ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਐਲੀਮੈਂਟਰੀ ਟੀਚਰਜ਼ ਯੂਨੀਅਨ ਇਕਾਈ ਜਲੰਧਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਐਸ. ਆਈ. ਆਰ. ਸੰਬੰਧੀ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 04-07-2026
ਕਿਸ਼ਨਗੜ੍ਹ, 3 ਜੁਲਾਈ (ਹੁਸਨ ਲਾਲ)-ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਵਲੋਂ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿਚ ਸਹਾਇਕ ਕਮਿਸ਼ਨਰ (ਜ) ਜਲੰਧਰ ਡਾ. ਵਰੁਨ ਕੁਮਾਰ ਤੇ ਉਚੇਚੇ ਤੌਰ ’ਤੇ ਐਸ. ਡੀ. ਐਮ. ਜਲੰਧਰ-2 ਨਾਲ ਬੀ. ਐਲ. ਓ. ਨੂੰ ਪੇਸ਼ ਆ ਰਹੀਆਂ ਮਾਨਸਿਕ ਪ੍ਰੇਸ਼ਾਨੀਆਂ ਤੇ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਵੱਖੋ-ਵੱਖਰੇ ਤੌਰ ’ਤੇ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿਚ ਮੁੱਖ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਬੀ. ਐਲ. ਓਜ. ਤੇ ਪੰਜਾਬ ਵਿਚ ਚਲ ਰਹੀ ਐਸ. ਆਈ. ਆਰ. ਪ੍ਰਕਿਰਿਆ ਦੌਰਾਨ ਪਾਏ ਜਾ ਰਹੇ ਬੇਲੋੜੇ ਮਾਨਸਿਕ ਦਬਾਅ ਨਾ ਪਾਉਣ ਦੀ ਮੰਗ ਰੱਖੀ ਗਈ। ਇਸ ਸੰਬੰਧ ਵਿਚ ਉਕਤ ਦੋਵੇਂ ਜ਼ਿਲ੍ਹਾ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਵਲੋਂ ਮੌਕੇ ’ਤੇ ਸਹਿਮਤੀ ਪ੍ਰਗਟਾਈ। ਇਹ ਮੀਟਿੰਗਾਂ ਬਹੁਤ ਸੁਖਾਵੇਂ ਮਹੌਲ ਵਿਚ ਹੋਈਆਂ ਤੇ ਦੋਵੇਂ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਵਲੋਂ ਜਥੇਬੰਦੀ ਦੀ ਗੱਲਬਾਤ ਨੂੰ ਬਹੁਤ ਧਿਆਨ ਪੂਰਵਕ ਸੁਣਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ, ਮੀਤ ਪ੍ਰਧਾਨ ਚਰਨਜੀਤ ਸਿੰਘ,ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ, ਸਹਾ. ਜਥੇਬੰਦਕ ਸਕੱਤਰ ਨਵੀਨ ਸ਼ਰਮਾ ਤੇ ਹੋਰ ਅਧਿਆਪਕ ਤੇ ਦਫ਼ਤਰੀ ਅਮਲੇ ਵੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਾਲਾ ਬੱਕਰਾ ਨਜ਼ਦੀਕ ਹਾਈਵੇ ’ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਗੱਦੀਨਸ਼ੀਨ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤਣ ਦੇ ਵਿਰੋਧ ’ਚ ਸ਼ਾਹਕੋਟ ਵਿਖੇ ਰੀਤੂ ਮੀਰ ਤੇ ਮੰਗੀ ਖਾਨ ਦਾ ਪੁਤਲਾ ਫੂਕਿਆ
Ad Position 24
No active advertisement