ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ ਵਿਖੇ ਕਰਵਾਇਆ ਸਾਲਾਨਾ ਸਮਾਗਮ
ਚੁਗਿੱਟੀ/ ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)- ਸਥਾਨਕ ਗੁਰੂ ਨਾਨਕਪੁਰਾ ‘ਚ ਸਥਿਤ ਫਨਲੈਂਡ ਪਬਲਿਕ ਸਕੂਲ ਦੇ ਪ੍ਰਬੰਧਕਾਂ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਵਲੋਂ ਸ਼ਿਰਕਤ ਕੀਤੀ ਗਈ।
ਚੁਗਿੱਟੀ/ ਜੰਡੂਸਿੰਘਾ, 1 ਨਵੰਬਰ (ਨਰਿੰਦਰ ਲਾਗੂ)- ਸਥਾਨਕ ਗੁਰੂ ਨਾਨਕਪੁਰਾ ‘ਚ ਸਥਿਤ ਫਨਲੈਂਡ ਪਬਲਿਕ ਸਕੂਲ ਦੇ ਪ੍ਰਬੰਧਕਾਂ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਵਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਨਾਲ ਕੌਂਸਲਰ ਪਤੀ ਜਸਵਿੰਦਰ ਸਿੰਘ ਬਿੱਲਾ, ਵਿਮਲ ਜੈਨ, ਪਰਵਿੰਦਰ ਜੈਨ, ਡਾਕਟਰ ਜਗਦੀਪ ਸਿੰਘ, ਡਾਕਟਰ ਮੁਕੇਸ਼ ਵਾਲੀਆ, ਮੇਧਾ ਦਿਆਲ ਵੀ ਹਾਜ਼ਰ ਰਹੇ। ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਦੌਰਾਨ ਜਿਥੇ ਇੱਕ ਪਾਸੇ ਨੰਨੇ- ਮੁੰਨੇ ਵਿਦਿਆਰਥੀਆਂ ਦੀ ਦੀਆਂ ਭੋਲੀਆਂ ਭਾਲੀਆਂ ਪੇਸ਼ਕਸ਼ਾਂ ਨੇ ਸਭ ਦਾ ਮਨ ਮੋਹ ਲਿਆ, ਉਥੇ ਹੀ ਦੂਜੇ ਪਾਸੇ ਵੱਖ -ਵੱਖ ਨ੍ਰਿਤਾਂ, ਜਿਵੇਂ ਕਿ ਕਸ਼ਮੀਰੀ,ਗੁਜਰਾਤੀ, ਹਰਿਆਣਵੀ, ਹਿਮਾਚਲੀ,ਗਿੱਧਾ, ਭੰਗੜਾ ਨਾਲ ਵੀ ਸਾਰੇ ਮੰਤਰ- ਮੁਗਧ ਹੋ ਗ ਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਸਲਵਾਨ, ਮੁੱਖ ਪ੍ਰਬੰਧਕ ਸੇਵਾ ਮੁਕਤ ਕਰਨਲ ਐਸ.ਕੇ.ਸਲਵਾਨ ਤੇ ਗਾਰਗੀ ਸਲਵਾਨ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਮੂਹ ਸਟਾਫ਼ ਵਲੋਂ ਆਏ ਹੋਏ ਮੁੱਖ ਪ੍ਰਾਹੁਣਿਆਂ ਅਤੇ ਬੱਚਿਆਂ ਦੇ ਮਾਪਿਆਂ ਦਾ ਹਾਰਦਿਕ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਿੱਖਿਅਕ ਪ੍ਰਾਪਤੀਆਂ ਦੇ ਮੱਦੇਨਜ਼ਰ ਅਕਾਦਮਿਕ ਪੁਰਸਕਾਰ ਤੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ -ਵੱਖ ਬੁਲਾਰਿਆਂ ਵਲੋਂ ਉਕਤ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ।