ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ’ਚ ‘ਜੱਜ-ਵਿਦਿਆਰਥੀ’ ਪੈਨਲ ਨੇ ਜਿਤਾਉਣ ਦੀ ਕੀਤੀ ਅਪੀਲ
ਜਲੰਧਰ, 17 ਅਕਤੂਬਰ (ਜਤਿੰਦਰ ਪੰਮੀ)-ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਮੀਟਿੰਗ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ 25 ਅਕਤੂਬਰ ਨੂੰ ਹੋ ਰਹੀਆਂ ਚੋਣਾਂ ’ਚ ਪੰਜਾਬ, ਚੰਡੀਗੜ੍ਹ, ਹਰਿਆਣਾ, ਜੰਮੂ ਅਤੇ ਦਿੱਲੀ ਦੇ ਨਾਮਵਰ ਲੇਖਕਾਂ ਨੇ ਸੁਰਜੀਤ ਜੱਜ-ਹਰਮੀਤ ਵਿਦਿਆਰਥੀ ਤੇ ਉਨ੍ਹਾਂ ਦੇ ਪੈਨਲ ਨੂੰ ਜਿਤਾਉਣ ਲਈ ਕੇਂਦਰੀ ਸਭਾ ਨਾਲ ਜੁੜੇ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਹੈ| ਉਪਰੋਕਤ ਪੈਨਲ ਵਿੱਚ ਪ੍ਰਧਾਨ ਦੇ ਅਹੁਦੇ ਲਈ ਸੁਰਜੀਤ ਜੱਜ, ਜਨਰਲ ਸਕੱਤਰ ਦੇ ਅਹੁਦੇ ਲਈ ਹਰਮੀਤ ਵਿਦਿਆਰਥੀ, ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਗੁਰਵਿੰਦਰ ਅਮਨ, ਮੀਤ ਪ੍ਰਧਾਨ ਦੇ ਅਹੁਦੇ ਲਈ ਸ਼ਬਦੀਸ਼, ਬਲਦੇਵ ਸਿੰਘ ਬੱਲੀ, ਪਾਲ ਗੁਰਦਾਸਪੁਰੀ ਤੇ ਬਲਵਿੰਦਰ ਸਿੰਘ ਭੁੱਲਰ, ਸਕੱਤਰ ਦੇ ਅਹੁਦੇ ਲਈ ਕਰਮ ਸਿੰਘ ਵਕੀਲ, ਸੁੱਚਾ ਸਿੰਘ ਰੰਧਾਵਾ, ਤਰਲੋਚਨ ਝਾਂਡੇ ਅਤੇ ਮਨਦੀਪ ਕੌਰ ਰਿੰਪੀ ਚੋਣ ਲੜ ਰਹੇ ਹਨ| ਅਪੀਲ ਕਰਨ ਵਾਲਿਆਂ ਵਿੱਚ ਡਾ.
ਸ
ਸੁਰਜੀਤ ਜੱਜ
ਹਰਮੀਤ ਵਿਦਿਆਰਥੀ
18-10-2026
ਜਲੰਧਰ, 17 ਅਕਤੂਬਰ (ਜਤਿੰਦਰ ਪੰਮੀ)-ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਮੀਟਿੰਗ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ 25 ਅਕਤੂਬਰ ਨੂੰ ਹੋ ਰਹੀਆਂ ਚੋਣਾਂ ’ਚ ਪੰਜਾਬ, ਚੰਡੀਗੜ੍ਹ, ਹਰਿਆਣਾ, ਜੰਮੂ ਅਤੇ ਦਿੱਲੀ ਦੇ ਨਾਮਵਰ ਲੇਖਕਾਂ ਨੇ ਸੁਰਜੀਤ ਜੱਜ-ਹਰਮੀਤ ਵਿਦਿਆਰਥੀ ਤੇ ਉਨ੍ਹਾਂ ਦੇ ਪੈਨਲ ਨੂੰ ਜਿਤਾਉਣ ਲਈ ਕੇਂਦਰੀ ਸਭਾ ਨਾਲ ਜੁੜੇ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਹੈ| ਉਪਰੋਕਤ ਪੈਨਲ ਵਿੱਚ ਪ੍ਰਧਾਨ ਦੇ ਅਹੁਦੇ ਲਈ ਸੁਰਜੀਤ ਜੱਜ, ਜਨਰਲ ਸਕੱਤਰ ਦੇ ਅਹੁਦੇ ਲਈ ਹਰਮੀਤ ਵਿਦਿਆਰਥੀ, ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਗੁਰਵਿੰਦਰ ਅਮਨ, ਮੀਤ ਪ੍ਰਧਾਨ ਦੇ ਅਹੁਦੇ ਲਈ ਸ਼ਬਦੀਸ਼, ਬਲਦੇਵ ਸਿੰਘ ਬੱਲੀ, ਪਾਲ ਗੁਰਦਾਸਪੁਰੀ ਤੇ ਬਲਵਿੰਦਰ ਸਿੰਘ ਭੁੱਲਰ, ਸਕੱਤਰ ਦੇ ਅਹੁਦੇ ਲਈ ਕਰਮ ਸਿੰਘ ਵਕੀਲ, ਸੁੱਚਾ ਸਿੰਘ ਰੰਧਾਵਾ, ਤਰਲੋਚਨ ਝਾਂਡੇ ਅਤੇ ਮਨਦੀਪ ਕੌਰ ਰਿੰਪੀ ਚੋਣ ਲੜ ਰਹੇ ਹਨ| ਅਪੀਲ ਕਰਨ ਵਾਲਿਆਂ ਵਿੱਚ ਡਾ. ਸਵਰਾਜਬੀਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਅਨੂਪ ਸਿੰਘ, ਡਾ. ਪਾਲ ਕੌਰ, ਕੁਲਦੀਪ ਸਿੰਘ ਦੀਪ, ਜਸਪਾਲ ਮਾਨਖੇੜਾ, ਡਾ. ਹਰਵਿੰਦਰ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਮੱਖਣ ਮਾਨ, ਸੁਰਿੰਦਰ ਨੀਰ, ਖ਼ਾਲਿਦ ਹੁਸੈਨ, ਅਤਰਜੀਤ, ਭਗਵੰਤ ਰਸੂਲਪੁਰੀ, ਬਲਬੀਰ ਪਰਵਾਨਾ, ਜਿੰਦਰ, ਡਾ. ਜਸਪਾਲ ਸਿੰਘ ਰੰਧਾਵਾ, ਬਲਬੀਰ ਮਾਧੋਪੁਰੀ, ਡਾ. ਰਵੇਲ ਸਿੰਘ, ਡਾ. ਵਨੀਤਾ, ਕੇਸਰਾ ਰਾਮ, ਮੋਹਨ ਲਾਲ ਫਿਲੌਰੀਆ, ਡਾ. ਰਾਮ ਮੂਰਤੀ, ਕੁਲਦੀਪ ਸਿੰਘ ਬੇਦੀ, ਜੋਗਿੰਦਰ ਸਿੰਘ ਸੰਧੂ, ਡਾ. ਗੁਲਜਾਰ ਸਿੰਘ ਪੰਧੇਰ, ਨਵਤੇਜ ਗੜ੍ਹਦੀਵਾਲਾ, ਗੁਰਮੀਤ ਕੜਿਆਲਵੀ, ਗੁਰਮੀਤ, ਡਾ. ਕੁਲਵੰਤ ਸਿੰਘ ਸੰਧੂ, ਕੇਸਰ, ਡਾ. ਸੇਲਸ਼, ਰਾਕੇਸ਼ ਆਨੰਦ ਅਤੇ ਹੋਰ ਸ਼ਾਮਿਲ ਹਨ।