ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕਾਲਾ ਬੱਕਰਾ ਨਜ਼ਦੀਕ ਹਾਈਵੇ ’ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Ad Position 21
No active advertisement
ਅਜੀਤ ਡੈਸਕ 04-07-2026
ਕਿਸ਼ਨਗੜ੍ਹ, 3 ਜੁਲਾਈ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਾਲਾ ਬੱਕਰਾ ਨਜ਼ਦੀਕ ਹਾਈਵੇ ’ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖਬਰ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਪਚਰੰਗਾ ਦੇ ਹੈੱਡ ਕਾਂਸਟੇਬਲ ਜੋਰਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਲਾ ਬੱਕਰਾ ਨਜ਼ਦੀਕ ਹਾਈਵੇ ’ਤੇ ਇਕ ਲਾਸ਼ ਪਈ ਹੈ। ਜਦ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਉਕਤ ਮਿਰਤਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਉਸ ਵਿਚੋਂ ਕੋਈ ਵੀ ਪਹਿਚਾਣ ਕਰਨ ਲਈ ਪੱਤਰ ਨਹੀਂ ਲੱਭਿਆ ਤੇ ਆਸ-ਪਾਸ ਦੇ ਪਿੰਡਾਂ ਵਿਚ ਉਸ ਦੀ ਸ਼ਨਾਖਤ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਵਿਅਕਤੀ ਦੀ ਮੌਤ ਜਾਂ ਤਾਂ ਗਰਮੀ ਜ਼ਿਆਦਾ ਹੋਣ ਕਾਰਨ ਅਤੇ ਜਾਂ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾ ਹੋਈ ਲੱਗਦੀ ਸੀ। ਮ੍ਰਿਤਕ ਦੀ ਉਮਰ 60 ਸਾਲ, ਕੱਦ ਪੰਜ ਫੁੱਟ ਚਾਰ ਇੰਚ ਦੇ ਕਰੀਬ, ਰੰਗ ਸਾਂਵਲਾ, ਕੇਸ ਦਾੜੀ ਕੱਟੀ ਹੋਈ ਵਾਲ ਚਿੱਟੇ ਅਤੇ ਉਸ ਦੇ ਚਿਹਰੇ ਤੇ ਸੱਟ ਦੇ ਨਿਸ਼ਾਨ ਲੱਗੇ ਹੋਏ ਸਨ ਉਸ ਨੇ ਚੈੱਕਦਾਰ ਧੋਤੀ ਬੰਨੀ ਹੋਈ ਸੀ ਤੇ ਫਿੱਕੀ ਅਸਮਾਨੀ ਰੰਗ ਦੀ ਕਮੀਜ਼ ਪਹਿਨੀ ਹੋਈ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਣ ਉਪਰੰਤ ਪਹਿਚਾਣ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਜਲੰਧਰ ਵਿਖੇ ਰਖਵਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਦਾਨੇਵਾਲ ਡੇਰੇ ਦੇ ਪ੍ਰਬੰਧਨ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ- ਪ੍ਰਸ਼ਾਸਨ ਵਲੋਂ ਟਕਰਾਅ ਦੀ ਸਥਿਤੀ ਨੂੰ ਦੇਖਦਿਆਂ... ਅਗਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਇਕਾਈ ਜਲੰਧਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਐਸ. ਆਈ. ਆਰ. ਸੰਬੰਧੀ ਮੀਟਿੰਗਾਂ
Ad Position 24
No active advertisement