ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਠੇਕਾ ਕਰਮਚਾਰੀਆਂ ਵਲੋਂ ਕੰਮ ’ਤੇ ਵਾਪਸ ਆਉਣ ਨਾਲ ਪਾਵਰਕਾਮ ਨੂੰ ਮਿਲੀ ਰਾਹਤ ਮੁਰੰਮਤ ਦੇ ਕੰਮ ਹੋਣ ਕਰਕੇ ਕਈ ਇਲਾਕਿਆਂ ਵਿਚ ਅੱਜ ਬੰਦ ਰਹੇਗੀ ਬਿਜਲੀ

Ad Position 21
No active advertisement
ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਸ਼ਿਵ)- ਪੀ. ਐੱਸ. ਪੀ. ਸੀ. ਐਲ. ਦੇ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਵਲੋਂ ਆਪਣਾ ਕੰਮ ਬੰਦ ਕਰਨ ਦਾ ਫ਼ੈਸਲਾ ਲੈਣ ਦੇ ਵਾਪਸ ਹੋਣ ਤੋਂ ਬਾਅਦ ਬਿਜਲੀ ਵਿਭਾਗ ਨੂੰ ਰਾਹਤ ਮਿਲੀ ਹੈ। ਸੀ. ਐੱਚ. ਬੀ, ਐਨ. ਸੀ. ਪੀ. ਤੇ ਸੀ. ਆਰ. ਸੀ. ਕਰਮਚਾਰੀਆਂ ਵਲੋਂ ਬੀਤੇ ਦਿਨੀਂ ਕੰਮ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਕਿਉਂਕਿ ਉਕਤ ਜਥੇਬੰਦੀਆਂ ਨੇ ਇਹ ਦੋਸ਼ ਲਗਾਏ ਸਨ ਕਿ ਉਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ। ਕਰਮਚਾਰੀਆਂ ਵਲੋਂ ਕੰਮ ਬੰਦ ਕਰਨ ਦਾ ਫ਼ੈਸਲਾ ਮੁਲਤਵੀ ਹੋਣ ਤੋਂ ਬਾਅਦ ਪਾਵਰਕਾਮ ਨੂੰ ਇਸ ਮੌਸਮ ਵਿਚ ਰਾਹਤ ਮਿਲੀ ਹੈ ਕਿਉਂਕਿ ਇਸ ਮੌਸਮ ਵਿਚ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਧ ਜਾਂਦੀਆਂ ਹਨ ਜਿਸ ਕਰਕੇ ਲੋਕ ਵੀ ਰੋਸ ਜਾਹਿਰ ਕਰਦੇ ਹਨ। ਲੋਕਾਂ ਵਲੋਂ ਕਈ ਬਾਰ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਹੁਣ ਬਿਜਲੀ ਦੇ ਕੁਨੈਕਸ਼ਨਾਂ ਦੀ ਗਿਣਤੀ ਕਰੋੜਾਂ ਵਿਚ ਪੁੱਜ ਗਈ ਹੈ ਜਿਸ ਕਰਕੇ ਹੋਰ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ। ਬਿਜਲੀ ਬੰਦ ਹੋਣ ਕਰਕੇ ਇਸ ਹੁੰਮ੍ਹਸ ਭਰੀ ਗਰਮੀ ਵਿਚ ਲੋਕ ਤਾਂ ਪੇ੍ਸ਼ਾਨ ਹੁੰਦੇ ਹਨ ਸਗੋਂ ਸਨਅਤੀ ਖੇਤਰ ਵਿਚ ਉਤਪਾਦਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੈ। ਇਸ ਵੇਲੇ ਜਲੰਧਰ ਵਿਚ ਬਿਜਲੀ ਦੀ ਮੰਗ 800 ਮੈਗਾਵਾਟ ਦੇ ਕਰੀਬ ਟਿੱਕ ਗਈ ਹੈ। ਪਾਵਰਕਾਮ ਉੱਤਰੀ ਜੋਨ ਦੇ ਉਪ ਮੁੱਖ ਇੰਜੀ. ਗੁਲਸ਼ਨ ਚੁਟਾਨੀ ਦਾ ਕਹਿਣਾ ਸੀ ਕਿ ਹੁਣ ਬਿਜਲੀ ਦੀ ਮੰਗ 800 ਮੈਗਾਵਾਟ ਤੱਕ ਟਿੱਕ ਗਈ ਹੈ। ਚੇਤੇ ਰਹੇ ਕਿ ਪੀਕ ਡਿਮਾਂਡ ਤੋਂ ਪਹਿਲਾਂ ਬਿਜਲੀ ਦੀ ਜਲੰਧਰ ਵਿਚ ਆਮ ਮੰਗ 450 ਤੋਂ ਲੈ ਕੇ 500 ਮੈਗਾਵਾਟ ਦੇ ਕਰੀਬ ਰਹਿੰਦੀ ਹੈ। ਉਧਰ ਪਾਵਰਕਾਮ ਦੇ ਬੁਲਾਰੇ ਮੁਤਾਬਕ 9 ਜੁਲਾਈ ਨੂੰ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਨਾਂ ਇਲਾਕਿਆਂ ਵਿਚ ਮੁਰੰਮਤ ਦਾ ਕੰਮ ਹੋਣ ਕਰਕੇ ਬਿਜਲੀ ਬੰਦ ਰਹੇਗੀ, ਉਨਾਂ ਇਲਾਕਿਆਂ ਵਿਚ ਪਿੰਡ ਧਾਲੀਵਾਲ, ਪਿੰਡ ਗਾਖਲ, ਪਿੰਡ ਚੁਗਾਵਾਂ, ਪਿੰਡ ਸਹਿਜਝੰਗੀ, ਕੋਟ ਸਾਦਿਕ, ਕਾਲਾ ਸਿੰਘਾ ਰੋਡ, ਕਾਂਸ਼ੀ ਨਗਰ, ਗਰੀਨ ਐਵੇਨਿਊ, ਥਿੰਦ ਇਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ਼, ਜੈਨਾ ਨਗਰ, ਦਸਮੇਸ਼ ਨਗਰ, ਗੁਰਮੇਹਰ ਐਨਕਲੇਵ, ਰਾਜ ਇਨਕਲੇਵ, ਗੀਤਾ ਕਾਲੋਨੀ, ਜਨਕ ਨਗਰ, ਬੜਾ ਬਾਜ਼ਾਰ, ਚੋਪੜਾ ਕਾਲੋਨੀ, ਬਲਦੇਵ ਨਗਰ, ਰਾਜਾ ਗਾਰਡਨ, ਉਜਾਲਾ ਨਗਰ ਅਤੇ ਨਾਲ ਲੱਗਦੇ ਹੋਰ ਇਲਾਕੇ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਬੇ-ਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਵਿਰੁੱਧ 5 ਅਗਸਤ ਨੂੰ ਜਲੰਧਰ ’ਚ ਸੂਬਾਈ ਰੈਲੀ ਅਗਲੀ ਖ਼ਬਰ ਸੰਦੀਪ ਰਿਸ਼ੀ ਦੀ ਬਦਲੀ, ਨਿਕਾਸ ਕੁਮਾਰ ਹੋਣਗੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਸੰਦੀਪ ਰਿਸ਼ੀ ਦੇ ਕਾਰਜਕਾਲ ਵਿਚ ਸ਼ੁਰੂ ਹੋਏ ਸੀ...
Ad Position 24
No active advertisement