09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਾਬਕਾ ਐੱਮ . ਸੀ ਤਾਰਾ ਚੰਦ ਦੇ ਜਾਣ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ - ਲਾਡੀ ਸ਼ੇਰੋਵਾਲੀਆ ਜੱਸਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗ੍ਰਹਿ ਵਿਖੇ ਪਹੁੰਚੇ

ਸ਼ਾਹਕੋਟ, 8 ਅਗਸਤ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ ਚੇਅਰਪਰਸਨ ਅਰੁਣ ਜੱਸਲ ਤੇ ਮੈਨੇਜਰ ਦੀਪਕ ਸਹਾਏ ਦੇ ਪਿਤਾ ਤਾਰਾ ਚੰਦ ਪ੍ਰਧਾਨ ਸ਼੍ਰੀ ਹਨੂੰਮਾਨ ਮੰਦਰ ਕਮੇਟੀ ਸ਼ਾਹਕੋਟ ਤੇ ਸਾਬਕਾ ਐੱਮ. ਸੀ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਨ੍ਹਾਂ ਦੇ ਗ੍ਰਹਿ ਆਦਰਸ਼ ਨਗਰ ਸ਼ਾਹਕੋਟ ਵਿਖੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 09-08-2026
ਸ਼ਾਹਕੋਟ, 8 ਅਗਸਤ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ ਚੇਅਰਪਰਸਨ ਅਰੁਣ ਜੱਸਲ ਤੇ ਮੈਨੇਜਰ ਦੀਪਕ ਸਹਾਏ ਦੇ ਪਿਤਾ ਤਾਰਾ ਚੰਦ ਪ੍ਰਧਾਨ ਸ਼੍ਰੀ ਹਨੂੰਮਾਨ ਮੰਦਰ ਕਮੇਟੀ ਸ਼ਾਹਕੋਟ ਤੇ ਸਾਬਕਾ ਐੱਮ.ਸੀ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਨ੍ਹਾਂ ਦੇ ਗ੍ਰਹਿ ਆਦਰਸ਼ ਨਗਰ ਸ਼ਾਹਕੋਟ ਵਿਖੇ ਪਹੁੰਚੇ। ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਤਾਰਾ ਚੰਦ ਇਕ ਨੇਕ ਦਿਲ, ਮਿਲਣਸਾਰ ਤੇ ਸਮਾਜ ਨੂੰ ਸਮਰਪਿਤ ਸ਼ਖ਼ਸੀਅਤ ਸਨ। ਸ਼ੇਰੋਵਾਲੀਆ ਨੇ ਕਿਹਾ ਕਿ ਤਾਰਾ ਚੰਦ ਦਾ ਅਕਾਲ ਚਲਾਣਾ ਪਰਿਵਾਰ ਲਈ ਹੀ ਨਹੀਂ, ਸਗੋਂ ਸਮਾਜ ਲਈ ਵੀ ਇਕ ਵੱਡਾ ਘਾਟਾ ਹੈ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੋਨੂੰ ਕੰਗ ਪੀ.ਏ, ਪਵਨ ਅਗਰਵਾਲ ਸਾਬਕਾ ਐੱਮ.ਸੀ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ, ਪਰਵਿੰਦਰ ਮੈਸਨ ਕਾਂਗਰਸੀ ਆਗੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਸਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਕਾਕੜ ਕਲਾਂ ਸੁਸਾਇਟੀ ’ ਤੇ ‘ ਆਪ ’ ਦਾ ਕਬਜ਼ਾ , ਸੁਖਵਿੰਦਰ ਸਿੰਘ ਗੱਟੀ ਦਾ ਪ੍ਰਧਾਨ ਬਣਨਾ ਤੈਅ
Ad Position 24