ਪੰਜਾਬ ਸਟੇਟ ਸਬ - ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ ਚ ਜਪਲੀਨ ਕੌਰ ਨੇ ਜਿੱਤੇ 3 ਖ਼ਿਤਾਬ 400 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ, ਚਾਰ ਦਿਨਾਂ ’ਚ ਖੇਡੇ ਗਏ 609 ਮੈਚ
ਜਲੰਧਰ, 20 ਅਕਤੂਬਰ(ਡਾ ਜਤਿੰਦਰ ਸਾਬੀ)-ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਖ਼ਿਤਾਬ ਜਿੱਤੇ। ਓਪੀ ਬੈਡਮਿੰਟਨ ਅਕੈਡਮੀ ਵਲੋਂ ਜਲੰਧਰ ਦੇ ਈਕੋ ਹੋਮਜ਼ ’ਚ ਕਰਵਾਈ ਗਈ ਇਸ ਚਾਰ ਰੋਜ਼ਾ ਚੈਂਪੀਅਨਸ਼ਿਪ ’ਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ 400 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।
ਜ
ਜਲੰਧਰ ’ਚ ਹੋਈ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮਾਨਦ ਸਕੱਤਰ ਰਿਤਿਨ ਖੰਨਾ। ਤਸਵੀਰ-ਮੁਨੀਸ਼।
21-10-2026
ਜਲੰਧਰ, 20 ਅਕਤੂਬਰ(ਡਾ ਜਤਿੰਦਰ ਸਾਬੀ)-ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਖ਼ਿਤਾਬ ਜਿੱਤੇ। ਓਪੀ ਬੈਡਮਿੰਟਨ ਅਕੈਡਮੀ ਵਲੋਂ ਜਲੰਧਰ ਦੇ ਈਕੋ ਹੋਮਜ਼ ’ਚ ਕਰਵਾਈ ਗਈ ਇਸ ਚਾਰ ਰੋਜ਼ਾ ਚੈਂਪੀਅਨਸ਼ਿਪ ’ਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ 400 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਟੂਰਨਾਮੈਂਟ ਦੌਰਾਨ 10 ਮੁਕਾਬਲਿਆਂ ’ਚ ਕੁੱਲ 609 ਮੈਚ ਖੇਡੇ ਗਏ । ਜਪਲੀਨ ਨੇ ਅੰਡਰ-15 ਅਤੇ ਅੰਡਰ-17 ਲੜਕੀਆਂ ਦੇ ਸਿੰਗਲਜ਼ ਅਤੇ ਅੰਡਰ-15 ਲੜਕੀਆਂ ਦੇ ਡਬਲਜ਼ ਮੁਕਾਬਲੇ ਜਿੱਤ ਕੇ 3 ਖ਼ਿਤਾਬ ਆਪਣੇ ਨਾਂਅ ਕੀਤੇ। ਅੰਡਰ-17 ਵਿੱਚ ਵੀਰੇਨ ਸੇਠ ਅਤੇ ਅੰਡਰ-15 ਵਿੱਚ ਅਭਿਮਨਿਊ ਸਿੰਘ ਨੇ ਕ੍ਰਮਵਾਰ ਸਾਹਿਬ ਅਤੇ ਮਯੰਕ ਰਨਿੰਗ ਟਰਾਫੀਆਂ ਜਿੱਤੀਆਂ । ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮਾਨਦ ਸਕੱਤਰ ਰਿਤਿਨ ਖੰਨਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਤੇਜ਼ੀ ਨਾਲ ਦੇਸ਼ ਵਿੱਚ ਬੈਡਮਿੰਟਨ ਦੇ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਧਰੁਵ ਕਪਿਲਾ, ਤਨਵੀ ਸ਼ਰਮਾ ਅਤੇ ਜਗਸ਼ੇਰ ਖੰਗੂੜਾ ਵਰਗੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੀਆਂ ਹਨ। ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਸਫ਼ਲ ਪ੍ਰਬੰਧਾਂ ਲਈ ਓਪੀ ਬੈਡਮਿੰਟਨ ਅਕੈਡਮੀ ਦੀ ਸ਼ਲਾਘਾ ਕੀਤੀ।ਚੁਣੇ ਗਏ ਖਿਡਾਰੀ ਦਸੰਬਰ ਵਿੱਚ ਬੈਂਗਲੁਰੂ ਵਿਖੇ ਹੋਣ ਵਾਲੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਧੀਰਜ ਸ਼ਰਮਾ, ਅੰਕੁਸ਼ ਸਹਿਗਲ, ਓਪਿੰਦਰ ਪਾਲ ਸਿੰਘ ਕਲਸੀ, ਵਿਲਾਸ ਹੰਸ ਅਤੇ ਵਰੁਣ ਕੁਮਾਰ ਵੀ ਮੌਜੂਦ ਸਨ।