ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੁੰਦਰ ਲਿਖਾਈ ਤੇ ਕੈਲੀਗ੍ਰਾਫੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 07-07-2026
ਜਲੰਧਰ, 6 ਜੁਲਾਈ (ਐੱਮ. ਐੱਸ. ਲੋਹੀਆ)- ਬੱਚਿਆਂ ਵਿਚ ਲਿਖਣ ਪ੍ਰਤੀ ਰੁਚੀ ਪੈਦਾ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਜ਼-1, ਜਲੰਧਰ ਵਿਖੇ ਸੁੰਦਰ ਲਿਖਾਈ ਤੇ ਕੈਲੀਗ੍ਰਾਫੀ ਦਾ ਹਫ਼ਤਾਵਾਰੀ ਕੈਂਪ ਲਗਾਇਆ ਗਿਆ। ਇਸ ਕੈਂਪ ’ਚ 33 ਬੱਚਿਆਂ ਨੇ ਹਿੱਸਾ ਲਿਆ। ਕੈਂਪ ’ਚ ਸਿੱਖ ਮਿਸ਼ਨਰੀ ਕਾਲਜ ਤੋਂ ਮਨਦੀਪ ਸਿੰਘ ਅਤੇ ਬੀਬੀ ਗੁਰਵਿੰਦਰ ਕੌਰ ਨੇ ਬੱਚਿਆਂ ਨੂੰ ਸੁੰਦਰ ਲਿਖਾਈ ਅਤੇ ਕੈਲੀਗ੍ਰਾਫੀ ਸਬੰਧੀ ਸਿਖਲਾਈ ਦਿੱਤੀ, ਉਪਰੰਤ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਨਾਮ ਵੰਡ ਸਮਾਗਮ ਮੌਕੇ ਪ੍ਰਧਾਨ ਹਰਮਿੰਦਰ ਸਿੰਘ, ਮਨਪ੍ਰੀਤ ਸਿੰਘ ਸਚਦੇਵਾ, ਹਰਪ੍ਰੀਤ ਸਿੰਘ ਸਚਦੇਵਾ, ਜਤਿੰਦਰ ਸਿੰਘ, ਤੀਰਥ ਸਿੰਘ, ਜੇ. ਐੱਸ.ਵਾਲੀਆ, ਕੈਪਟਨ ਪੀ. ਐੱਸ. ਭੱਲਾ, ਮੈਨੇਜਰ ਨਰਿੰਦਰਪਾਲ ਸਿੰਘ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਹਲਕਾ ਜਲੰਧਰ ਉੱਤਰੀ ਦੇ ਪ੍ਰਧਾਨ ਤਰਲੋਚਨ ਸਿੰਘ ਦਾ ਸਨਮਾਨ ਅਗਲੀ ਖ਼ਬਰ ਐਲ.ਪੀ.ਯੂ. ਵਿਖੇ ਉਦਯੋਗ ਤੇ ਕਾਰੋਬਾਰ ਨਾਲ ਸੰਬੰਧਿਤ ਬੀ.ਬੀ.ਏ. ਅਤੇ ਬੀ.ਕਾਮ ਪ੍ਰੋਗਰਾਮ ਸ਼ੁਰੂ
Ad Position 24
No active advertisement