ਬੱਸ ਹੇਠ ਆਉਣ ਨਾਲ ਇਕ ਵਿਅਕਤੀ ਦੀ ਮੌਤ
ਗੁਰਾਇਆ, 4 ਨਵੰਬਰ (ਬਲਵਿੰਦਰ ਸਿੰਘ)-ਇੱਥੇ ਹਾਈਵੇਅ ‘ਤੇ ਇਕ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਬੱਸ ਦੀ ਸਕੂਟਰੀ ਨਾਲ ਟੱਕਰ ਹੋ ਗਈ, ਜਿਸ ਨਾਲ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਗੁਰਾਇਆ, 4 ਨਵੰਬਰ (ਬਲਵਿੰਦਰ ਸਿੰਘ)-ਇੱਥੇ ਹਾਈਵੇਅ ‘ਤੇ ਇਕ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਬੱਸ ਦੀ ਸਕੂਟਰੀ ਨਾਲ ਟੱਕਰ ਹੋ ਗਈ, ਜਿਸ ਨਾਲ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਇਹ ਹਾਦਸਾ ਬੱਸ ਨੰਬਰ ਪੀਬੀ 07 ਏਐਲ0779 ਤੇ ਸਕੂਟਰੀ ਨੰਬਰ ਪੀਬੀ 37 ਐੱਫ਼7957 ਵਿਚਕਾਰ ਹੋਇਆ। ਬੱਸ ਚਾਲਕ ਫ਼ਰਾਰ ਹੋ ਗਿਆ, ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨਜ਼ਦੀਕੀ ਪਿੰਡ ਰੁੜਕੀ ਦਾ ਦੱਸਿਆ ਗਿਆ ਹੈ।