05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਬਜ਼ੀ ਤੇ ਫਲ ਮੰਡੀ ਮਕਸੂਦਾਂ ’ਚ ਪ੍ਰਚੂਨ ਦੀਆਂ ਰੇਹੜੀਆਂ-ਫੜ੍ਹੀਆਂ ਵਾਲਿਆਂ ਨੂੰ ਭਰਨਾ ਪੈ ਰਿਹੈ ਗੁੰਡਾ ਟੈਕਸ ਨਾਜਾਇਜ਼ ਵਸੂਲੀ ’ਚ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੀ ਕਥਿਤ ਸ਼ਮੂਲੀਅਤ ਦਾ ਵੀ ਲੱਗਾ ਰਿਹੈ ਦੋਸ਼

ਜਲੰਧਰ, 4 ਨਵੰਬਰ (ਜਤਿੰਦਰ ਪੰਮੀ)–ਸ਼ਹਿਰ ਦੀ ਪ੍ਰਸਿੱਧ ਤੇ ਅੰਤਰਰਾਜੀ ਪੱਧਰ ਦੀ ਸਬਜ਼ੀ ਤੇ ਫਲ ਮੰਡੀ ਮਕਸੂਦਾਂ ’ਚ ਸਬਜ਼ੀ ਤੇ ਫਲ ਵੇਚਣ ਵਾਲੇ ਪਰਚੂਨ ਦੇ ਰੇਹੜੀ-ਫੜ੍ਹੀ ਵਾਲੇ ਦੁਕਾਨਦਾਰਾਂ ਤੋਂ ਸ਼ਰੇਆਮ ਗੁੰਡਾ ਟੈਕਸ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤ ਦੁਕਾਨਦਾਰ ਕੰਮ ਬੰਦ ਹੋਣ ਤੇ ਲੜਾਈ-ਝਗੜੇ ਤੋਂ ਬੱਚਣ ਖਾਤਰ ਨਾ ਤਾਂ ਕਿਸੇ ਖ਼ਿਲਾਫ਼ ਸ਼ਿਕਾਇਤ ਕਰ ਰਹੇ ਹਨ ਤੇ ਨਾ ਹੀ ਗੁੰਡਾ ਟੈਕਸ ਵਸੂਲਣ ਵਾਲਿਆਂ ਦਾ ਵਿਰੋਧ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 05-11-2026
ਜਲੰਧਰ, 4 ਨਵੰਬਰ (ਜਤਿੰਦਰ ਪੰਮੀ)–ਸ਼ਹਿਰ ਦੀ ਪ੍ਰਸਿੱਧ ਤੇ ਅੰਤਰਰਾਜੀ ਪੱਧਰ ਦੀ ਸਬਜ਼ੀ ਤੇ ਫਲ ਮੰਡੀ ਮਕਸੂਦਾਂ ’ਚ ਸਬਜ਼ੀ ਤੇ ਫਲ ਵੇਚਣ ਵਾਲੇ ਪਰਚੂਨ ਦੇ ਰੇਹੜੀ-ਫੜ੍ਹੀ ਵਾਲੇ ਦੁਕਾਨਦਾਰਾਂ ਤੋਂ ਸ਼ਰੇਆਮ ਗੁੰਡਾ ਟੈਕਸ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤ ਦੁਕਾਨਦਾਰ ਕੰਮ ਬੰਦ ਹੋਣ ਤੇ ਲੜਾਈ-ਝਗੜੇ ਤੋਂ ਬੱਚਣ ਖਾਤਰ ਨਾ ਤਾਂ ਕਿਸੇ ਖ਼ਿਲਾਫ਼ ਸ਼ਿਕਾਇਤ ਕਰ ਰਹੇ ਹਨ ਤੇ ਨਾ ਹੀ ਗੁੰਡਾ ਟੈਕਸ ਵਸੂਲਣ ਵਾਲਿਆਂ ਦਾ ਵਿਰੋਧ ਕਰਦੇ ਹਨ। ਇਹ ਉਗਰਾਹੀ ਸਵੇਰ ਵੇਲੇ ਕੁਝ ਨੌਜਵਾਨਾਂ ਦੇ ਗਰੁੱਪ ਵਲੋਂ ਕੀਤੀ ਜਾਂਦੀ ਹੈ ਜਦੋਂ ਮੰਡੀ ’ਚ ਸਬਜ਼ੀ ਖਰੀਦਣ ਵਾਲਿਆਂ ਦਾ ਪੂਰਾ ਤਾਂਤਾ ਲੱਗਾ ਹੁੰਦਾ ਹੈ। ਉਕਤ ਨੌਜਵਾਨ ਹਰੇਕ ਫੜ੍ਹੀ ਤੇ ਰੇਹੜੀ ਵਾਲੇ ਕੋਲ ਜਾ ਕੇ ਪੈਸੇ ਮੰਗਦੇ ਹਨ ਤੇ ਜੇਕਰ ਕੋਈ ਮੰਗੇ ਪੈਸਿਆਂ ’ਚੋਂ ਘੱਟ ਦੇਣ ਜਾਂ ਨਾਂਹ ਕਰਦਾ ਹੈ ਤਾਂ ਉਸ ਨੂੰ ਅੰਜ਼ਾਮ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਹਰੇਕ ਰੇਹੜੀ ਜਾਂ ਫੜ੍ਹੀ ਵਾਲੇ ਕੋਲੋਂ 60 ਰੁਪਏ ਤੋਂ ਲੈ ਕੇ 200 ਰੁਪਏ ਤੱਕ ਵਸੂਲੇ ਜਾਂਦੇ ਹਨ। ਇਸ ਗੁੰਡਾ ਟੈਕਸ ਵਸੂਲੀ ’ਚ ਮਾਰਕੀਟ ਕਮੇਟੀ ਦੇ ਕੁਝ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਦੇ ਵੀ ਦੋਸ਼ ਲੱਗ ਰਹੇ ਹਨ। ਇਸ ਸੰਬੰਧੀ ਕੁਝ ਦੁਕਾਨਦਾਰਾਂ ਨੇ ਆਪਣਾਂ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਉਕਤ ਅਨਸਰਾਂ ਤੋਂ ਬਹੁਤ ਤੰਗ ਹਨ ਪਰ ਨਾ ਤਾਂ ਵਿਰੋਧ ਕਰ ਸਕਦੇ ਹਨ ਅਤੇ ਨਾ ਹੀ ਸ਼ਿਕਾਇਤ ਕਰ ਸਕਦੇ ਹਨ ਕਿਉਂਕਿ ਮਾਰਕੀਟ ਕਮੇਟੀ ਵਾਲੇ ਵੀ ਉਗਰਾਹੀ ਕਰਨ ਵਾਲਿਆਂ ਦਾ ਸਾਥ ਦਿੰਦੇ ਹਨ। ਇਸ ਦੇ ਬਦਲੇ ’ਚ ਉਕਤ ਅਨਸਰ ਉਨ੍ਹਾਂ ਨੂੰ ਹਿੱਸਾ ਦੇ ਕੇ ਚੁੱਪ ਕਰਵਾ ਦਿੰਦੇ ਹਨ। ਇਸ ਤੋਂ ਇਲਾਵਾ ਜੇਕਰ ਉਹ ਵਿਰੋਧ ਕਰਨ ਤਾਂ ਉਨ੍ਹਾਂ ਨੂੰ ਆਪਣਾ ਕਾਰੋਬਾਰ ਬੰਦ ਹੋਣ ਦਾ ਡਰ ਰਹਿੰਦਾ ਹੈ, ਜਿਸ ਲਈ ਉਹ ਚੁੱਪਚਾਪ ਉਕਤ ਗੁੰਡਾ ਟੈਕਸ ਭਰ ਰਹੇ ਹਨ। ਦੱਸਣਯੋਗ ਹੈ ਕਿ ਮਕਸੂਦਾਂ ਸਥਿਤ ਮੰਡੀ ਵਿੱਚ ਰੋਜ਼ਾਨਾ ਹੀ ਪਰਚੂਨ ਵਿੱਚ ਸਬਜ਼ੀ ਤੇ ਫਲ ਵੇਚਣ ਵਾਲਿਆਂ ਦੀਆਂ ਸੈਂਕੜੇ ਰੇਹੜੀਆਂ ਤੇ ਫੜ੍ਹੀਆਂ ਲੱਗਦੀਆਂ ਹਨ ਤੇ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। ਇਸ ਗੁੰਡਾ ਟੈਕਸ ਵਸੂਲੀ ਨਾਲ ਜਿੱਥੇ ਮੰਡੀ ਵਿੱਚ ਗਰੀਬ ਸਬਜ਼ੀ ਤੇ ਫਲ ਵਿਕਰੇਤਾਵਾਂ ਨਾਲ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ, ਉਥੇ ਹੀ ਮੰਡੀ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਕਿਸੇ ਵੀ ਰੇਹੜੀ-ਫੜ੍ਹੀ ਵਾਲੇ ਸ਼ਿਕਾਇਤ ਨਹੀਂ ਕੀਤੀ–ਪ੍ਰਧਾਨ ਫਲ ਤੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਮਕਸੂਦਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਮੰਡੀ ਦੇ ਕਿਸੇ ਵੀ ਪਰਚੂਨ ’ਚ ਸਬਜ਼ੀ ਤੇ ਫਲ ਵੇਚਣ ਵਾਲੇ ਨੇ ਇਸ ਗੁੰਡਾ ਟੈਕਸ ਦੀ ਵਸੂਲੀ ਬਾਰੇ ਸ਼ਿਕਾਇਤ ਨਹੀਂ ਦਿੱਤੀ। ਹਾਲਾਂਕਿ ਉਨ੍ਹਾਂ ਨੂੰ ਧੱਕੇ ਨਾਲ ਉਗਰਾਹੀ ਕੀਤੇ ਜਾਣ ਬਾਰੇ ਕਨਸੋਆਂ ਮਿਲੀਆਂ ਸਨ। ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਰੇਹੜੀ-ਫੜ੍ਹੀ ਵਾਲਿਆਂ ਨਾਲ ਸੱਚਮੁੱਚ ਅਜਿਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤਾਂ ਉਹ ਉਨ੍ਹਾਂ ਨੂੰ ਮਿਲ ਕੇ ਸ਼ਿਕਾਇਤ ਕਰ ਸਕਦੇ ਹਨ। ਸ਼ਿਕਾਇਤਕਰਤਾ ਬਾਰੇ ਸੂਚਨਾ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਤੇ ਇਸ ਨਾਜਾਇਜ਼ ਵਸੂਲੀ ਦੀ ਪੜਤਾਲ ਕਰਵਾ ਕੇ ਬੰਦ ਕਰਵਾਈ ਜਾਵੇਗੀ। ਮਾਰਕੀਟ ਕਮੇਟੀ ਨੇ ਸਰਕਾਰੀ ਫੀਸ ਦੀ ਵਸੂਲੀ ਕਰਨ ਦਾ ਦਿੱਤਾ ਹੋਇਆ ਠੇਕਾ-ਸੈਕਟਰੀ ਇਸ ਸੰਬੰਧੀ ਸੰਪਰਕ ਕਰਨ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਦਲਬੀਰ ਸਿੰਘ ਨੇ ਕਿਹਾ ਕਿ ਸਬਜ਼ੀ ਤੇ ਫਲ ਮੰਡੀ ਮਕਸੂਦਾਂ ’ਚ ਰੇਹੜੀਆਂ-ਫੜ੍ਹੀਆਂ ਤੋਂ ਸਰਕਾਰੀ ਫੀਸ ਦੀ ਵਸੂਲੀ ਕਰਨ ਦਾ ਠੇਕਾ ਦਿੱਤਾ ਹੋਇਆ ਹੈ ਅਤੇ ਠੇਕੇਦਾਰ ਦੇ ਕਰਿੰਦੇ ਹੀ ਇਹ ਫੀਸ ਵਸੂਲਦੇ ਹਨ। ਉਕਤ ਗੁੰਡਾ ਟੈਕਸ ਵਸੂਲੀ ’ਚ ਮਾਰਕੀਟ ਕਮੇਟੀ ਦੇ ਕੁਝ ਮੁਲਾਜ਼ਮਾਂ ਦੀ ਕਥਿਤ ਵਸੂਲੀ ਬਾਰੇ ਸਕੱਤਰ ਦਲਬੀਰ ਸਿੰਘ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ ਤੇ ਕੋਈ ਵੀ ਮੁਲਾਜ਼ਮ ਅਜਿਹਾ ਗੈਰ-ਕਾਨੂੰਨੀ ਕੰਮ ਨਹੀਂ ਕਰ ਸਕਦਾ ਅਤੇ ਨਾ ਹੀ ਵਸੂਲੀ ਕਰਨ ਵਾਲਿਆਂ ਬਾਰੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੀ ਮਿਲੀ ਹੈ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ’ਤੇ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਵੱਧ ਖ਼ਤਰਾ ਅਗਲੀ ਖ਼ਬਰ ਬੱਸ ਹੇਠ ਆਉਣ ਨਾਲ ਇਕ ਵਿਅਕਤੀ ਦੀ ਮੌਤ
Ad Position 24