ਏਸ਼ੀਅਨ ਹਾਕੀ ਮੁਕਾਬਲੇ ਨੂੰ ਲੈ ਕੇ ਬਰਲਟਨ ਪਾਰਕ ਦੇ ਅੰਦਰ ਤੇ ਬਾਹਰ ਤੇਜ਼ੀ ਨਾਲ ਚੱਲ ਰਹੀਆਂ ਤਿਆਰੀਆਂ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਬਰਲਟਨ ਪਾਰਕ ਨੂੰ ਜਾਣ ਵਾਲੇ ਰਸਤੇ ਦਾ ਜਾਇਜ਼ਾ ਲਿਆ
ਜਲੰਧਰ, 20 ਅਕਤੂਬਰ (ਸ਼ਿਵ)- 27 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਏਸ਼ੀਅਨ ਹਾਕੀ ਮੈਚਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਲਟਨ ਪਾਰਕ ਦੇ ਅੰਦਰ ਅਤੇ ਬਾਹਰ ਤਿਆਰੀਆਂ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਬਰਲਟਨ ਪਾਰਕ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਮੈਚ ਕਰਵਾਏ ਜਾਣੇ ਹਨ ।
ਜਲੰਧਰ, 20 ਅਕਤੂਬਰ (ਸ਼ਿਵ)- 27 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਏਸ਼ੀਅਨ ਹਾਕੀ ਮੈਚਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਲਟਨ ਪਾਰਕ ਦੇ ਅੰਦਰ ਅਤੇ ਬਾਹਰ ਤਿਆਰੀਆਂ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਬਰਲਟਨ ਪਾਰਕ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਮੈਚ ਕਰਵਾਏ ਜਾਣੇ ਹਨ । ਮੈਚ ਦੇ ਮੱਦੇਨਜ਼ਰ ਪਾਰਕ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸੇ ਸੰਬੰਧ ’ਚ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਬਰਲਟਨ ਪਾਰਕ ਨੂੰ ਜਾਣ ਵਾਲੇ ਰਸਤੇ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਰਸਤੇ ਨੂੰ ਹੋਰ ਸੁੰਦਰ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਏਸ਼ੀਅਨ ਹਾਕੀ ਮੈਚ ਦੇ ਮੱਦੇਨਜ਼ਰ ਬਰਲਟਨ ਪਾਰਕ ਦੇ ਅੰਦਰ ਅਤੇ ਬਾਹਰ ਕਰਵਾਏ ਜਾ ਰਹੇ ਵਿਕਾਸ ਤੇ ਸੁੰਦਰੀਕਰਨ ਦੇ ਕੰਮਾਂ ਦਾ ਵੀ ਨਿਰੀਖਣ ਕੀਤਾ। ਨਗਰ ਨਿਗਮ ਦੀ ਬੀ. ਐਂਡ ਆਰ. (ਬਿਲਡਿੰਗ ਐਂਡ ਰੋਡਜ਼) ਸ਼ਾਖਾ ਦੇ ਐਸ.ਈ. ਰਾਹੁਲ ਧਵਨ ਨੇ ਦੱਸਿਆ ਕਿ ਮੈਚ ਦੀਆਂ ਤਿਆਰੀਆਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਲਟਨ ਪਾਰਕ ਦੇ ਅੰਦਰ ਅਤੇ ਬਾਹਰਲੇ ਖੇਤਰਾਂ ਨੂੰ ਖੂਬਸੂਰਤ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਮੈਚ ਦੌਰਾਨ ਇੱਥੇ ਆਉਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਬਿਹਤਰ ਮਾਹੌਲ ਮਿਲ ਸਕੇ।