਆਂ ਅਤੇ ਵਿਦਿਆਰਥੀਆਂ ਵਲੋਂ ਸੀ.ਆਰ.ਪੀ.ਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਦੇਸ਼ ਦੀ ਸੇਵਾ ਨਾਲ ਜੁੜੇ ਫ਼ਰਜ਼ਾਂ, ਚੁਣੌਤੀਆਂ ਬਟਾਲੀਅਨ ਦੇ ਅਨੁਸ਼ਾਸਿਤ ਮਾਹੌਲ ’ਤੇ ਫੌਜ ਦੇ ਕੰਮ ਕਰਨ ਦੇ ਤਰੀਕੇ ਨੂੰ ਸੰਜੀਦਗੀ ਦੇ ਨਾਲ ਅਨੁਭਵ ਕਰਦੇ ਹੋਏ ਫੌਜੀ ਜਵਾਨਾ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸ਼ਾਹਕੋਟ ਵਿਖੇ ਹਜ਼ਰਤ ਬਾਬਾ ਊਧੋ ਸ਼ਾਹ ਦੇ ਦਰਬਾਰ ’ਤੇ ਕਰਵਾਇਆ ਸਾਲਾਨਾ ਮੇਲਾ
Ad Position 24
No active advertisement