02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨੂਰਮਹਿਲ ਨੂੰ ਮਿਲਿਆ ਨੌਜਵਾਨ ਤੇ ਊਰਜਾ ਭਰਪੂਰ ਪ੍ਰਧਾਨ, ਸ਼ਹਿਰ ਦੀ ਇੱਛਾ ਪੂਰੀ ਕਰਨ ਵਿਚ ਹੋਏ ਹਾਂ ਕਾਮਯਾਬ–ਵਿਧਾਇਕਾ ਇੰਦਰਜੀਤ ਕੌਰ ਮਾਨ

Ad Position 21
No active advertisement
ਅਜੀਤ ਡੈਸਕ 18-07-2026
ਨਵੇਂ ਪ੍ਰਧਾਨ ਦੀਪਕ ਕੁਮਾਰ ਸ਼ਹਿਰ ਵਾਸੀਆਂ ਦੀਆਂ ਉਮੀਦਾਂ ’ਤੇ ਖ਼ਰੇ ਉਤਰਨਗੇ
ਨੂਰਮਹਿਲ, 16 ਜੁਲਾਈ (ਤਜਿੰਦਰ ਕੁਮਾਰ ) ਸ਼ਹਿਰ ਦੇ ਨਵ-ਨਿਯੁਕਤ ਪ੍ਰਧਾਨ ਦੀਪਕ ਕੁਮਾਰ ਵੱਲੋਂ ਅੱਜ ਰਸਮੀ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਸ਼ੁਭ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਲਕਾ ਨਕੋਦਰ ਦੇ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਨਵੇਂ ਪ੍ਰਧਾਨ ਨੂੰ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ। ਅਹੁਦਾ ਸੰਭਾਲਣ ਦੀ ਰਸਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਮਾਨ ਨੇ ਕਿਹਾ ਕਿ ਅਸੀਂ ਨੂਰਮਹਿਲ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਦੀ ਇੱਛਾ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ ਹਾਂ। ਸ਼ਹਿਰ ਨੂੰ ਇਕ ਬਹੁਤ ਹੀ ਉਰਜਾਵਾਨ ਅਤੇ ਨੌਜਵਾਨ ਪ੍ਰਧਾਨ ਮਿਲਿਆ ਹੈ, ਜਿਸ ਨਾਲ ਪੁਰਾਣੀ ਰਵਾਇਤੀ ਸਿਆਸਤ ਨੂੰ ਉਖਾੜ ਕੇ ਬਾਹਰ ਸੁੱਟ ਦਿੱਤਾ ਗਿਆ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਨਵੇਂ ਪ੍ਰਧਾਨ ਦੀਪਕ ਕੁਮਾਰ ਅਤੇ ਸੀਨੀਅਰ ਵਾਇਸ ਪ੍ਰਧਾਨ ਨੂਰਮਹਿਲ ਦੀ ਤਰੱਕੀ ਵਾਸਤੇ ਹਰ ਵੇਲੇ ਪੱਬਾਂ ਭਾਰ ਰਹਿਣਗੇ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ‘ਤੇ ਜਤਾਏ ਗਏ ਭਰੋਸੇ ਉਮੀਦਾਂ ਅਤੇ ਆਸਾਂ ‘ਤੇ ਪੂਰੀ ਤਰ੍ਹਾਂ ਖਰੇ ਉਤਰਨਗੇ। ਬੀਬੀ ਮਾਨ ਨੇ ਅੱਗੇ ਕਿਹਾ ਕਿ ਦੀਪਕ ਕੁਮਾਰ ਇੱਕ ਮਿਲਾਪੜੇ ਸੁਭਾਅ ਦੇ ਨੌਜਵਾਨ ਹਨ । ਉਹਨਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਵਿਕਾਸ ਕਾਰਜਾਂ ਸਦਕਾ ਨੂਰਮਹਿਲ ਸ਼ਹਿਰ ਅੰਦਰ ਸਥਾਈ ਅਤੇ ਇਤਿਹਾਸਕ ਪੈੜਾਂ ਪਾਈਆਂ ਹਨ, ਜਿਸ ਨੂੰ ਭਵਿੱਖ ਵਿਚ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ, ਅਮਿਤ ਅਹੂਜਾ, ਜਿਲਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਚੇਅਰਮੈਨ ਲਖਵੀਰ ਸਿੰਘ ਸ਼ੀਰ, ਚੇਅਰਮੈਨ ਕਰਨੈਲ ਰਾਮ ਬਾਲੂ, ਪ੍ਰਧਾਨ ਪ੍ਰਦੀਪ ਸ਼ੇਰਪੁਰੀ, ਬਲਾਕ ਸੰਮਤੀ ਚੇਅਰਮੈਨ ਚਰਨਜੀਤ ਰਾਏ, ਚੇਅਰਮੈਨ ਚਰਨਜੀਤ ਸਿੰਘ, ਕੌਂਸਲਰ ਸ਼ੁਭਾਸ਼ ਚੰਦਰ ਸੋਨੂੰ, ਕੌਸਲਰ ਪ੍ਰਿੰਅਕਾ ਮਿਸਰ, ਕੌਂਸਲਰ ਸੋਨੀਆ, ਕੌਂਸਲਰ ਰਾਜਨ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ ਰਮੇਸ਼ ਸੋਂਧੀ, ਸ਼ਹਿਰੀ ਪ੍ਰਧਾਨ ਰਿੰਕੂ, ਇਸਤਰੀ ਵਿੰਗ ਸ਼ਹਿਰੀ ਪ੍ਰਧਾਨ ਰਚਨਾ, ਸੰਦੀਪ ਸ਼ਾਲੂ, ਕੇਵਲ ਕ੍ਰਿਸ਼ਨ, ਧੰਨਵਤ, ਰੇਖਾ ਬੱਤਰਾ, ਸੰਦੀਪ ਸ਼ਰਮਾ, ਮੁਕੇਸ਼ ਅਤੇ ਮੋਨੂੰ ਗਿੱਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਹਿਲੋਲਪੁਰ ਵਿਖੇ ‘ਮੇਰੀ ਰਸੋਈ’ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਸਮਾਜ ਸੇਵਾ ਦੇ ਖੇਤਰ ’ਚ ਅਹਿਮ ਯੋਗਦਾਨ ਲਈ ਬਾਲਯੋਗੀ ਪ੍ਰਗਟ ਨਾਥ ਵਲੋਂ ਰਮਨ ਗੁਪਤਾ ਦਾ ਵਿਸ਼ੇਸ਼ ਸਨਮਾਨ
Ad Position 24
No active advertisement