18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੀ.ਐਚ.ਸੀ. ਜਮਸ਼ੇਰ ਖ਼ਾਸ ਦੀ ਸਿਹਤ ਵਿਭਾਗ ਟੀਮ ਵਲੋਂ ਨਸ਼ਿਆਂ ਵਿਰੁੱਧ ਰੈਲੀ

ਜਮਸ਼ੇਰ ਖਾਸ, 17 ਅਕਤੂਬਰ (ਹਰਵਿੰਦਰ ਕੁਮਾਰ)-ਲੋਕਾਂ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕੌਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸੰਸਾਰਪੁਰ ਵਿਖੇ ਰੈਲੀ ਕੱਢੀ ਗਈ ।

Ad Position 21
No active advertisement
ਅਜੀਤ ਡੈਸਕ 18-10-2026
ਜਮਸ਼ੇਰ ਖਾਸ, 17 ਅਕਤੂਬਰ (ਹਰਵਿੰਦਰ ਕੁਮਾਰ)-ਲੋਕਾਂ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕੌਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸੰਸਾਰਪੁਰ ਵਿਖੇ ਰੈਲੀ ਕੱਢੀ ਗਈ । ਸਰਕਾਰੀ ਹਾਈ ਸਕੂਲ ਸੰਸਾਰਪੁਰ ਦੇ ਪ੍ਰਿੰਸੀਪਲ ਮੈਡਮ ਸਮਿਤਾ ਗੁਪਤਾ ਦੇ ਸਹਿਯੋਗ ਨਾਲ ਬੱਚਿਆਂ ਨੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਹੱਥਾਂ ਵਿੱਚ ਵਿਸ਼ੇਸ ਤਖਤੀਆਂ ਫੜੀਆਂ ਸਨ ਜਿਸ ਵਿੱਚ ਨਸ਼ੇ ਤੋਂ ਬਚਣ ਲਈ ਸਲੋਗਨ ਜਿਵੇੰ ਨਸ਼ੇ ਛੱਡੋ ਕੋਹੜ ਵੱਢੋ, ਸਾਥੀਓ ਜਾਗੋ ਨਸ਼ਾ ਤਿਆਗੋ ਆਦਿ ਲਿਖੇ ਸੀ।ਇਹ ਰੈਲੀ ਨਸ਼ੇ ਵਿਰੁੱਧ ਨਾਅਰੇ ਲਗਉਂਦੀ ਹੋਈ ਹਾਈ ਸਕੂਲ਼ ਤੋਂ ਪਿੰਡ ਦੀਆਂ ਮੁੱਖ ਗਲੀਆਂ, ਗੁਰਦਵਾਰਾ ਸਾਹਿਬ, ਮੁੱਖ ਚੌਂਕ ਤੇ ਹੈਲਥ ਸੈਂਟਰ ਤੋਂ ਹੁੰਦੀ ਹੋਈ ਸਕੂਲ਼ ਵਿੱਚ ਸਮਾਪਤ ਹੋਈ।ਇਸ ਦੌਰਾਨ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਰਵਿੰਦਰਜੀਤ ਕੌਰ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਦੇ ਕਹੇ ਤੇ ਕਿਸੇ ਵੀ ਤਰਾਂ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਓਂਕਿ ਇੱਕ ਵਾਰ ਦਾ ਟੇਸਟ ਮਨੁੱਖ ਨੂੰ ਜਿੰਦਗੀ ਭਰ ਲਈ ਬਰਬਾਦ ਕਰ ਦਿੰਦਾ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਰੱਖਣ ਲਈ ਸਹਿਜੋਗ ਦੇਣਾ ਚਾਹੀਦਾ ਹੈ।ਰੈਲੀ ਤੋਂ ਬਾਅਦ ਕਮਿਊਨਟੀ ਹੈਲਥ ਅਫ਼ਸਰ ਡਾ ਰਾਧਿਕਾ ਕੋਟਮਰਾਜੂ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸੌਂਹ ਚੁਕਵਾਈ।ਆਮ ਆਦਮੀ ਪਾਰਟੀ ਤੋਂ ਬੱਚਿਤਰ ਸਿੰਘ ਕੁਲਾਰ, ਹੋਰ ਮੋਹਤਵਾਰ ਅਤੇ ਪਿੰਡ ਦੇ ਲੋਕ ਸ਼ਾਮਿਲ ਹੋਏ।ਸਕੂਲ ਅਧਿਆਪਕਾਂ ਮੈਡਮ ਭੁਪਿੰਦਰ ਕੌਰ, ਮੈਡਮ ਸੁਸ਼ਮਾ ਹੰਸ ਨੇ ਰੈਲੀ ਦੌਰਾਨ ਵਿਸ਼ੇਸ਼ ਸਹਿਜੋਗ ਦਿੱਤਾ।ਸਿਹਤ ਵਿਭਾਗ ਤੋਂ ਬਲਾਕ ਐਜੂਕੇਟਰ ਜਗਦੀਪ ਕੌਰ, ਸੁਪਰਵਾਈਜਰ ਪਲਵਿੰਦਰਜੀਤ ਸਿੰਘ ਮੱਲ੍ਹੀ, ਭੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਏ ਐਨ ਐੱਮ ਵੀਨਸ,ਮੇਲ ਵਰਕਰ ਦੀਪਕ ਕੁਮਾਰ, ਪਰਮਿੰਦਰਜੀਤ ਸਿੰਘ, ਵਿਕਰਾਂਤ ਅਤੇ ਸਥਾਨਕ ਆਸ਼ਾ ਵਰਕਰਸ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਅੰਤਰ ਰਾਸ਼ਟਰੀ ਆਫ਼ਤ ਜੋਖਮ ਘਟਾਓ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਅਰਬਨ ਅਸਟੇਟ ਤੋਂ ਫੋਲੜੀਵਾਲ ਜਾਂਦੀ ਸੜਕ ਦੇ ਕਿਨਾਰਿਆਂ ’ਤੇ ਸੁੱਟਿਆ ਜਾ ਰਿਹਾ ਕੂੜਾ ਤੇ ਮਲਬਾ
Ad Position 24