ਕਾਕੜ ਕਲਾਂ ਸੁਸਾਇਟੀ ’ ਤੇ ‘ ਆਪ ’ ਦਾ ਕਬਜ਼ਾ , ਸੁਖਵਿੰਦਰ ਸਿੰਘ ਗੱਟੀ ਦਾ ਪ੍ਰਧਾਨ ਬਣਨਾ ਤੈਅ
ਲੋਹੀਆਂ ਖਾਸ, 8 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-‘ਦੀ ਕਾਕੜ ਕਲਾਂ ਕੋਆਪਰੇਟਿਵ ਐਗਰੀਕਲਚਰ ਮਲਟੀਪਰਪਜ ਸੁਸਾਇਟੀ ਕਾਕੜ ਕਲਾਂ’ ਦੇ ਨਵੇਂ ਚੁਣੇ ਹਾਊਸ ਦੇ 11 ਮੈਂਬਰਾਂ ਦੀ ਚੋਣ ਹੋ ਚੁੱਕੀ ਹੈ, ਜਿਸ ਵਿੱਚ ‘ਆਮ ਅਦਾਮੀ ਪਾਰਟੀ’ ਨਾਲ ਸਬੰਧਿਤ 7 ਮੈਂਬਰਾਂ ਨੇ ਜਿੱਤ ਦਰਜ ਕੀਤੀ ਹੈ ਜਦਕਿ ਕਾਂਗਰਸ ਪਾਰਟੀ ਨਾਲ ਸੰਬਧਿਤ 4 ਮੈਂਬਰ ਚੁਣੇ ਗਏ ਹਨ| ਲੰਬਾ ਸਮਾਂ ਕਾਂਗਰਸ ਦੇ ਕਬਜੇ ਹੇਠ ਰਹੀ ਇਸ ਸਭਾ ’ਤੇ ਹੁਣ ‘ਆਪ’ ਦੀ ਟੀਮ ਕਾਬਜ ਹੋ ਚੁੱਕੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸੈਕਟਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ 11 ਮੈਂਬਰੀ ਹਾੳੂਸ ਦੀ ਚੋਣ ਲਈ 7 ਜੋਨ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ 7 ਮੈਂਬਰਾਂ ਦੀ ਚੋਣ ਸਰਵਸੰਮਤੀ ਨਾਲ ਹੋਈ ਸੀ, ਜਦਕਿ 4 ਮੈਂਬਰਾਂ ਨੂੰ ਮੁੱਢਲੇ ਮੈਂਬਰਾਂ ਨੇ ਵੋਟਾਂ ਰਾਹੀਂ ਚੁਣਿਆ ਹੈ| ਜਦਕਿ ਆਪ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਦੱਸਿਆ ਕਿ ਸਾਡੀ ‘ਆਪ’ ਪਾਰਟੀ ਦੇ ਚੁਣੇ ਗਏ ਮੈਂਬਰਾਂ ’ਚ ਸੁਖਵਿੰਦਰ ਸਿੰਘ ਗੱਟੀ ਰਾਏਪੁਰ, ਜਸਮੇਲ ਸਿੰਘ ਨੰਬਰਦਾਰ ਕਾਕੜ ਕਲਾਂ, ਦਲਜੀਤ ਕੌਰ ਅਸਮੈਲਪੁਰ, ਸੰਸਾਰੀ ਲਾਲ ਗੱਟੀ ਪੀਰ ਬਖਸ਼, ਬਲਵੀਰ ਸਿੰਘ ਕਾਕੜ ਕਲਾਂ, ਜਸਵਿੰਦਰ ਸਿੰਘ ਕਮਾਲਪੁਰ, ਕਸ਼ਮੀਰ ਸਿੰਘ ਜੱਕੋਪੁਰ ਕਲਾਂ ਦੇ ਨਾਮ ਸ਼ਾਮਲ ਹਨ| ਇਸ ਸਬੰਧੀ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਦੱਸਿਆ ਕਿ ਪਾਰਟੀ ਦੇ 7 ਮੈਂਬਰਾਂ ਦੀ ਹੋਈ ਮੀਟਿੰਗ ਮੌਕੇ ਸਮੁੱਚੇ ਮੈਂਬਰਾਂ ਨੇ ਸਰਵਸੰਮਤੀ ਨਾਲ ਸੀਨੀਅਰ ਆਪ ਆਗੂ ਸੁਖਵਿੰਦਰ ਸਿੰਘ ਜੋਸਨ (ਸਾਬਕਾ ਸਰਪੰਚ ਆਗੂ) ਗੱਟੀ ਰਾਏਪੁਰ ਨੂੰ ਪ੍ਰਧਾਨ ਮੰਨਿਆ ਹੈ, ਜਦਕਿ ਸੀਨੀਅਰ ਮੀਤ ਪ੍ਰਧਾਨਗੀ ਲਈ ਜਸਮੇਲ ਸਿੰਘ ਨੰਬਰਦਾਰ ਕਾਕੜ ਕਲਾਂ ਅਤੇ ਮੀਤ ਪ੍ਰਧਾਨ ਦਲਜੀਤ ਕੌਰ ਅਸਮੈਲਪੁਰ ਦੇ ਨਾਮ ’ਤੇ ਸਹਿਮਤੀ ਬਣੀ ਹੈ| ਇਸ ਮੌਕੇ ਜਸਪਾਲ ਸਿੰਘ ਸਾਬਕਾ ਸਰਪੰਚ ਗੱਟੀ, ਸੁਖਵੰਤ ਸਿੰਘ, ਕਮਲਜੀਤ ਸਿੰਘ ਸੋਢੀ, ਤਰਲੋਕ ਸਿੰਘ, ਹਰਜੀਤ ਸਿੰਘ ਚੰਦੀ, ਜਸਵਿੰਦਰ ਸਿੰਘ ਟੁਰਨਾ, ਰੇਸ਼ਮ ਸਿੰਘ ਸਾਬਕਾ ਸਰਪੰਚ ਆਗੂ ਗੱਟੀ ਅਤੇ ਹੋਰ ਪਤਵੰਤੇ ਹਾਜਰ ਸਨ|