ਲੋਹੀਆਂ ਖਾਸ, 7 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਗੁਰਦੁਆਰਾ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਦੇ ਹੈੱਡ ਗੰਥੀ ਅਤੇ ਪ੍ਰਸਿੱਧ ਕੀਰਤਨੀਏ ਭਾਈ ਚਮਕੌਰ ਸਿੰਘ ਲੋਹੀਆਂ ਵਾਲਿਆਂ ਦੇ ਜਥੇ ਵੱਲੋਂ ਗਾਇਨ ਕੀਤੇ ਗੁਰਬਾਣੀ ਸ਼ਬਦ ‘ਏਹਿ ਭਿ ਦਾਤ ਤੇਰੀ ਦਾਤਾਰ’ ਦੇ ਟਰੈਕ ਨੂੰ ਰਲੀਜ਼ ਕੀਤਾ ਗਿਆ| ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਰਤਨੀਏ ਭਾਈ ਚਮਕੌਰ ਸਿੰਘ ਲੋਹੀਆਂ ਵਾਲਿਆਂ ਨੇ ਦੱਸਿਆ ਕਿ ਇਸ ਪੇਸ਼ਕਾਰੀ ਦੇ ਵਿਸ਼ੇਸ਼ ਸਹਿਯੋਗੀ ਡੁਬਈ ਤੋਂ ਜਸਵਿੰਦਰ ਸਿੰਘ ਜੱਸਾ ਨਿਵਾਜੀਪੁਰੀਏ ਅਤੇ ਗਾਇਕ ਬਲਵੀਰ ਸ਼ੇਰਪੁਰੀਆ ਦੇ ਸਹਿਯੋਗ ਨਾਲ ਤਿਆਰ ਕੀਤੇ ਟਰੈਕ ਲਈ ਅਸੀਂ ਜਿਥੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਉਥੇ ਵਿਸ਼ੇਸ਼ ਸਹਿਯੋਗੀ ਗੁਰਦੁਆਰਾ ਸ਼੍ਰੀ ਗੁਰੂ ਕਲਗ਼ੀਧਰ ਸਿੰਘ ਸਭਾ ਲੋਹੀਆਂ ਦੀ ਪ੍ਰਬੰਧਕ ਕਮੇਟੀ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰੂ ਨਾਨਕ ਕਲੋਨੀ, ਬਿੱਕਰ ਸਿੰਘ ਮਹਿਰੋਕ ਐੱਮ.ਡੀ. ਸ਼ਤਾਬਗੜ੍ਹ ਪ੍ਰਿੰਟਿੰਗ ਪ੍ਰੈੱਸ ਲੋਹੀਆਂ ਖਾਸ ਸਮੇਤ ਹੋਰਾਂ ਦਾ ਉਚੇਚਾ ਧੰਨਵਾਦ ਵੀ ਕਰਦੇ ਹਾਂ| ਇਸ ਰਲੀਜ਼ ਸਮਾਰੋਹ ਮੌਕੇ ਮੌਕੇ ਢਾਡੀ ਪ੍ਰਚਾਰਕ ਭਾਈ ਦੀਦਾਰ ਸਿੰਘ ਦਰਦੀ, ਗੁ: ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਖਜਾਨਚੀ ਅਮਰਦੀਪ ਸਿੰਘ ਮਦਾਨ, ਬਿੱਕਰ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਨਸੀਰਪੁਰ, ਕੁਲਵੰਤ ਸਿੰਘ ਥਿੰਦ, ਇਕਬਾਲ ਸਿੰਘ, ਸੁਸਾਇਟੀ ਦੇ ਪ੍ਰਧਾਨ ਬੀਬੀ ਸੁਰਜੀਤ ਕੌਰ, ਬੀਬੀ ਗੁਰਦੀਪ ਕੌਰ ਥਿੰਦ, ਬੀਬੀ ਬਲਵਿੰਦਰ ਕੌਰ ਜੋਸਨ, ਤਜਿੰਦਰ ਕੌਰ ਟੁਰਨਾ, ਬੀਬੀ ਰਵਨੀਤ ਕੌਰ ਟੁਰਨਾ, ਸਵਰਨ ਕੌਰ ਥਿੰਦ, ਗੁਰਦੀਪ ਕੌਰ ਥਿੰਦ, ਪਰਮਜੀਤ ਕੌਰ, ਮਨਜੀਤ ਕੌਰ, ਬਲਵੀਰ ਕੌਰ, ਜਸਵੀਰ ਕੌਰ ਖਾਲਸਾ, ਬਲਵਿੰਦਰ ਕੌਰ ਨਸੀਰਪੁਰ, ਮਨਦੀਪ ਕੌਰ, ਪਰਵਿੰਦਰ ਕੌਰ, ਸ਼ਿੰਦਰ ਕੌਰ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਮੈਡਮ ਦਲਜੀਤ ਕੌਰ, ਰਣਦੀਪ ਕੌਰ ਜੰਮੂ, ਜਸਵੀਰ ਕੌਰ ਸ਼ਤਾਬਗੜ੍ਹ ਅਤੇ ਕਲੋਨੀ ਚੋਂ ਵੱਡੀ ਗਿਣਤੀ ’ਚ ਬੀਬੀਆਂ ਹਾਜਰ ਸਨ|