ਨਗਰ ਨਿਗਮ ਹਾਊਸ ਦੀ ਮੀਟਿੰਗ 25 ਨੂੰ
ਜਲੰਧਰ, 21 ਅਗਸਤ (ਸ਼ਿਵ)- ਨਗਰ ਨਿਗਮ ਵਲੋਂ ਸ਼ਹਿਰ ਵਿਚ ਕੂੜਾ ਚੁੱਕਣ ਤੋਂ ਲੈ ਕੇ ਉਸ ਦੀ ਖਾਦ ਬਣਾਉਣ ਦੇ ਕੂੜਾ ਪ੍ਰਬੰਧਨ ਦਾ ਕੰਮ 607 ਕਰੋੜ ਵਿਚ ਨਿੱਜੀ ਕੰਪਨੀ ਨੂੰ ਦੇਣ ਲਈ ਵਿੱਤ ਅਤੇ ਠੇਕਾ ਕਮੇਟੀ ਨੇ ਮਨਜੂਰੀ ਦਿੱਤੀ ਹੈ ਤੇ ਇਸ ਦੇ ਵਿਰੋਧ ਵਿਚ ਨਿਗਮ ਯੂਨੀਅਨਾਂ ਹੜਤਾਲ ’ਤੇ ਚਲੀਆਂ ਗਈਆਂ ਹਨ ਪਰ ਦੂਜੇ ਪਾਸੇ ਇਸ ਮਾਮਲੇ ਦੇ ਹੋਰ ਭਖਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਮੇਅਰ ਵਨੀਤ ਧੀਰ ਵਲੋਂ ਪ੍ਰਮੁੱਖ ਤੌਰ ’ਤੇ ਇਸ ਪ੍ਰਾਜੈਕਟ ਨੂੰ ਸੋਧ ਕੇ ਪਾਸ ਕਰਵਾਉਣ ਲਈ ਕਰੀਬ 5 ਮਹੀਨੇ ਬਾਅਦ 25 ਅਗਸਤ ਨੂੰ ਨਿਗਮ ਹਾਊਸ ਦੀ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿਚ ਜਿੱਥੇ ਕੂੜਾ ਪ੍ਰਬੰਧਨ ਦੇ 607 ਕਰੋੜ ਦੇ ਪ੍ਰਾਜੈਕਟ ਨੂੰ ਸੋਧ ਕੇ ਪਾਸ ਕਰਵਾਉਣਾ ਹੈ ਸਗੋਂ ਇਸ ਤੋਂ ਇਲਾਵਾ 37 ਕਾਲੋਨੀਆਂ ਵਿਚ ਸਹੂਲਤਾਂ ਉਪਲਬਧ ਕਰਵਾਉਣ, ਰੇਹੜੀਆਂ ’ਤੇ ਯੂ.
ਜਲੰਧਰ, 21 ਅਗਸਤ (ਸ਼ਿਵ)- ਨਗਰ ਨਿਗਮ ਵਲੋਂ ਸ਼ਹਿਰ ਵਿਚ ਕੂੜਾ ਚੁੱਕਣ ਤੋਂ ਲੈ ਕੇ ਉਸ ਦੀ ਖਾਦ ਬਣਾਉਣ ਦੇ ਕੂੜਾ ਪ੍ਰਬੰਧਨ ਦਾ ਕੰਮ 607 ਕਰੋੜ ਵਿਚ ਨਿੱਜੀ ਕੰਪਨੀ ਨੂੰ ਦੇਣ ਲਈ ਵਿੱਤ ਅਤੇ ਠੇਕਾ ਕਮੇਟੀ ਨੇ ਮਨਜੂਰੀ ਦਿੱਤੀ ਹੈ ਤੇ ਇਸ ਦੇ ਵਿਰੋਧ ਵਿਚ ਨਿਗਮ ਯੂਨੀਅਨਾਂ ਹੜਤਾਲ ’ਤੇ ਚਲੀਆਂ ਗਈਆਂ ਹਨ ਪਰ ਦੂਜੇ ਪਾਸੇ ਇਸ ਮਾਮਲੇ ਦੇ ਹੋਰ ਭਖਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਮੇਅਰ ਵਨੀਤ ਧੀਰ ਵਲੋਂ ਪ੍ਰਮੁੱਖ ਤੌਰ ’ਤੇ ਇਸ ਪ੍ਰਾਜੈਕਟ ਨੂੰ ਸੋਧ ਕੇ ਪਾਸ ਕਰਵਾਉਣ ਲਈ ਕਰੀਬ 5 ਮਹੀਨੇ ਬਾਅਦ 25 ਅਗਸਤ ਨੂੰ ਨਿਗਮ ਹਾਊਸ ਦੀ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿਚ ਜਿੱਥੇ ਕੂੜਾ ਪ੍ਰਬੰਧਨ ਦੇ 607 ਕਰੋੜ ਦੇ ਪ੍ਰਾਜੈਕਟ ਨੂੰ ਸੋਧ ਕੇ ਪਾਸ ਕਰਵਾਉਣਾ ਹੈ ਸਗੋਂ ਇਸ ਤੋਂ ਇਲਾਵਾ 37 ਕਾਲੋਨੀਆਂ ਵਿਚ ਸਹੂਲਤਾਂ ਉਪਲਬਧ ਕਰਵਾਉਣ, ਰੇਹੜੀਆਂ ’ਤੇ ਯੂ. ਆਈ. ਡੀ. ਨੰਬਰ ਪਲੇਟਾਂ ਲਈ ਸਰਵੇ ਅਤੇ ਉੱਤਰੀ ਹਲਕੇ ਸਮੇਤ ਹੋਰ ਵੀ ਹਲਕਿਆਂ ਵਿਚ ਕਰੋੜਾਂ ਦੇ ਵਿਕਾਸ ਦੇ ਕੰਮਾਂ ਦੇ ਮਤੇ ਸ਼ਾਮਿਲ ਕੀਤੇ ਗਏ ਹਨ ਪਰ ਪ੍ਰਮੁੱਖ ਤੌਰ ’ਤੇ 25 ਅਗਸਤ ਨੂੰ ਨਿਗਮ ਹਾਊਸ ਦੀ ਮੀਟਿੰਗ ਦੇ ਜਾਰੀ ਏਜੰਡੇ ਵਿਚ 607 ਕਰੋੜ ਦੇ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਵਿਚ ਸੋਧ ਕਰਕੇ ਉਸ ਨੂੰ ਦੁਬਾਰਾ ਪਾਸ ਕਰਨ ਲਈ ਮਤਾ ਸ਼ਾਮਿਲ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਮਤੇ ਦੇ ਪਾਸ ਹੋਣ ਨੂੰ ਲੈ ਕੇ ਨਿਗਮ ਹਾਊਸ ਦੀ ਮੀਟਿੰਗ ਵਿਚ ਹੰਗਾਮੇ ਦੇ ਆਸਾਰ ਦਿੱਖ ਰਹੇ ਹਨ ਕਿਉਂਕਿ ਇਕ ਪਾਸੇ ਤਾਂ ਨਿਗਮ ਦੀਆਂ ਦੋਵੇਂ ਯੂਨੀਅਨਾਂ ਵਲੋਂ ਇਸ ਪ੍ਰਾਜੈਕਟ ਦੇ ਵਿਰੋਧ ਵਿਚ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਗਈ ਹੈ ਪਰ ਦੂਜੇ ਪਾਸੇ ਨਿਗਮ ਹਾਊਸ ਦੀ ਮੀਟਿੰਗ ਵਿਚ ਮਤੇ ਦੇ ਦੁਬਾਰਾ ਆਉਣ ’ਤੇ ਵਿਰੋਧੀ ਧਿਰ ਵਲੋਂ ਵੀ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ ਤਾਂ ਇਸ ਨੂੰ ਲੈ ਕੇ ਹੰਗਾਮੇ ਦੀ ਸੰਭਾਵਨਾ ਹੈ। ਉਂਜ ਇਸ ਮਾਮਲੇ ਵਿਚ ਯੂਨੀਅਨਾਂ ਵਲੋਂ ਵੀ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਜਾ ਸਕਦੀ ਹੈ। ਰੈੱਡਕਰਾਸ ਭਵਨ ਵਿਚ 25 ਅਗਸਤ ਨੂੰ ਸਵੇਰੇ 11 ਵਜੇ ਮੀਟਿੰਗ ਸੱਦੀ ਗਈ ਹੈ ਤਾਂ ਉਸ ਵੇਲੇ ਭਵਨ ਦੇ ਬਾਹਰ ਵਿਰੋਧ ਦੀ ਸ਼ੰਕਾ ਕਰਕੇ ਸੁਰੱਖਿਆ ਵਿਵਸਥਾ ਵੀ ਸਖ਼ਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਏਜੰਡੇ ਦੇ ਮਤਾ ਨੰਬਰ 171 ਤਹਿਤ ਜਲੰਧਰ ਸ਼ਹਿਰ ਦੇ 50 ਚੌਕਾਂ ’ਤੇ ਇੰਟੈਲੀਜੈਂਸ ਟਰੈਫ਼ਿਕ ਮੈਨੇਜਮੈਂਟ ਸਿਸਟਮ (ਆਈ. ਟੀ. ਐਮ. ਐੱਸ.) ਲਾਗੂ ਕਰਨ, ਜ਼ੈਬਰਾ ਕਰਾਸਿੰਗ ਅਤੇ ਸਟਾਪ ਲਾਈਨਾਂ ਬਣਾਉਣ ਅਤੇ ਇਨ੍ਹਾਂ ਨੂੰ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਜੋੜਨ ਲਈ ਤਕਰੀਬਨ 9.51 ਕਰੋੜ ਰੁਪਏ ਦੀ ਤਕਨੀਕੀ ਮਨਜ਼ੂਰਸ਼ੁਦਾ ਲਾਗਤ ਵਾਲਾ ਪ੍ਰੋਜੈਕਟ ਹਾਊਸ ਅੱਗੇ ਰੱਖਿਆ ਗਿਆ ਹੈ। ਇਸ ਵਿਚ 19 ਆਧਾਰਿਤ ਟਰੈਫ਼ਿਕ ਅਤੇ ਪੈਦਲ ਯਾਤਰੀਆਂ ਦੀ ਨਿਗਰਾਨੀ, ਰੀਅਲ ਟਾਈਮ ਟਰੈਫ਼ਿਕ ਡਾਟਾ ਅਤ ਹੋਰ ਸਹੂਲਤਾਂ ਸ਼ਾਮਲ ਹਨ।