12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਯੂਨੀਵਰਸਿਟੀ ਜੰਡਿਆਲਾ ਮੰਜਕੀ ਦੀਆਂ ਵਿਦਿਆਰਥਣਾਂ ਅਤੇ ਜਸ਼ਨਜੋਤ ਸਿੰਘ ਜੌਹਲ ਅਤੇ ਸਟਾਫ। ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਦੀਆਂ ਵਿਦਿਆਰਥਣਾਂ ਮੈਰਿਟ ਸੂਚੀ ’ ਚ ਸ਼ਾਮਿਲ

ਜਮਸ਼ੇਰ ਖਾਸ, ਜੰਡਿਆਲਾ ਮੰਜਕੀ, 12 ਅਗਸਤ (ਹਰਵਿੰਦਰ ਕੁਮਾਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਬੀ. ਏ.

Ad Position 21
No active advertisement
ਅਜੀਤ ਡੈਸਕ 13-08-2026
ਜਮਸ਼ੇਰ ਖਾਸ, ਜੰਡਿਆਲਾ ਮੰਜਕੀ, 12 ਅਗਸਤ (ਹਰਵਿੰਦਰ ਕੁਮਾਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਬੀ.ਏ. ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਬੀ.ਏ. ਇਮਤਿਹਾਨ ਵਿੱਚੋਂ ਕਾਲਜ ਦੀਆਂ ਦੋ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਆਪਣਾ ਸਥਾਨ ਗ੍ਰਹਿਣ ਕੀਤਾ ਅਤੇ ਕਾਲਜ ਦੇ ਸੁਨਹਿਰੀ ਇਤਿਹਾਸ ਵਿੱਚ ਆਪਣਾ ਨਾਮ ਲਿਖਵਾਇਆ ਹੈ। ਇਸ ਨਤੀਜੇ ਵਿੱਚ ਵਿਦਿਆਰਥਣ ਅੰਮ੍ਰਿਤ (7.97ਐੱਸ.ਜੀ.ਪੀ.ਏ.) ਅਤੇ ਕਰੀਨਾ (7.93 ਐੱਸ.ਜੀ.ਪੀ. ਏ.) ਨੇ ਮੈਰਿਟ ਸੂਚੀ ਵਿੱਚ ਆ ਕੇ ਆਪਣਾ ਅਤੇ ਕਾਲਜ ਦਾ ਮਾਣ ਵਧਾਇਆ ਹੈ।ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਵਿਦਿਆਰਥੀਆਂ ਅਤੇ ਅਧਿਆਪਕ ਮੈਡਮ ਰਾਜਵਿੰਦਰ ਕੌਰ, ਗੌਰਵ ਸ਼ਰਮਾ, ਡਾ.ਤਰਨਪ੍ਰੀਤ ਕੌਰ ਅਤੇ ਡਾ. ਸੂਰਜ ਭਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਖ਼ਤ ਮਿਹਨਤ, ਅਨੁਸ਼ਾਸਨ, ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਅਤੇ ਸਹੀ ਮਾਰਗਦਰਸ਼ਨ ਦਾ ਪ੍ਰਤੀਕ ਹਨ। ਕਾਲਜ ਵੱਲੋਂ ਲੋੜਵੰਦ ਅਤੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਵੱਖ-ਵੱਖ ਕਿਸਮ ਦੀ ਸਕਾਲਰਸ਼ਿਪ ਵੀ ਉਪਲੱਬਧ ਕਰਵਾਈ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਜ਼ਰੂਰ ਦਿਓ - ਸਿਵਲ ਸਰਜਨ ਅਗਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਹੁਨਰ ਵਿਕਾਸ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
Ad Position 24