ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਜ਼ਰੂਰ ਦਿਓ - ਸਿਵਲ ਸਰਜਨ
ਜਲੰਧਰ, 12 ਅਗਸਤ (ਜਤਿੰਦਰ ਪੰਮੀ)–ਨੈਸ਼ਨਲ ਡੀ-ਵਰਮਿੰਗ ਡੇਅ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਮਾਪਿਆਂ ਤੇ ਸਕੂਲ ਸਟਾਫ ਨੂੰ ਅਪੀਲ ਕਰਦਿਆਂ ਕਿਹਾ ਕਿ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਬੱਚਿਆਂ ਨੂੰ ਐਲਬੈਂਡਾਜੋਲ ਦੀ ਖੁਰਾਕ ਜਰੂਰ ਦਿਓ।
ਜਲੰਧਰ, 12 ਅਗਸਤ (ਜਤਿੰਦਰ ਪੰਮੀ)–ਨੈਸ਼ਨਲ ਡੀ-ਵਰਮਿੰਗ ਡੇਅ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਮਾਪਿਆਂ ਤੇ ਸਕੂਲ ਸਟਾਫ ਨੂੰ ਅਪੀਲ ਕਰਦਿਆਂ ਕਿਹਾ ਕਿ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਬੱਚਿਆਂ ਨੂੰ ਐਲਬੈਂਡਾਜੋਲ ਦੀ ਖੁਰਾਕ ਜਰੂਰ ਦਿਓ। ਉਨ੍ਹਾਂ ਕਿਹਾ ਕਿ ਡੀ-ਵਾਰਮਿੰਗ ਡੇ ਮਨਾਉਣ ਦਾ ਮਕਸਦ ਬੱਚਿਆਂ ਵਿਚ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨਾ ਹੈ, ਜਿਸ ਦੇ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜੋ ਬੱਚੇ ਕਿਸੇ ਕਾਰਨ ਡੀ-ਵਰਮਿੰਗ ਡੇ ਮੌਕੇ ਐਲਬੈਂਡਾਜ਼ੋਲ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਬੱਚਿਆਂ ਨੂੰ 17 ਅਗਸਤ ਨੂੰ ਡੀ-ਵਰਮਿੰਗ ਦਾ ਮੋਪ ਅੱਪ ਰਾਉਂਡ ਕਰਕੇ ਕਵਰ ਕੀਤਾ ਜਾਵੇਗਾ। ਇਸਦੇ ਮੱਦੇਨਜਰ ਸੋਮਵਾਰ ਨੂੰ ਸਿਹਤ ਵਿਭਾਗ ਵੱਲੋਂ ਡੀ. ਐੱਸ. ਐੱਸ. ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਇੰਡਸਟ੍ਰੀਅਲ ਏਰੀਆ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬੀ. ਸੀ. ਜੀ. ਅਫ਼ਸਰ ਡਾ. ਕਿਰਨ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ ਮੌਜੂਦ ਸੀ। ਸਕੂਲ ਪ੍ਰਿੰਸੀਪਲ ਏਕਤਾ ਅਰੋੜਾ ਤੇ ਹੈਲਥ ਕੋਆਰਡੀਨੇਟਰ ਅਨੀਤਾ ਕੁਮਾਰੀ ਵੱਲੋਂ ਟੀਮ ਦਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਟ ਵਿਚ ਕੀੜੇ ਹੋਣ ਨਾਲ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ। ਇਸ ਕਾਰਨ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਐਲਬੈਂਡਾਜ਼ੋਲ ਗੋਲੀ ਖਵਾਉਣੀ ਬਹੁਤ ਅਹਿਮੀਅਤ ਰੱਖਦੀ ਹੈ। ਮੈਡੀਕਲ ਅਫ਼ਸਰ ਸਕੂਲ ਹੈਲਥ ਡਾ. ਸਿਮਰਨਜੀਤ ਵੱਲੋਂ ਵਿਦਿਆਰਥੀਆਂ ਨੂੰ ਹੱਥਾਂ ਦੀ ਸਾਫ-ਸਫਾਈ ਸਬੰਧੀ “ਹੈਂਡ ਵਾਸ਼ਿੰਗ ਤਕਨੀਕ” ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਰ. ਬੀ. ਐੱਸ. ਕੇ. ਟੀਮ ਦੇ ਏ. ਐੱਮ. ਓ. ਡਾ. ਦੇਵਰਾਜ, ਡਾ.ਮੋਨਿਕਾ, ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਫਾਰਮਾਸਿਸਟ ਡਾ. ਕਾਮਨਾ, ਜ਼ਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ ਮੌਜੂਦ ਸਨ।