ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਹੁਨਰ ਵਿਕਾਸ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
ਜਲੰਧਰ, 12 ਅਗਸਤ (ਐੱਮ. ਐੱਸ.
ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ) - ਸੀ.ਬੀ.ਐੱਸ.ਈ. ਦੇ ਹੁਨਰ ਵਿਕਾਸ ਪ੍ਰੋਗਰਾਮ ਅਧੀਨ ਐੱਨ.ਈ.ਪੀ. 2022 ਅਤੇ ਐੱਨ.ਸੀ.ਐੱਫ਼. 2023 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਆਮੀ ਸੰਤ ਦਾਸ ਪਬਲਿਕ ਸਕੂਲ, ਜਲੰਧਰ ਵਿਖੇ ਜਲੰਧਰ ਸਹੋਦਿਆ ਸਕੂਲ ਕੰਪਲੈਕਸ ਦੇ ਸਹਿਯੋਗ ਨਾਲ “ਨੌਵੀਂ ਜਮਾਤ ’ਚ ਹੁਨਰ ਵਿਕਾਸ ਨੂੰ ਲਾਗੂ ਕਰਨਾ” ਵਿਸ਼ੇ ‘ਤੇ ਸੰਭਾਵੀ ਸਰੋਤ ਵਿਅਕਤੀਆਂ ਲਈ ਇਕ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਮਹੱਤਵਪੂਰਨ ਸੈਸ਼ਨ ’ਚ ਜਲੰਧਰ ਜ਼ਿਲ੍ਹੇ ਦੇ ਪ੍ਰਿੰਸੀਪਲ, ਸਹੋਦਿਆ ਦੇ ਅਹੁਦੇਦਾਰਾਂ ਅਤੇ ਜ਼ਿਲ੍ਹੇ ਦੇ ਡੀ.ਟੀ.ਸੀ. ਸ੍ਰੀਮਤੀ ਦੀਪਾ ਡੋਗਰਾ ਨੇ ਸ਼ਿਰਕਤ ਕੀਤੀ। ਇਸ ਸਿਖਲਾਈ ਪ੍ਰੋਗਰਾਮ ਲਈ ਸਰੋਤ ਵਿਅਕਤੀ ਡੀ.ਟੀ.ਸੀ. ਜਲੰਧਰ, ਡਾ. ਸੋਨੀਆ ਮਾਗੋ, ਪ੍ਰਿੰਸੀਪਲ ਸੁਆਮੀ ਸੰਤ ਦਾਸ ਪਬਲਿਕ ਸਕੂਲ, ਜਲੰਧਰ ਅਤੇ ਡਾ. ਸ਼ਾਇਦਾ ਰਾਣਾ, ਪਾਠਕ੍ਰਮ ਵਿਕਾਸਕਾਰ, ਸਮੱਗਰੀ ਕਿਊਰੇਟਰ ਅਤੇ ਐੱਨ.ਈ.ਪੀ. 2020 ਦੇ ਲਾਗੂਕਰਤਾ ਸਨ। ਇਸ ਸੈਸ਼ਨ ਨੂੰ ਪ੍ਰਸਿੱਧ ਸੀ.ਬੀ.ਐੱਸ.ਈ. ਸ਼ਖਸੀਅਤ ਡਾ. ਬਿਸਵਾਜੀਤ ਸਾਹਾ, ਡਾਇਰੈਕਟਰ, ਹੁਨਰ ਸਿੱਖਿਆ ਅਤੇ ਸਿਖਲਾਈ, ਸੀ.ਬੀ.ਐੱਸ.ਈ. ਨੇ ਵਰਚੁਅਲ ਮਾਧਿਅਮ ਰਾਹੀਂ ਸੈਸ਼ਨ ਨੂੰ ਸੰਬੋਧਿਤ ਕੀਤਾ’ ਅਤੇ ਕਲਾਸਰੂਮ ’ਚ ਹੁਨਰ ਵਿਕਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਸੰਚਾਲਨ ਦੇ ਵੱਖ-ਵੱਖ ਪਹਿਲੂਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ’ਚ ਡਾ. ਆਰ.ਪੀ. ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਐਡੀਸ਼ਨਲ ਡਾਇਰੈਕਟਰ, ਹੁਨਰ ਸਿਖਲਾਈ, ਸੀ.ਬੀ.ਐੱਸ.ਈ. ਨੇ ਉਚੇਚੇ ਤੌਰ ’ਤੇ ਪਹੁੰਚ ਕੇ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੇ ਕੀਮਤੀ ਗਿਆਨ ਅਤੇ ਸੂਝ ਨਾਲ ਭਾਗੀਦਾਰਾਂ ਦੇ ਸੁਆਲਾਂ ਦਾ ਹੱਲ ਵੀ ਕੀਤਾ। ਹੁਨਰ ਵਿਕਾਸ ਦੀ ਮਹੱਤਤਾ ਨੂੰ ਸਮਝਣ ਲਈ ਵੱਖ-ਵੱਖ ਕਿਸਮਾਂ ਦੀ ਮਿੱਟੀ ਦੀ ਪੀ.ਐੱਚ. ਟੈਸਟਿੰਗ, ਕੱਪੜੇ ਬਣਾਉਣ, ਬਰੋਸ਼ਰ ਬਣਾਉਣ ਵਰਗੀਆਂ ਕਈ ਦਿਲਚਸਪ ਗਤੀਵਿਧੀਆਂ ਕੀਤੀਆਂ ਗਈਆਂ। ਸਕੂਲ ਦੇ ਪ੍ਰਧਾਨ ਸਤਿਕਾਰਯੋਗ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਨੇ ਇਸ ਮੌਕੇ ’ਤੇ ਸ਼ਾਮਲ ਹੋ ਕੇ ਇਸ ਮਹੱਤਵਪੂਰਨ ਸੈਸ਼ਨ ’ਚ ਹਿੱਸਾ ਲੈਣ ਵਾਲੇ ਸਾਰੇ ਪਤਵੰਤਿਆਂ ਦਾ ਨਿੱਘਾ ਸੁਆਗਤ ਕੀਤਾ।