ਲੋਹੀਆਂ ਖਾਸ, 1 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਤੋਂ ਬਾਅ ਅੱਜ 1 ਜੁਲਾਈ ਨੂੰ ਸਵੇਰੇ 10 ਵਜੇ ਤੋਂ ਆਪਣੇ ਖਾਤਿਆਂ ’ਚ ਪੈਸੇ ਆਉਣ ਦੀ ਉਡੀਕ ਕਰਦੀਆਂ ਬੀਬੀਆਂ ਦੇ ਸਬਰ ਦੇ ਬੰਨ ਜਦੋਂ ਟੁੱਟ ਚੱਲੇ ‘ਭਾਵ ਉਹ ਸੌਣ ਲੱਗੀਆਂ’ ਤਾਂ ਉਨ੍ਹਾਂ ਦੇ ਮੋਬਾਇਲ ’ਤੇ ਹੋਈ ‘ਟੂੰ, ਟੂੰ’ ਨੇ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆ ਦਿੱਤੀ| ਰਾਤ 10 ਕੁ ਵਜੇ ਬਸੰਤ ਕਾਲੋਨੀ ਅਤੇ ਗੁਰੂ ਨਾਨਕ ਕਲੋਨੀ ਦੀਆਂ ਬੀਬੀਆਂ ਨੇ ਇਸ ਖੁਸ਼ੀ ਵਿੱਚ ਨਗਰ ਪੰਚਾਇਤ ਲੋਹੀਆਂ ਦੇ ਵਾਰਡ ਨੰਬਰ 1 ਤੋਂ ਕੌਂਸਲਰ ਬੀਬੀ ਮਨਪ੍ਰੀਤ ਦੇ ਘਰ ਜਾ ਕੇ ਅਤੇ ਵਾਰਡ ਨੰਬਰ 13 ਤੋਂ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ ਚੇਅਰਮੈਨ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਉਂਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ| ਇਸ ਮੌਕੇ ਹਾਜਰੀਨ ਬੀਬੀਆਂ ਨੇ ‘ਆਮ ਆਦਮੀ ਪਾਰਟੀ’ ਦੇ ਹੱਕ ਵਿਚ ਨਾਹਰੇ ਵੀ ਲਗਾਏ| ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ ਚੇਅਰਮੈਨ ਅਤੇ ਕੌਂਸਲਰ ਬੀਬੀ ਮਨਪ੍ਰੀਤ ਨੇ ਕਿਹਾ ਕਿ ਜਿਨ੍ਹਾਂ ਬੀਬੀਆਂ ਦੇ ਖਾਤਿਆਂ ’ਚ ਪੈਸੇ ਨਹੀਂ ਆਏ ਉਹ ਥੋੜਾ ਧੀਰਜ ਰੱਖਣ, ਉਨ੍ਹਾਂ ਦੇ ਖਾਤਿਆਂ ’ਚ ਵੀ ਜਲਦੀ ਪੈਸੇ ਆ ਜਾਣਗੇ| ਇਸ ਮੌਕੇ ਜਿਨ੍ਹਾਂ ਬੀਬੀਆਂ ਦੇ ਖਾਤਿਆਂ ’ਚ ਪੈਸੇ ਆਏ ਉਨ੍ਹਾਂ ’ਚ ਪਰਮਜੀਤ ਕੌਰ, ਮੋਨਾ, ਕਿਰਨਪ੍ਰੀਤ, ਗੁਰਦੀਪ ਕੌਰ, ਸੰਦੀਪ ਕੌਰ, ਜਸਵੀਰ ਕੌਰ ਸਮੇਤ ਹੋਰ ਸ਼ਾਮਲ ਸਨ| ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ ਚੇਅਰਮੈਨ, ਸੁਖਦੇਵ ਸਿੰਘ ਬਾਊ, ਵਿਜੈ ਕੁਮਾਰ, ਗੁਰਪਿੰਦਰ ਸਿੰਘ ਜੱਜ, ਸੋਨੂੰ, ਸ਼ੰਮਾ, ਨਿੱਕਾ, ਸ਼ੀਤ, ਕਮਲਦੀਪ, ਰੰਜਨਾ, ਸੁਨੀਤਾ, ਸਰਬਜੀਤ ਕੌਰ, ਸੀਮਾ, ਰਜਨੀ, ਸ਼ਹਿਬਾਜਦੀਪ, ਅਰਬਾਜਦੀਪ ਸਮੇਤ ਹੋਰ ਬੀਬੀਆਂ ਵੀ ਹਾਜਰ ਸਨ|