ਚਰਚਾ ਵਿਚ ਰਹੀ ਲਤੀਫਪੁਰਾ ਦੀ ਜ਼ਮੀਨ ਵੇਚ ਕੇ ਇੰਪਰੂਵਮੈਂਟ ਟਰੱਸਟ ਨੂੰ ਆਉਣਗੇ 100 ਕਰੋੜ
ਜਲੰਧਰ, 8 ਅਗਸਤ (ਸ਼ਿਵ)- ਇੰਪਰੂਵਮੈਂਟ ਟਰੱਸਟ ਨੇ ਮਾਡਲ ਟਾਊਨ ਦੇ ਨਾਲ ਲੱਗਦੇ ਲੰਬੇ ਸਮੇਂ ਤੱਕ ਲਤੀਫਪੁਰਾ ਦੇ ਕਬਜ਼ਿਆਂ ਨੂੰ ਹਟਾਉਣ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਸੀ। ਟਰੱਸਟ ਵਲੋਂ ਇਸ ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਹੁਣ ਇਸ ਵਲੋਂ ਇਸ ਖ਼ਾਲੀ ਕਰਵਾਈ ਗਈ ਜ਼ਮੀਨ ਨੂੰ ਵੇਚਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਤਹਿਤ ਟਰੱਸਟ ਨੇ ਇਸ ਜ਼ਮੀਨ ਨੂੰ 3 ਲੱਖ ਰੁਪਏ ਰਾਖਵੇਂ ਮੁੱਲ ’ਤੇ ਵੇਚਣ ਲਈ ਸਰਕਾਰ ਦੀ ਮਨਜੂਰੀ ਮੰਗੀ ਹੈ।
ਜਲੰਧਰ, 8 ਅਗਸਤ (ਸ਼ਿਵ)- ਇੰਪਰੂਵਮੈਂਟ ਟਰੱਸਟ ਨੇ ਮਾਡਲ ਟਾਊਨ ਦੇ ਨਾਲ ਲੱਗਦੇ ਲੰਬੇ ਸਮੇਂ ਤੱਕ ਲਤੀਫਪੁਰਾ ਦੇ ਕਬਜ਼ਿਆਂ ਨੂੰ ਹਟਾਉਣ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਸੀ। ਟਰੱਸਟ ਵਲੋਂ ਇਸ ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਹੁਣ ਇਸ ਵਲੋਂ ਇਸ ਖ਼ਾਲੀ ਕਰਵਾਈ ਗਈ ਜ਼ਮੀਨ ਨੂੰ ਵੇਚਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਤਹਿਤ ਟਰੱਸਟ ਨੇ ਇਸ ਜ਼ਮੀਨ ਨੂੰ 3 ਲੱਖ ਰੁਪਏ ਰਾਖਵੇਂ ਮੁੱਲ ’ਤੇ ਵੇਚਣ ਲਈ ਸਰਕਾਰ ਦੀ ਮਨਜੂਰੀ ਮੰਗੀ ਹੈ। ਇਸ ਜ਼ਮੀਨ ਨੂੰ ਵੇਚਣ ਦੀ ਮਨਜੂਰੀ ਮਿਲਣ ਤੋਂ ਬਾਅਦ ਟਰੱਸਟ ਇਸ ਨੂੰ ਆਨਲਾਈਨ ਬੋਲੀ ਰਾਹੀਂ ਵੇਚਣ ਦਾ ਕੰਮ ਸ਼ੁਰੂ ਕਰ ਦੇਵੇਗਾ। ਇਸ ਜ਼ਮੀਨ ਨੂੰ 110 ਏਕੜ ਸਕੀਮ ਜਾਣਿਆ ਜਾਂਦਾ ਹੈ। ਇਸ ਦੀ ਕਰੀਬ 4 ਕਨਾਲ ਜ਼ਮੀਨ ਹੈ ਜਦਕਿ ਇਕ ਕਨਾਲ ਹੋਰ ਜ਼ਮੀਨ ਦਾ ਟਰੱਸਟ ਨੇ ਕੇਸ ਜਿੱਤ ਲਿਆ ਜਿਸ ਦਾ ਅਜੇ ਉਸ ਨੂੰ ਕਬਜ਼ਾ ਲੈਣਾ ਹੈ। ਦੱਸਿਆ ਜਾਂਦਾ ਹੈ ਕਿ ਟਰੱਸਟ ਨੇ ਇਸ ਜ਼ਮੀਨ ਨੂੰ ਵੇਚਣ ਲਈ ਸਰਕਾਰ ਕੋਲ ਮਨਜੂਰੀ ਮੰਗੀ ਹੈ। ਉਸ ਮੁਤਾਬਕ ਇਸ ਜ਼ਮੀਨ ’ਤੇ ਐੱਸ. ਸੀ. ਓ. ਬਣਾਏ ਜਾਣੇ ਹਨ ਜਦਕਿ ਟਰੱਸਟ ਸੂਤਰਾਂ ਦਾ ਕਹਿਣਾ ਸੀ ਕਿ ਇਸ ਜ਼ਮੀਨ ’ਤੇ ਜਿਨਾਂ ਵਲੋਂ ਐੱਸ. ਸੀ. ਓ. ਦੀ ਖ਼ਰੀਦ ਕੀਤੀ ਜਾਵੇਗੀ। ਉਨਾਂ ਨੂੰ ਖੁੱਲ੍ਹੀ ਪਾਰਕਿੰਗ ਵੀ ਦਿੱਤੀ ਜਾਵੇਗੀ। ਇਹ ਪਹਿਲਾਂ ਹੀ ਕਾਫੀ ਮਹਿੰਗੀ ਜ਼ਮੀਨ ਹੈ। ਚਾਹੇ ਟਰੱਸਟ ਨੇ ਅਜੇ ਇਸ ਦਾ 3ਲੱਖ ਰੁਪਏ ਗਜ ਰਾਖਵਾਂ ਮੁੱਲ ਤੈਅ ਕਰਨ ਦੀ ਮਨਜੂਰੀ ਮੰਗੀ ਹੈ ਪਰ ਇਹ ਜ਼ਮੀਨ ਰਾਖਵੀਂ ਕੀਮਤ ਤੋਂ ਵੀ ਮਹਿੰਗੀ ਵਿਕ ਜਾਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ। ਟਰੱਸਟ ਦੀ ਇਸ ਜ਼ਮੀਨ ਨਾਲ 120 ਫੁੱਟੀ ਰੋਡ ਜੁੜਦੀ ਹੈ ਜਿਸ ਨਾਲ ਲੋਕਾਂ ਨੂੰ ਇਸ ਦਾ ਕਾਫੀ ਫ਼ਾਇਦਾ ਮਿਲੇਗਾ। ਟਰੱਸਟ ਨੂੰ ਆਸ ਹੈ ਕਿ ਇਸ ਜ਼ਮੀਨ ਦੀ ਵਿੱਕਰੀ ਵਿਚ ਉਸ ਨੂੰ ਕਰੀਬ 100 ਕਰੋੜ ਰੁਪਏ ਆ ਸਕਦਾ ਹੈ। ਟਰੱਸਟ ਨੇ ਉਂਜ ਆਪਣੀਆਂ ਹੋਰ ਵੀ ਜ਼ਮੀਨਾਂ ਵੇਚਣ ’ਤੇ ਲਗਾਈਆਂ ਸੀ ਜਿਨਾਂ ਵਿਚ ਅਜੇ ਜ਼ਿਆਦਾ ਜ਼ਮੀਨਾਂ ਵਿਕ ਨਹੀਂ ਸਕੀਆਂ ਹਨ ਪਰ ਲਤੀਫਪੁਰਾ ਦੀ ਇਹ ਜ਼ਮੀਨ ਪਾਸ਼ ਵਪਾਰਕ ਇਲਾਕੇ ਵਿਚ ਹੈ ਤਾਂ ਇਸ ਕਰਕੇ ਇਸ ਦੀ ਵਿੱਕਰੀ ਨਾਲ ਟਰੱਸਟ ਨੂੰ ਕਾਫੀ ਆਮਦਨ ਹੋਵੇਗੀ।