ਸ੍ਰੀ ਰਾਮ ਉਤਸਵ ਕਮੇਟੀ ਨੇ ਝੰਡੇ ਦੀ ਰਸਮ ਅਦਾ ਕੀਤੀ
ਜਲੰਧਰ, 12 ਅਕਤੂਬਰ (ਸ਼ਿਵ)-ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸਹਿਰਾ ਉਤਸਵ ਮਨਾਇਆ ਜਾਵੇਗਾ। ਅੱਜ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ।
ਜਲੰਧਰ, 12 ਅਕਤੂਬਰ (ਸ਼ਿਵ)-ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸਹਿਰਾ ਉਤਸਵ ਮਨਾਇਆ ਜਾਵੇਗਾ। ਅੱਜ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ । ਇਹ ਦੁਸਹਿਰਾ ਉਤਸਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ । ਇਸ ਪ੍ਰੋਗਰਾਮ ਵਿਚ ਸ੍ਰੀ ਰਾਮ ਜੀ ਅਤੇ ਸ੍ਰੀ ਹਨੂੰਮਾਨ ਜੀ ਦੇ ਸਵਰੂਪ ਦੇਖਣ ਯੋਗ ਹੋਣਗੇ । ਬੈਂਡ, ਬਾਜਿਆ ਅਤੇ ਹਾਥੀ, ਘੋੜਿਆ ਦੇ ਨਾਲ ਸ਼ੋਭਾ ਯਾਤਰਾ ਕਢੀ ਜਾਵੇਗੀ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਦੇਖਣ ਯੋਗ ਹੋਣਗੇ । ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਹੋਵੇਗਾ । ਇਸ ਮੌਕੇ ਤੇ ਰਾਜੇਸ਼ ਵਿਜ , ਰਾਜਿੰਦਰ ਬੇਰੀ , ਰਾਕੇਸ਼ ਅਰੋੜਾ , ਜਸਵਿੰਦਰ ਸਿੰਘ ਪੱਲੀ , ਪੋਂਟੀ ਰਾਜਪਾਲ , ਮਨੀਸ਼ ਗੁਪਤਾ ਮਨੂ , ਰੋਹਿਤ ਤਲਵਾਰ , ਬ੍ਰਿਜ ਪ੍ਰਭਾਕਰ ,ਸ਼ੈਲੀ ਖੁੱਲਰ , ਪਵਨ ਕੁਮਾਰ , ਨਵੀਨ ਖੰਨਾ , ਰਾਹੁਲ ਧੀਰ , ਆਸ਼ੂ ਧੀਰ , ਸੰਦੀਪ ਮਾਗੋ , ਦਮਿੰਦਰ , ਰਾਜ ਕੁਮਾਰ ਸ਼ਰਮਾ , ਰਵਿੰਦਰ ਸਿੰਘ ਰਵੀ , ਦੀਪਕ ਸਪਰਾ , ਜਤਿੰਦਰ ਭਾਟੀਆ , ਕਰਨ ਕੌਸ਼ਲ , ਪੁਨੀਤ ਬਾਲਾ , ਸੰਜੀਵ ਮਿੱਡਾ , ਵੱਸੂ ਮਿੱਡਾ ਮੌਜੂਦ ਸਨ।