11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਿੰਡ ਧੀਣਾ ’ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਮੀਟਿੰਗ

ਜਮਸ਼ੇਰ ਖ਼ਾਸ, 10 ਅਕਤੂਬਰ (ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਪਿੰਡ ਧੀਣਾ ਦੀ ਇੰਦਰਾ ਕਾਲੋਨੀ ਦੀ ਭਗਵਾਨ ਵਾਲਮੀਕਿ ਮੰਦਰ ਕਮੇਟੀ ਅਤੇ ਆਦਿ ਦ੍ਰਾਵਿੜ ਸਮਾਜ ਸੰਸਥਾ ਦੇ ਮੁੱਖ ਸੰਚਾਲਕ ਵੀਰਸ੍ਰੇਸ਼ਠ ਯੋਗੀ ਲਾਲ ਦੈਤਿਆ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸੱਭਰਵਾਲ ਸਾਥੀਆਂ ਸਮੇਤ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 11-10-2026
ਜਮਸ਼ੇਰ ਖ਼ਾਸ, 10 ਅਕਤੂਬਰ (ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਪਿੰਡ ਧੀਣਾ ਦੀ ਇੰਦਰਾ ਕਾਲੋਨੀ ਦੀ ਭਗਵਾਨ ਵਾਲਮੀਕਿ ਮੰਦਰ ਕਮੇਟੀ ਅਤੇ ਆਦਿ ਦ੍ਰਾਵਿੜ ਸਮਾਜ ਸੰਸਥਾ ਦੇ ਮੁੱਖ ਸੰਚਾਲਕ ਵੀਰਸ੍ਰੇਸ਼ਠ ਯੋਗੀ ਲਾਲ ਦੈਤਿਆ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸੱਭਰਵਾਲ ਸਾਥੀਆਂ ਸਮੇਤ ਸ਼ਾਮਿਲ ਹੋਏ। ਵਾਲਮੀਕਿ ਸਭਾ ਧੀਣਾ ਦੇ ਪ੍ਰਧਾਨ ਅਸ਼ੋਕ ਘਾਰੂ, ਮੈਂਬਰਾਂ ਅਤੇ ਆਦਿ ਦ੍ਰਾਵਿੜ ਸਮਾਜ ਸੰਸਥਾ ਦੇ ਮੁੱਖ ਸੰਚਾਲਕ ਯੋਗੀ ਲਾਲ ਦੈਤਿਆ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਵਿਪਨ ਸੱਭਰਵਾਲ ਨੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਸਮਾਗਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ 15 ,18, ਅਤੇ 26 ਅਕਤੂਬਰ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਕਰਵਾਏ ਜਾ ਰਹੇ ਵਿਸ਼ੇਸ ਸਮਾਗਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵਾਲਮੀਕਿ ਵੈੱਲਫੇਅਰ ਟਰੱਸਟ ਦੇ ਜਨਰਲ ਸਕੱਤਰ ਅਸ਼ੋਕ ਭੀਲ ਨੇ ਇਸ ਮੌਕੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਮਹਾਰਾਜ ਦੀਆਂ ਸਿੱਖਿਆਵਾਂ ਨਾਲ ਲੋਕਾਂ ਨੂੰ ਜੋੜਨਾ ਚਾਹੀਦਾ ਹੈ। ਇਸ ਮੌਕੇ ਪਿੰਡ ਧੀਣਾ ਦੇ ਪ੍ਰਮੁੱਖ ਆਗੂ ਯੋਗੀ ਲਾਲ ਨੇ ਕਿਹਾ ਕਿ ਸਾਡੀ ਧੀਣਾ ਇੰਦਰਾ ਕਾਲੋਨੀ ਦੇ ਸਾਰੇ ਲੋਕ ਉਤਸਵ ਕਮੇਟੀ ਵੱਲੋਂ ਉਲੀਕੇ ਗਏ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਇਸ ਮੌਕੇ ਸੁਭਾਸ਼ ਸੋਂਧੀ, ਜਤਿੰਦਰ ਨਿੱਕਾ, ਗੁਲਜ਼ਾਰ ਖੋਸਲਾ, ਰਾਜਾ ਗਿੱਲ, ਹਰਸ਼ ਗਿੱਲ, ਅਮਾਨੀਆਲ ਡੋਡੀ, ਸਰਵਜੀਤ ਬੱਗੀ, ਜਸਵਿੰਦਰ ਲਾਡੀ, ਰਵੀ ਕੁਮਾਰ, ਜਗਦੀਸ਼ ਭੱਟੀ, ਆਸ਼ੂ, ਕਰਨ, ਤਰਸੇਮ ਲਾਲ, ਮੱਖਣ, ਲਕਸ਼, ਮਹਿਲਾ ਵਿੰਗ ਪ੍ਰਧਾਨ ਰੀਟਾ ਦੱਤ, ਰਾਣੀ ਕੌਰ, ਭੰਸੋ, ਜਿੰਦਰ, ਰੂਬੀ, ਰਮਨ, ਪੰਮਾ, ਜਯੋਤੀ, ਚੇਤਨ ਨਾਹਰ, ਆਨੰਦ ਬੈਂਸ, ਰਮਨ ਗਿੱਲ, ਅਭੀ ਸੱਭਰਵਾਲ ਆਦਿ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਤੇ ਦਿਹਾਤੀ ਪੁਲਿਸ ਨੇ ਇਕੋ ਵੇਲੇ ਜ਼ਿਲ੍ਹੇ ਦੇ ਨਸ਼ੇ ਲਈ ਸੰਵੇਦਨਸ਼ੀਲ ਇਲਾਕਿਆਂ ’ਚ ਵੱਡੇ ਪੱਧਰ ’ਤੇ ਚਲਾਇਆ ਕਾਸੋ... ਅਗਲੀ ਖ਼ਬਰ ਤਿਉਹਾਰਾਂ ਮੌਕੇ ਬਾਜ਼ਾਰਾਂ ’ਚ ਵਧੇਗੀ ਚਹਿਲ-ਪਹਿਲ, ਕਈ ਸੜਕਾਂ ਤੇ ਫੁੱਟਪਾਥਾਂ ’ਤੇ ਕਬਜ਼ੇ ਬਣ ਸਕਦੇ ਹਨ ਜਾਮ ਦਾ ਕਾਰਨ
Ad Position 24