06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੀ.ਟੀ. ਗਰੁੱਪ ਨੂੰ ਵਰਚੁਅਲ ਲੈਬਜ਼ ਦੇ ਨੋਡਲ ਕੇਂਦਰ ਵਜੋਂ ਮਾਨਤਾ

ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਸੀ. ਟੀ.

Ad Position 21
No active advertisement
ਅਜੀਤ ਡੈਸਕ 06-10-2026
ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਕੈਂਪਸ ਵਲੋਂ ਤਕਨਾਲੋਜੀ ਆਧਾਰਿਤ ਪ੍ਰੈਕਟੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਈ.ਆਈ.ਟੀ. ਦਿੱਲੀ ਨਾਲ ਸਹਿਯੋਗ ਕੀਤਾ ਗਿਆ ਹੈ । ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਵਰਚੁਅਲ ਲੈਬਜ਼ ਪਹਿਲਕਦਮੀ, ਜੋ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਥਰੂ ਆਈ.ਸੀ.ਟੀ. (ਐਨ.ਐਮ.ਈ.ਆਈ.ਸੀ.ਟੀ.) ਤਹਿਤ ਲਾਗੂ ਕੀਤੀ ਜਾ ਰਹੀ ਹੈ ਦੇ ਅਧੀਨ ਸੀ.ਟੀ. ਗਰੁੱਪ ਮਕਸੂਦਾਂ ਨੂੰ ਆਈ.ਆਈ.ਟੀ. ਦਿੱਲੀ ਨਾਲ ਸੰਬੰਧਿਤ ਵਰਚੁਅਲ ਲੈਬਜ਼ ਦੇ ਨੋਡਲ ਕੇਂਦਰ ਵਜੋਂ ਨਾਮਜ਼ਦ ਕੀਤਾ ਗਿਆ ਹੈ । ਵਰਚੁਅਲ ਲੈਬਜ਼ ਰਵਾਇਤੀ ਲੈਬ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੀ ਤਕਨੀਕੀ ਅਤੇ ਪ੍ਰੈਕਟੀਕਲ ਸਮਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਹੋਣਗੀਆਂ। ਨੋਡਲ ਕੇਂਦਰ ਵਜੋਂ ਸੀ.ਟੀ. ਗਰੁੱਪ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਤਕਨੀਕੀ ਤੇ ਅਕਾਦਮਿਕ ਖੇਤਰਾਂ ਨਾਲ ਸਬੰਧਿਤ ਵਰਚੁਅਲ ਲੈਬਜ਼ ਅਤੇ ਪ੍ਰਯੋਗਾਂ ਤੱਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਵਰਚੁਅਲ ਲੈਬਜ਼ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਲੋੜੀਂਦੀ ਤਕਨੀਕੀ ਤੇ ਸੰਚਾਲਨ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਦੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ ਆਈ.ਆਈ.ਟੀ. ਦਿੱਲੀ ਨਾਲ ਇਹ ਸਹਿਯੋਗ ਅਤੇ ਸੰਸਥਾ ਨੂੰ ਵਰਚੁਅਲ ਲੈਬਜ਼ ਦੇ ਨੋਡਲ ਕੇਂਦਰ ਵਜੋਂ ਮਾਨਤਾ ਮਿਲਣਾ ਪ੍ਰੈਕਟੀਕਲ ਤੇ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ ‘ਸੰਸਥਾਪਕ ਸਮ੍ਰਿਤੀ ਦਿਵਸ’ ਮੌਕੇ ਸਮਾਜ ਸੇਵਾ ਤੇ ਵਿਦਿਆਰਥੀ ਕਲਿਆਣ ਸੰਬੰਧੀ ਸਮਾਗਮ ਅਗਲੀ ਖ਼ਬਰ ਕਾਂਗਰਸ ਤੋਂ ਬਾਅਦ ਭਾਜਪਾ ਵੀ ਨਗਰ ਨਿਗਮ ਨੂੰ ਘੇਰਨ ਲੱਗੀ-9 ਨੂੰ ਨਿਗਮ ਖ਼ਿਲਾਫ ਪ੍ਰਦਰਸ਼ਨ
Ad Position 24