18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੁਰਦੁਆਰਾ ਡੇਰਾ ਨਿਰਮਲ ਸੰਤਪੁਰਾ ਵਿਖੇ ਕਰਵਾਏ ਗੁਰਮਤਿ ਸਮਾਗਮ

ਜਲੰਧਰ, 17 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 18-10-2026
ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਡੇਰਾ ਨਿਰਮਲ ਸੰਤਪੁਰਾ ਨਕੋਦਰ ਰੋਡ, ਜਲੰਧਰ ਵਿਖੇ ਸੇਵਾ ਨਿਭਾਉਣ ਵਾਲੇ ਸੱਚਖੰਡ ਵਾਸੀ ਬਾਬਾ ਹਰਨਾਮ ਸਿੰਘ, ਬਾਬਾ ਹੀਰਾ ਸਿੰਘ ਅਤੇ ਬਾਬਾ ਅਮਰਜੀਤ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। ਮੌਜੂਦਾ ਡੇਰਾ ਮੁਖੀ ਬਾਬਾ ਰਣਜੀਤ ਸਿੰਘ ਲਾਇਲਪੁਰੀ ਨੇ ਜਾਣਕਾਰੀ ਦਿੱਤੀ ਕਿ ਅਖੰਡ ਪਾਠ ਦੀ ਆਰੰਭਤਾ ਨਾਲ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਭੋਗ ਉਪਰੰਤ ਸਮਾਗਮਾਂ ਦੀ ਲੜੀ ਨੂੰ ਵਿਰਾਮ ਦਿੱਤਾ ਗਿਆ। ਇਸ ਗੁਰਮਤਿ ਸਮਾਗਮ ਦੌਰਾਨ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ, ਭਾਈ ਗਗਨਦੀਪ ਸਿੰਘ ਤਰਨਤਾਰਨ ਸਾਹਿਬ ਵਾਲੇ ਅਤੇ ਭਾਈ ਸੁਰਪੰਚਮਪ੍ਰੀਤ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਉੱਭਰਦੇ ਲੇਖਕ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ’ਚ 9ਵੀਂ ਤੇ 11ਵੀਂ ਦੇ ਦਾਖ਼ਲੇ ਲਈ 22 ਤੱਕ ਵਾਧਾ
Ad Position 24