16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ਼ਾਹਕੋਟ ਵਿਖੇ ਫਲਾਈਓਵਰ ਉੱਪਰ ਤੂੜੀ ਨਾਲ ਲੱਦਿਆ ਟਰੱਕ ਪਲਟਿਆ

Ad Position 21
repet_subhas-goyals [Copy P29]
ਅਜੀਤ ਡੈਸਕ 18-07-2026
ਸ਼ਾਹਕੋਟ, 17 ਜੁਲਾਈ (ਸੁਖਦੀਪ ਸਿੰਘ)- ਜਲੰਧਰ-ਮੋਗਾ ਕੌਮੀ ਮਾਰਗ ‘ਤੇ ਬੀਤੀ ਰਾਤ ਤੂੜੀ ਨਾਲ ਲੱਦਿਆ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ। ਜਾਣਕਾਰੀ ਅਨੁਸਾਰ ਸੰਜੇ ਪੁੱਤਰ ਮੁਲਖਾ ਸਿੰਘ ਵਾਸੀ ਬਾਘਾ ਪੁਰਾਣਾ (ਮੋਗਾ) ਟਰੱਕ (ਪੀ.ਬੀ.07-ਬੀ.ਵਾਈ-5454) ‘ਚ ਤੂੜੀ ਲੱਦ ਕੇ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ। ਟਰੱਕ ਵਿੱਚ ਮਜ਼ਦੂਰ ਹਾਕਮ ਸਿੰਘ ਤੇ ਬੱਬੂ ਸਿੰਘ (ਦੋਵੇਂ) ਵਾਸੀ ਬਾਘਾ ਪੁਰਾਣਾ ਵੀ ਸਵਾਰ ਸਨ। ਰਾਤ ਕਰੀਬ 12 ਵਜੇ ਟਰੱਕ ਜਦੋਂ ਕੌਮੀ ਮਾਰਗ ‘ਤੇ ਸ਼ਾਹਕੋਟ ਵਿਖੇ ਐੱਸ.ਡੀ.ਐੱਮ. ਦਫ਼ਤਰ ਦੇ ਸਾਹਮਣੇ ਫਲਾਈਓਵਰ ਉੱਪਰ ਪਹੁੰਚਿਆ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ। ਬੇਕਾਬੂ ਹੋਇਆ ਟਰੱਕ ਡਿਵਾਈਡਰ ਉੱਪਰ ਚੜ੍ਹਨ ਤੋਂ ਬਾਅਦ ਅੱਗੇ ਜਾ ਕੇ ਫਲਾਈਓਵਰ ਦੀ ਸੁਰੱਖਿਆ ਕੰਧ ਨਾਲ ਟਕਰਾਉਣ ਉਪਰੰਤ ਪਲਟ ਗਿਆ। ਹਾਦਸੇ ਦੌਰਾਨ ਟਰੱਕ ਦੇ ਅਗਲੇ ਟਾਇਰ ਵੱਖ ਹੋ ਗਏ ਤੇ ਅਗਲਾ ਹਿੱਸਾ ਬੁਰੀ ਵੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ‘ਚ ਚਾਲਕ ਸੰਜੇ ਅਤੇ ਉਸ ਦੇ ਨਾਲ ਸਵਾਰ ਹਾਕਮ ਸਿੰਘ ਤੇ ਬੱਬੂ ਸਿੰਘ ਦਾ ਵਾਲ-ਵਾਲ ਬਚਾਅ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਵਿੱਚ ਸਵਾਰ ਤਿੰਨੋਂ ਵਿਅਕਤੀ ਹਿੰਮਤ ਕਰਕੇ ਬਾਹਰ ਨਿਕਲੇ ਤੇ ਪੁਲਿਸ ਹੈਲਪਲਾਈਨ ਨੰਬਰ-112 ‘ਤੇ ਸੂਚਨਾ ਦਿੱਤੀ। ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਕਾਂਸਟੇਬਲ ਹਰਮਨਜੋਤ ਸਿੰਘ, ਕਾਂਸਟੇਬਲ ਅਸ਼ਵਨੀ ਕੁਮਾਰ ਤੇ ਕਾਂਸਟੇਬਲ ਮਨਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ ਸ਼ੁਰੂ ਕੀਤੀ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਫਲਾਈਓਵਰ ਦੇ ਦੋਵੇਂ ਪਾਸਿਆਂ ਤੋਂ ਆਵਾਜਾਈ ਨੂੰ ਅਸਥਾਈ ਤੌਰ ‘ਤੇ ਬੰਦ ਕਰਕੇ ਵਾਹਨਾਂ ਨੂੰ ਸਰਵਿਸ ਰੋਡ ਰਾਹੀਂ ਲੰਘਾਇਆ। ਕਾਂਸਟੇਬਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸਾਗ੍ਰਸਤ ਟਰੱਕ ਜਲਦੀ ਹੀ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਾ ਦੇ ਖੇਤਰ ’ਚ ਅਹਿਮ ਯੋਗਦਾਨ ਲਈ ਬਾਲਯੋਗੀ ਪ੍ਰਗਟ ਨਾਥ ਵਲੋਂ ਰਮਨ ਗੁਪਤਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਫੂਕਿਆ
Ad Position 24