06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਦੇਸ਼ ਭਰ ਦੇ ਡਾਕ ਕਰਮਚਾਰੀਆਂ ਲਈ ਡਿਜੀਟਲ ਯੁੱਗ ਦੀ ਨਵੀਂ ਸ਼ੁਰੂਆਤ-ਧਰਮਪਾਲ ਸਿੰਘ

ਜਲੰਧਰ, 5 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ਼ ਨੈਸ਼ਨਲ ਪੋਸਟਲ ਆਰਗੇਨਾਈਜ਼ੇਸ਼ਨਜ਼ (ਐੱਫ. ਐੱਨ.

Ad Position 21
No active advertisement
ਅਜੀਤ ਡੈਸਕ 06-10-2026
ਜਲੰਧਰ, 5 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ਼ ਨੈਸ਼ਨਲ ਪੋਸਟਲ ਆਰਗੇਨਾਈਜ਼ੇਸ਼ਨਜ਼ (ਐੱਫ.ਐੱਨ.ਪੀ.ਓ.) ਵਲੋਂ ਡਿਜੀਟਲ ਤਬਦੀਲੀ ਵੱਲ ਮਹੱਤਵਪੂਰਨ ਕਦਮ ਪੁੱਟਦਿਆਂ ਅੱਜ ਪਟਨਾ ਵਿਖੇ ਐੱਫ.ਐੱਨ.ਪੀ.ਓ. ਯੂਨੀਅਨ ਐਪ ਦੀ ਅਧਿਕਾਰਤ ਸ਼ੁਰੂਆਤ ਕੀਤੀ ਗਈ। ਇਸ ਐਪ ਨੂੰ ਐੱਫ.ਐੱਨ.ਪੀ.ਓ. ਨਾਲ ਸੰਬੰਧਤ ਯੂਨੀਅਨਾਂ ਦੇ ਸਾਂਝੇ ਸਰਕਲ ਸੰਮੇਲਨ ਅਤੇ ਟਰੇਡ ਯੂਨੀਅਨ ਸੈਮੀਨਾਰ ਮੌਕੇ ਲਾਂਚ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਫ.ਐੱਨ.ਪੀ.ਓ. ਯੂਨੀਅਨ ਐਪ ਦੀ ਸ਼ੁਰੂਆਤ ਮੌਕੇ ਐੱਫ.ਐੱਨ.ਪੀ.ਓ. ਪੰਜਾਬ ਸਰਕਲ ਦੇ ਸਰਕਲ ਪ੍ਰਧਾਨ ਸੌਰਭ ਮਿੱਤਲ ਨੇ ਕਿਹਾ ਕਿ ਐੱਫ.ਐੱਨ.ਪੀ.ਓ. ਯੂਨੀਅਨ ਐਪ ਸਾਡੇ ਅਤੀਤ ਨੂੰ ਸ਼ਰਧਾਂਜਲੀ, ਵਰਤਮਾਨ ਪ੍ਰਤੀ ਸਾਡੀ ਵਚਨਬੱਧਤਾ ਅਤੇ ਭਵਿੱਖ ਲਈ ਤਿਆਰੀ ਦਾ ਪ੍ਰਤੀਕ ਹੈ। ਐੱਫ.ਐੱਨ.ਪੀ.ਓ. ਪੰਜਾਬ ਸਰਕਲ ਦੇ ਡਿਪਟੀ ਸਰਕਲ ਸਕੱਤਰ ਤੇ ਅੰਬਾਲਾ ਬੈਂਕ ਦੇ ਡਾਇਰੈਕਟਰ ਧਰਮਪਾਲ ਸਿੰਘ ਨੇ ਕਿਹਾ ਕਿ ਇਸ ਐਪ ਦੀ ਅੱਜ ਦੇ ਦਿਨ ਸ਼ੁਰੂਆਤ ਕਰਨ ਦਾ ਵਿਸ਼ੇਸ਼ ਇਤਿਹਾਸਕ ਮਹੱਤਵ ਹੈ ਕਿਉਂਕਿ 5 ਅਕਤੂਬਰ ਐੱਫ. ਐੱਨ. ਪੀ. ਓ. ਦੇ ਸੰਸਥਾਪਕ ਕਾਮਰੇਡ ਕੇ. ਰਾਮਮੂਰਤੀ ਦੀ ਬਰਸੀ ਹੈ। ਇਸ ਲਈ ਐੱਫ.ਐੱਨ.ਪੀ.ਓ. ਯੂਨੀਅਨ ਐਪ ਨੂੰ ਕਾਮਰੇਡ ਕੇ. ਰਾਮਮੂਰਤੀ ਦੀ ਅਮਰ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਐਪ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਸ਼ਿਵਾਜੀ ਵਾਸੀਰੈਡੀ ਤੇ ਹੋਰਨਾਂ ਵਲੋਂ ਲਾਂਚ ਕੀਤੀ ਗਈ। ਇਸ ਮੌਕੇ ਚੰਦਨ ਕਲਰਾ, ਨਰੇਸ਼, ਸੰਦੀਪ ਕੁਮਾਰ, ਬਲਬੀਰ ਬੰਗਰੋਤਰਾ, ਨਰੇਸ਼ ਕੁਮਾਰ, ਅਨਿਲ, ਰਾਹੁਲ, ਸਚਿਨ ਅਤੇ ਰਾਮ ਅਵਤਾਰ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਾਰਡ 51 ’ਚ ਮੋਹਿੰਦਰ ਭਗਤ ਦੀ ਅਗਵਾਈ ’ਚ ਮੀਟਿੰਗ ਅਗਲੀ ਖ਼ਬਰ ਮੈਰਿਜ ਪੈਲੇਸਾਂ, ਪਬਲਿਕ ਲੋਕੇਸ਼ਨਾਂ ਤੇ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰ ਦੀ ਆਵਾਜ਼ 10 ਡੈਸੀਬਲ ਤੋਂ ਘੱਟ ਰੱਖਣ ਦੇ ਹੁਕਮ
Ad Position 24