ਦੁਸਾਂਝ ਕਲਾਂ ਸਕੂਲ ਦੀਆਂ ਖਿਡਾਰਨਾਂ ਨੇ ਪੰਜਾਬ ’ਚੋਂ ਕੀਤਾ ਦੂਸਰਾ ਸਥਾਨ ਹਾਸਿਲ
ਦੁਸਾਂਝ ਕਲਾਂ, 21 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਹੈਂਡਬਾਲ ਕੋਚਿੰਗ ਸੈਂਟਰ ਦੋਸਾਂਝ ਕਲਾਂ ਦੀਆਂ ਅੰਡਰ 14 ਸਾਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਖੇਡਾਂ ਵਤਨ ਪੰਜਾਬ ਦੀਆਂ 2026 ਜੋ ਕਿ ਫਰੀਦਕੋਟ ਵਿਖੇ ਹੋਈਆਂ ਸੀ । ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ।
ਦੁਸਾਂਝ ਕਲਾਂ, 21 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਹੈਂਡਬਾਲ ਕੋਚਿੰਗ ਸੈਂਟਰ ਦੋਸਾਂਝ ਕਲਾਂ ਦੀਆਂ ਅੰਡਰ 14 ਸਾਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਖੇਡਾਂ ਵਤਨ ਪੰਜਾਬ ਦੀਆਂ 2026 ਜੋ ਕਿ ਫਰੀਦਕੋਟ ਵਿਖੇ ਹੋਈਆਂ ਸੀ । ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਜਲੰਧਰ ਦੀ 16 ਮੈਂਬਰੀ ਟੀਮ ਵਿੱਚ 10 ਖਿਡਾਰਨਾਂ ਦੁਸਾਂਝ ਕਲਾਂ ਕੋਚਿੰਗ ਸੈਂਟਰ ਦੀਆਂ ਸਨ । ਇਸ ਟੀਮ ’ਚ ਚੱਕ ਦੇਸ ਰਾਜ ਤੋਂ ਨੀਤਿਕਾ, ਲਾਦੀਆਂ ਤੋਂ ਸੋਨਾਕਸ਼ੀ, ਇੰਦਣਾ ਤੋਂ ਪੱਲਵੀ, ਦੁਸਾਂਝ ਕਲਾਂ ਤੋਂ ਮੰਨਤ, ਅਲੀਸ਼ਾ, ਰੇਨੁਕਾ, ਸੁਨੈਨਾ, ਸੰਜਨਾ ਅਤੇ ਪਿੰਡ ਕਾਲ਼ੇ ਤੋਂ ਜਸਮੀਨ ਤੇ ਰੌਸ਼ਨੀ ਸ਼ਾਮਿਲ ਸਨ । ਇਸ ਟੀਮ ਨੇ ਫਿਰੋਜ਼ਪੁਰ, ਬਠਿੰਡਾ, ਹੁਸ਼ਿਆਰਪੁਰ ਆਦਿ ਟੀਮਾਂ ਨੂੰ ਹਰਾ ਕੇ ਫਾਇਨਲ ’ਚ ਜਗ੍ਹਾ ਬਣਾਈ ਸੀ। ਇਸ ਰੋਮਾਂਚਿਕ ਫਾਇਨਲ ਮੈਚ ਵਿੱਚ ਟੀਮ ਨੇ ਵਾਧੂ ਸਮੇਂ ਵਿੱਚ ਰੋਪੜ ਟੀਮ ਤੋਂ 19-18 ਦੇ ਫ਼ਰਕ ਨਾਲ ਹਾਰੀ । ਕੋਚ ਕੁਲਵਿੰਦਰ ਸਿੰਘ ਦੁਸਾਂਝ ਅਤੇ ਸੋਮ ਨਾਥ ਨੇ ਦੱਸਿਆ ਕਿ ਸਾਰੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ । ਚੱਕ ਦੇਸ ਰਾਜ ਦੀ ਨੀਤਿਕਾ ਦੀ ਸ਼ਾਨਦਾਰ ਖੇਡ ਕਰਕੇ ਉਸ ਨੂੰ ਬੈਸਟ ਪਲੇਅਰ ਐਲਨਿਆਂ ਗਿਆ । ਖੇਡਾਂ ਦਾ ਸਾਥ ਦੇ ਰਹੇ ਸਾਰੇ ਖੇਡ ਪ੍ਰੇਮੀਆਂ, ਪਿੰਡ ਤੇ ਇਲਾਕਾ ਨਿਵਾਸੀਆਂ ਤੇ ਖ਼ਾਸ ਕਰਕੇ ਐਨ. ਆਰ .ਆਈ ਵੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਜ਼ਿਲ੍ਹਾ ਹੈਂਡਬਾਲ ਕੋਚ ਕੁਲਵਿੰਦਰ ਸਿੰਘ ਦੁਸਾਂਝ, ਡੀ . ਪੀ . ਈ ਸ਼੍ਰੀ ਸੋਮ ਨਾਥ ਅਤੇ ਵੱਖ - ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਬੱਚਿਆਂ ਦੇ ਮਾਂ ਬਾਪ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।