29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸ਼ਾਹਕੋਟ ਦੇ ਮੁਹੱਲਾ ਰਿਸ਼ੀ ਨਗਰ ਵਿਖੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ

ਸ਼ਾਹਕੋਟ, 28 ਅਕਤੂਬਰ (ਸੁਖਦੀਪ ਸਿੰਘ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸ਼ਾਹਕੋਟ ਵਿਖੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਦਾ ਮੁਹੱਲਾ ਰਿਸ਼ੀ ਨਗਰ ਵਿਖੇ ਪਹੁੰਚਣ ’ਤੇ ਭਾਜਪਾ ਆਗੂ ਕਮਲ ਨਾਹਰ ਸਾਬਕਾ ਐੱਮ. ਸੀ.

Ad Position 21
No active advertisement
ਅਜੀਤ ਡੈਸਕ 29-10-2026
ਸ਼ਾਹਕੋਟ, 28 ਅਕਤੂਬਰ (ਸੁਖਦੀਪ ਸਿੰਘ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸ਼ਾਹਕੋਟ ਵਿਖੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਦਾ ਮੁਹੱਲਾ ਰਿਸ਼ੀ ਨਗਰ ਵਿਖੇ ਪਹੁੰਚਣ ’ਤੇ ਭਾਜਪਾ ਆਗੂ ਕਮਲ ਨਾਹਰ ਸਾਬਕਾ ਐੱਮ.ਸੀ. ਦੀ ਅਗਵਾਈ ਹੇਠ ਮੁਹੱਲਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸਮੂਹ ਸੰਗਤਾਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਅਤੇ ਸ਼ੋਭਾ ਯਾਤਰਾ ਦੀ ਪ੍ਰਬੰਧਕ ਕਮੇਟੀ ਦਾ ਸਨਮਾਨ ਕੀਤਾ। ਇਸ ਮੌਕੇ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚਾਈ, ਸਮਾਨਤਾ, ਭਾਈਚਾਰੇ ਅਤੇ ਨੇਕ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੌਕੇ ਹਰਦੇਵ ਸਿੰਘ ਬਦੇਸ਼ਾ, ਕਮਲ ਨਾਹਰ (ਦੋਵੇਂ) ਸਾਬਕਾ ਐੱਮ.ਸੀ., ਵਰਿੰਦਰ ਨਾਹਰ, ਨਰੇਸ਼ ਨਾਹਰ, ਨੀਰਜ ਨਾਹਰ, ਪ੍ਰਵੀਨ ਕੁਮਾਰ ਟਾਂਕ, ਸ਼ੈਂਟੀ ਚਾਵਲਾ, ਰਾਹੁਲ ਨਾਹਰ, ਸੌਰਵ ਨਾਹਰ, ਹਰਸ਼ ਨਾਹਰ, ਕੁਲਵੰਤ ਨਾਹਰ ਨਿੱਕਾ , ਮਦਨ ਲਾਲ ਗਿੱਲ, ਵਿਕਾਸ ਨਾਹਰ, ਵਿਸ਼ਾਲ ਨਾਹਰ (ਜਰਮਨੀ), ਗੌਰਵ ਨਾਹਰ (ਅਮਰੀਕਾ), ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ, ਨੈਣਦੀਪ ਸਿੰਘ ਪੰਨੂ ਸਮੇਤ ਹੋਰ ਪਤਵੰਤੇ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ ਸਿੱਧੂ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਬੱਸ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ ਅਗਲੀ ਖ਼ਬਰ ਮਹਿਤਪੁਰ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ 31 ਨੂੰ
Ad Position 24