xਲੋਹੀਆਂ ਖਾਸ, 3 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਨੇੜਲੇ ਸਤਲੁਜ ਪੁਲ ਗਿੱਦੜ ਪਿੰਡੀ ਦੇ ਦੂਸਰੇ ਪਾਸੇ ਬਲਾਕ ਮੱਖੂ ਦੇ ਆਖਰੀ ਪਿੰਡ ਲਾਲੂ ਵਾਲ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ’ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ| ਇਸ ਮਾਮਲੇ ’ਚ ਰੇਲਵੇ ਪੁਲਿਸ ਜਲੰਧਰ ਵਲੋਂ ਮੁਕੱਦਮਾ ਨੰਬਰ 74, 24/6/2026 ਜੁਰਮ 109,191(3), 190 ਬੀ.ਐੱਨਐੱਸ. 25/54/59 ਆਰਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ| ਰੇਲਵੇ ਪੁਲਿਸ ਥਾਣਾ ਜਲੰਧਰ ਵਿਖੇ ਜਾਣਕਾਰੀ ਦਿੰਦਿਆਂ ਅਡੀਸ਼ਨਲ ਐੱਸ. ਐੱਚ. ਓ. ਗੁਰਨਾਮ ਸਿੰਘ ਅਤੇ ਰੇਲਵੇ ਪੁਲਿਸ ਚੌਕੀ ਲੋਹੀਆਂ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਛਾਪੇਮਾਰੀ ਦੌਰਾਨ ਹਰਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਲਾਲੂ ਵਾਲ, ਜ਼ਿਲ੍ਹਾ ਫਿਰੋਜਪੁਰ ਨੂੰ ਉਕਤ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ|
ਰੇਲਵੇ ਪੁਲਿਸ ਵਲੋਂ ਲਾਲੂਵਾਲ ਦੇ ਦਰਜ ਮੁਕੱਦਮੇ ’ਚ ਸ਼ਾਮਿਲ ਨੌਜਵਾਨ ਗ੍ਰਿਫ਼ਤਾਰ
ਅਜੀਤ ਡੈਸਕ
04-07-2026