12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

25 ਨੂੰ ਸ਼ਰਧਾਪੂਰਵਕ ਤੇ ਧੂੁਮਧਾਮ ਨਾਲ ਮਨਾਇਆ ਜਾਵੇਗਾ ਬਾਬਾ ਸੋਢਲ ਮੇਲਾ- ਵਿਪਨ ਚੱਢਾ

ਜਲੰਧਰ, 11 ਸਤੰਬਰ (ਸ਼ਿਵ)- ਚੱਢਾ ਬਿਰਾਦਰੀ (ਰਜਿ.) ਜਲੰਧਰ ਦੇ ਪ੍ਰਧਾਨ ਸ੍ਰੀ ਵਿਪਨ ਚੱਢਾ (ਬੱਬੀ) ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸੋਢਲ ਦਾ ਮੇਲਾ 25 ਸਤੰਬਰ ਦਿਨ ਸ਼ੁਕਰਵਾਰ (ਅਨੰਤ ਚੌਦਸ) ਨੂੰ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਜਲੰਧਰ, 11 ਸਤੰਬਰ (ਸ਼ਿਵ)- ਚੱਢਾ ਬਿਰਾਦਰੀ (ਰਜਿ.) ਜਲੰਧਰ ਦੇ ਪ੍ਰਧਾਨ ਸ੍ਰੀ ਵਿਪਨ ਚੱਢਾ (ਬੱਬੀ) ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸੋਢਲ ਦਾ ਮੇਲਾ 25 ਸਤੰਬਰ ਦਿਨ ਸ਼ੁਕਰਵਾਰ (ਅਨੰਤ ਚੌਦਸ) ਨੂੰ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਵਿਸ਼ੇਸ਼ ਤੌਰ ’ਤੇ ‘ਅਜੀਤ ਭਵਨ) ਵਿਚ ਪੁੱਜੇ ਸ੍ਰੀ ਵਿਪਨ ਚੱਢਾ ਦੇ ਨਾਲ ਅਹੁਦੇਦਾਰਾਂ ਵਿਚ ਜਨਰਲ ਸਕੱਤਰ ਸੰਜੇ ਚੱਢਾ, ਖਜ਼ਾਨਚੀ ਨਰੇਸ਼ ਚੱਢਾ, ਸੀਨੀਅਰ ਮੀਤ ਪ੍ਰਧਾਨ ਜੇ. ਬੀ. ਚੱਢਾ, ਮੀਤ ਪ੍ਰਧਾਨ ਰਾਮ ਕ੍ਰਿਸ਼ਨ ਚੱਢਾ, ਲਲਿਤ ਮੋਹਨ ਚੱਢਾ, ਆਦਰਸ਼ ਚੱਢਾ, ਸਹਿ ਸਕੱਤਰ ਵਿਵੇਕ ਚੱਢਾ, ਸੋਸ਼ਲ ਮੀਡੀਆ ਇੰਚਾਰਜ ਹਿਤੇਸ਼ ਚੱਢਾ, ਨਾਗੇਸ਼ ਚੱਢਾ ਮੋਂਟੂ, ਅਵਿਨਾਸ਼ ਚੱਢਾ ਸਰਾਫ ਤੇ ਅਤੁੱਲ ਚੱਢਾ ਮੌਜੂਦ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਪਨ ਚੱਢਾ ਨੇ ਦੱਸਿਆ ਕਿ ਇਸ ਮੇਲੇ ਵਿਚ ਦੇਸ਼ ਵਿਦੇਸ਼ਾਂ ਤੋਂ ਲੱਖਾਂ ਲੋਕ ਬਾਬਾ ਸੋਢਲ ਦੇ ਮੇਲੇ ਵਿਚ ਆਪਣੀਆਂ ਮੰਨਤਾਂ ਪੂਰੀਆਂ ਹੋਣ ’ਤੇ ਬੈਂਡ ਬਾਜਿਆਂ ਨਾਲ ਬਾਬਾ ਜੀ ਦੇ ਦਰਬਾਰ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਮੇਲੇ ਵਿਚ ਚੱਢਾ ਬਿਰਾਦਰੀ ਅਤੇ ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਜਲੰਧਰ ਵਲੋਂ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੇ ਚੱਢਾ ਬਿਰਾਦਰੀ ਵਲੋਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਸ਼ੁਭ ਮੌਕੇ ਵੱਡੀ ਗਿਣਤੀ ਵਿਚ ਪੁੱਜ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਸ੍ਰੀ ਵਿਪਨ ਚੱਢਾ ਨੇ ਦੱਸਿਆ ਕਿ ਬਾਬਾ ਸੋਢਲ ਮੇਲੇ ਦਾ 20 ਸਤੰਬਰ ਐਤਵਾਰ ਨੂੰ ਸ਼ਾਮ 5 ਵਜੇ ਝੰਡੇ ਦੀ ਰਸਮ ਹੋਵੇਗੀ ਤੇ 25 ਸਤੰਬਰ ਦਿਨ ਸ਼ੁਕਰਵਾਰ ਨੂੰ ਹਵਨ ਯੱਗ ਸਵੇਰੇ 9.15 ਵਜੇ ਹੋਵੇਗਾ ਤੇ ਤੇ ਲੰਗਰ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਸ੍ਰੀ ਵਿਪਨ ਚੱਢਾ ਨੇ ਦੱਸਿਆ ਕਿ ਇਸ ਬਾਬਾ ਸੋਢਲ ਮੇਲੇ ਵਿਚ ਸ਼ਰਧਾਲਆਂ ਦੀ ਸਹੂਲਤਾਂ ਲਈ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਮੇਲੇ ਵਿਚ ਸ਼ਰਧਾਲੂਆਂ ਲਈ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਤੋਂ ਸਜਾਇਆ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਸ਼ਕਤੀ ਸਦਨ ਦਾ ਘਿਰਾਓ
Ad Position 24