11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜੰਡਿਆਲਾ ਵਿਚ ਅੱਖਾਂ ਦੇ ਕੈਂਪ ਦੌਰਾਨ ਸੱਤ ਸੌ ਮਰੀਜ਼ਾਂ ਦੀ ਜਾਂਚ

ਜੰਡਿਆਲਾ ਮੰਜਕੀ, 10 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)–ਜੰਡਿਆਲਾ ਲੋਕ ਭਲਾਈ ਮੰਚ ਵਲੋਂ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਤੇਜਾ ਐਂਡ ਲਿਉਨਾਰਾ ਜੌਹਲ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਦਾ ਸਲਾਨਾ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਗੁਰਮੀਤ ਕੌਰ ਜੌਹਲ ਯੂਐਸਏ ਵਲੋਂ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 11-10-2026
ਜੰਡਿਆਲਾ ਮੰਜਕੀ, 10 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)–ਜੰਡਿਆਲਾ ਲੋਕ ਭਲਾਈ ਮੰਚ ਵਲੋਂ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਤੇਜਾ ਐਂਡ ਲਿਉਨਾਰਾ ਜੌਹਲ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਦਾ ਸਲਾਨਾ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਗੁਰਮੀਤ ਕੌਰ ਜੌਹਲ ਯੂਐਸਏ ਵਲੋਂ ਕੀਤਾ ਗਿਆ । ਕੈਪ ਦੌਰਾਨ ਡਾਕਟਰ ਮਨਦੀਪ ਸੂਦ ਦੀ ਟੀਮ ਵਲੋਂ 700 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। 150 ਦੇ ਲਗਭਗ ਮਰੀਜ਼ਾਂ ਨੂੰ ਲੈਂਜ ਪਾਉਣ ਲਈ ਚੁਣਿਆ ਗਿਆ। ਜਾਂਚ ਕਰਵਾਉਣ ਵਾਲੇ ਸਮੂਹ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ । ਮੰਚ ਦੇ ਪ੍ਰਧਾਨ ਮੱਖਣ ਪੱਲਣ ਨੇ ਮੰਚ ਵੱਲੋਂ ਕਰਵਾਈ ਜਾਂਦੇ ਸਮਾਜ ਸੇਵੀ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜਨਰਲ ਸਕੱਤਰ ਤਰਸੇਮ ਸਿੰਘ, ਮਾਸਟਰ ਸੁਖਜੀਤ ਸਿੰਘ,ਸਕੱਤਰ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਸੰਮਤੀ ਮੈਂਬਰ ਮੱਖਣ ਸਿੰਘ ਜੌਹਲ, ਰਣਧੀਰ ਸਿੰਘ ਗੁਜਰਾਲ, ਸੁਖਵਿੰਦਰ ਸਿੰਘ, ਇੰਜੀਨੀਅਰ ਜੋਗਿੰਦਰ ਸਿੰਘ, ਮਾਸਟਰ ਬਲਕਾਰ ਸਿੰਘ, ਭੁਪਿੰਦਰ ਸਿੰਘ ਖਾਲਸਾ, ਗੁਰਚੇਤਨ ਸਿੰਘ ਜੌਹਲ,ਸੱਤਪਾਲ ਗਾਬਾ, ਵਿਜੈ ਕੁਮਾਰ ਧਰਨੀ, ਕੁਲਦੀਪ ਸਿੰਘ ਫੌਜੀ,ਗੁਰਚੇਤਨ ਸਿੰਘ ਜੌਹਲ, ਚੀਫ ਫਾਰਮਾਸਿਸਟ ਸੁਖਵਿੰਦਰ ਕੌਰ,ਮਨਜੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਸਬ-ਡਵੀਜ਼ਨ ਫਿਲੌਰ ਦੇ ਵੱਖ-ਵੱਖ ਪਿੰਡਾਂ ’ਚ ਕੀਤੀ ਛਪੇਮਾਰੀ ਅਗਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਚਲਾਈ ਤਲਾਸ਼ੀ ਮੁਹਿੰਮ
Ad Position 24