02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਰਾਮਲੀਲ੍ਹਾ ਦੇ ਸਫਲ ਆਯੋਜਨ ਦੀ ਖੁਸ਼ੀ ’ਚ ਸ਼ਿਵ ਰਾਮ ਕਲਾ ਮੰਚ ਵਲੋਂ ਹਵਨ ਯੱਗ ਕਰਾਇਆ

ਜਲੰਧਰ, 1 ਨਵੰਬਰ (ਸ਼ਿਵ)- ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲਾ ਕਮੇਟੀ ਮਾਡਲ ਹਾਊਸ ਵਲੋਂ ਰਾਮਲੀਲਾ ਦੇ ਸਫਲ ਮੰਚਨ ਦੀ ਖੁਸ਼ੀ ਵਿਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿਖੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਕਮੇਟੀ ਦੇ ਕਲਾਕਾਰਾਂ ਤੇ ਮੈਂਬਰਾਂ ਨੇ ਵਿਧੀ-ਵਿਧਾਨ ਨਾਲ ਹਵਨ ਵਿਚ ਆਹੂਤੀਆਂ ਪਾ ਕੇ ਭਗਵਾਨ ਸ਼੍ਰੀ ਰਾਮ ਦਾ ਜੈਕਾਰਾ ਲਗਾਇਆ।

Ad Position 21
No active advertisement
ਅਜੀਤ ਡੈਸਕ 02-11-2026
ਜਲੰਧਰ, 1 ਨਵੰਬਰ (ਸ਼ਿਵ)- ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲਾ ਕਮੇਟੀ ਮਾਡਲ ਹਾਊਸ ਵਲੋਂ ਰਾਮਲੀਲਾ ਦੇ ਸਫਲ ਮੰਚਨ ਦੀ ਖੁਸ਼ੀ ਵਿਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿਖੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਕਮੇਟੀ ਦੇ ਕਲਾਕਾਰਾਂ ਤੇ ਮੈਂਬਰਾਂ ਨੇ ਵਿਧੀ-ਵਿਧਾਨ ਨਾਲ ਹਵਨ ਵਿਚ ਆਹੂਤੀਆਂ ਪਾ ਕੇ ਭਗਵਾਨ ਸ਼੍ਰੀ ਰਾਮ ਦਾ ਜੈਕਾਰਾ ਲਗਾਇਆ। ਮੰਚ ਦੇ ਪ੍ਰਧਾਨ ਅਤੇ ਡਾਇਰੈਕਟਰ ਰਜਨੀਸ਼ ਕੁਮਾਰ ਨੇ ਕਿਹਾ ਕਿ ਕਮੇਟੀ ਵਲੋਂ ਹਰ ਸਾਲ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਹਵਨ ਯੱਗ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਸ ਨਾਲ ਵਾਤਾਵਰਨ ਦੀ ਸ਼ੁੱਧਤਾ, ਮਾਨਸਿਕ ਸ਼ਾਂਤੀ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਮੌਕੇ ਵਿਸ਼ਾਲ ਭੱਲਾ, ਪ੍ਰਿਯਵ੍ਰਤ ਸ਼ਾਸਤਰੀ, ਕਾਰਤਿਕ, ਰੋਹਨ, ਪ੍ਰਦੀਪ ਬੀ.ਟੀ., ਧੀਰਜ ਸਹਿਗਲ, ਸਚਿਤ ਸ਼ਰਮਾ, ਨਿਰਦੋਸ਼ ਕੁਮਾਰ, ਅਸ਼ੋਕ ਜੋਂਧਰਾ, ਚਿਰਾਗ ਵਰਮਾ, ਨੀਤਿਕ ਵਰਮਾ, ਪਵਨ ਭਗਤ, ਰਾਜਿੰਦਰ ਤੁਲੀ, ਅਨੁ ਤੁਲੀ, ਭਵਿੱਖ, ਪੰਡਿਤ ਮੇਘਰਾਜ ਸ਼ਾਸਤਰੀ ਤੇ ਪੰਡਿਤ ਉਮੇਸ਼ ਝਾ ਸਮੇਤ ਹੋਰ ਮੈਂਬਰ ਅਤੇ ਕਲਾਕਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ ਵਿਖੇ ਕਰਵਾਇਆ ਸਾਲਾਨਾ ਸਮਾਗਮ ਅਗਲੀ ਖ਼ਬਰ ਐਸ.ਪੀ. ਸੰਦੀਪ ਸਿੰਘ ਮੰਡ ਨੂੰ ਸਦਮਾ-ਮਾਤਾ ਦਾ ਦਿਹਾਂਤ
Ad Position 24