02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਮਾਜ ਸੇਵਾ ਦੇ ਖੇਤਰ ’ਚ ਅਹਿਮ ਯੋਗਦਾਨ ਲਈ ਬਾਲਯੋਗੀ ਪ੍ਰਗਟ ਨਾਥ ਵਲੋਂ ਰਮਨ ਗੁਪਤਾ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 18-07-2026
ਸ਼ਾਹਕੋਟ, 17 ਜੁਲਾਈ (ਸੁਖਦੀਪ ਸਿੰਘ)- ਭਗਵਾਨ ਵਾਲਮੀਕਿ ਜੀ ਤੀਰਥ ਸਥਲ (ਰਾਮ ਤੀਰਥ) ਸ਼ਰਾਈਨ ਬੋਰਡ, ਅੰਮ੍ਰਿਤਸਰ ਦੇ ਚੇਅਰਮੈਨ ਬਾਲਯੋਗੀ ਬਾਬਾ ਪ੍ਰਗਟ ਨਾਥ ਦੇ ਜਨਮ ਦਿਨ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਰੈੱਡ ਰਿਬਨ ਵੈਲਫੇਅਰ ਕਲੱਬ ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੂੰ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਮਨ ਗੁਪਤਾ ਨੇ ਇੰਸਪੈਕਟਰ ਅਤੇ ਗੋਲਫ਼ ਕੋਚ ਬਲਵਿੰਦਰ ਸਿੰਘ ਮੱਟੂ ਤੇ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਵੀ ਜ਼ਿੰਮੇਵਾਰੀ ਤੇ ਪ੍ਰੇਰਣਾ ਦਾ ਸਰੋਤ ਹੈ। ਸਮਾਗਮ ‘ਚ ਸੈਂਟਰ ਹੈੱਡ ਟੀਚਰ ਰਕੇਸ਼ ਕੁਮਾਰ ਖਹਿਰਾ, ਐਡਵੋਕੇਟ ਪੀਯੂਸ਼ ਗੁਪਤਾ, ਸਮਾਜ ਸੇਵਕ ਰਾਜਾ ਅਰੋੜਾ, ਪ੍ਰਿਤਪਾਲ ਸਿੰਘ ਪਸਰੀਚਾ, ਮੇਜਰ ਸਿੰਘ ਮੰਡ, ਡਾ. ਗੁਰਮੇਸ਼ ਸਿੰਘ, ਡਾ. ਨਰੇਸ਼ ਸੱਗੂ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ ਨੂੰ ਮਿਲਿਆ ਨੌਜਵਾਨ ਤੇ ਊਰਜਾ ਭਰਪੂਰ ਪ੍ਰਧਾਨ, ਸ਼ਹਿਰ ਦੀ ਇੱਛਾ ਪੂਰੀ ਕਰਨ ਵਿਚ ਹੋਏ ਹਾਂ ਕਾਮਯਾਬ–ਵਿਧਾਇਕਾ ਇੰਦਰ... ਅਗਲੀ ਖ਼ਬਰ ਸ਼ਾਹਕੋਟ ਵਿਖੇ ਫਲਾਈਓਵਰ ਉੱਪਰ ਤੂੜੀ ਨਾਲ ਲੱਦਿਆ ਟਰੱਕ ਪਲਟਿਆ
Ad Position 24
No active advertisement