ਜਲੰਧਰ ਛਾਉਣੀ, 7 ਜੁਲਾਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੀ ਤੋਪਖਾਨਾ ਰੋਡ ਨੇੜੇ ਸਥਿਤ ਕੇਂਦਰੀ ਵਿੱਦਿਆਲਾ ਨੰਬਰ 4 ਦੀ 5ਵੀਂ ਜਮਾਤ ਦੀ ਵਿਦਿਆਰਥਣ ਦੀ ਅੱਜ ਕੇਂਦਰੀ ਵਿੱਦਿਆਲਾ ਨੰਬਰ 3 ਦੇ ਬਾਹਰ ਫੌਜ ਦੀ ਗੱਡੀ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਥਾਣਾ ਛਾਉਣੀ ਦੇ ਪੁਲਿਸ ਅਧਿਕਾਰੀ ਤੇ ਸੈਨਾ ਦੇ ਅਧਿਕਾਰੀ ਵੀ ਪਹੁੰਚ ਗਏ। ਇਸ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ ’ਤੇ ਮਿ੍ਤਕ ਲੜਕੀ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ, ਜਿੰਨ੍ਹਾ ਵਲੋਂ ਫੌਜ ਦੀ ਗੱਡੀ ਚਲਾਉਣ ਵਾਲੇ ਚਾਲਕ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਥਾਣਾ ਛਾਉਣੀ ਦੀ ਪੁਲਿਸ ਵਲੋਂ ਮਿ੍ਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿਖੇ ਭੇਜ ਕੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਸੀ। ਮ੍ਰਿਤਕਾ ਪਾਇਲ (11) ਦੇ ਪਿਤਾ ਆਸ਼ੂ ਕੁਮਾਰ ਵਾਸੀ ਸੋਢਲ ਰੋਡ ਨੇ ਦੱਸਿ ਆਿ ਕਿ ਉਨ੍ਹਾਂ ਦੀ ਬੇਟੀ ਪਾਇਲ ਕੇਂਦਰੀ ਵਿੱਦਿਆਲਾ ਨੰਬਰ 4 ਵਿਖੇ 5ਵੀਂ ਜਮਾਤ ’ਚ ਪੜ੍ਹਦੀ ਸੀ ਤੇ ਅੱਜ ਉਹ ਰੋਜ਼ਾਨਾ ਵਾਂਗ ਆਪਣੇ ਆਟੋ ਰਾਹੀਂ ਘਰ ਆ ਰਹੀ ਸੀ ਤਾਂ ਆਟੋ ਚਾਲਕ ਨੇ ਕੇਂਦਰੀ ਵਿੱਦਿਆਲਾ ਨੰਬਰ 3 ਤੋਂ ਕਿਸੇ ਹੋਰ ਬੱਚੇ ਨੂੰ ਵੀ ਲਿਜਾਣਾ ਸੀ, ਜਿਸ ਦਾ ਉਹ ਇੰਤਜ਼ਾਰ ਕਰ ਰਹੇ ਹਨ ਤੇ ਇਸ ਦੌਰਾਨ ਹੀ ਪਾਇਲ ਕੁਲਫੀ ਲੈਣ ਲਈ ਹੇਠਾਂ ਉਤਰੀ ਤਾਂ ਫੌਜ ਦੀ ਗੱਡੀ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫੌਜ ਦੀ ਗੱਡੀ ਦੇ ਚਾਲਕ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਬਿਆਨ ਦੇ ਦਿੱਤੇ ਗਏ ਹਨ ਤੇ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।