05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬੀ . ਐਸ . ਐਫ . ਦੇ ਸੇਵਾਮੁਕਤ ਇੰਸਪੈਕਟਰ ਲਖਬੀਰ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ - ਪੀ . ਐੱਸ . ਸੰਧੂ

ਜਲੰਧਰ , 4 ਨਵੰਬਰ ( ਅਜੀਤ ਬਿਊਰੋ )- ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਪੀ . ਐੱਸ .

Ad Position 21
No active advertisement
ਅਜੀਤ ਡੈਸਕ 05-11-2026
ਜਲੰਧਰ , 4 ਨਵੰਬਰ ( ਅਜੀਤ ਬਿਊਰੋ )- ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਪੀ . ਐੱਸ . ਸੰਧੂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੇਵਾਮੁਕਤ ਇੰਸਪੈਕਟਰ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ । ਸ੍ਰੀ ਲਖਬੀਰ ਸਿੰਘ 18.01.1955 ਵਿਚ ਪੰਜਾਬ ਆਰਮਡ ਪੁਲਿਸ ਵਿਚ ਭਰਤੀ ਹੋਏ ਸਨ ਅਤੇ 1966 ਵਿਚ ਬਾਰਡਰ ਸਕਿਉਰਟੀ ਫੋਰਸ ਵਿਚ ਮਰਜ਼ ਹੋ ਗਏ ਸਨ । ਉਨ੍ਹਾਂ ਨੇ ਆਪਣੀ ਸੇਵਾ ਦੌਰਾਨ ਬਹੁਤ ਔਖੇ ਇਲਾਕਿਆਂ ਵਿਚ ਡਿਊਟੀ ਨਿਭਾਈ । ਸ੍ਰੀ ਲਖਬੀਰ ਸਿੰਘ ਦਾ ਦਿਹਾਂਤ 3 ਨਵੰਬਰ , 2026 ਨੂੰ ਹੋ ਗਿਆ ਸੀ । 4 ਨਵੰਬਰ ਨੂੰ ਪਿੰਡ ਤਰਸਿੱਕਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ । ਇਸ ਮੌਕੇ ਬੀ . ਐੱਸ . ਐਫ . ਵਲੋਂ ਸਹਾਇਕ ਕਮਾਂਡੈਂਟ ਸ੍ਰੀ ਕੁੰਵਰ ਸਿੰਘ ਰਾਣਾ ਦੀ ਨਿਗਰਾਨੀ ਹੇਠ ਗਾਰਡ ਆਫ਼ ਆਨਰ ਦਿੱਤਾ ਗਿਆ । ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੀ . ਐੱਸ . ਸੰਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿਵਾਇਆ ਕਿ ਬਾਰਡਰ ਸਕਿਉਰਿਟੀ ਫੋਰਸ ਅਤੇ ਐਸੋਸੀਏਸ਼ਨ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹੀ ਹੈ । ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਬਲਵਿੰਦਰ ਸਿੰਘ ਮਾਂਗਟ , ਜੁਆਇੰਟ ਸਕੱਤਰ ਸ੍ਰੀ ਉਂਕਾਰ ਸਿੰਘ , ਸ੍ਰੀ ਨਿਰਮਲ ਸਿੰਘ , ਸ੍ਰੀ ਤਰਸੀਮ ਸਿੰਘ , ਸ੍ਰੀ ਹਰਜੀਤ ਸਿੰਘ , ਸ੍ਰੀ ਸੁਖਬੀਰ ਸਿੰਘ ਅਤੇ ਹੋਰ ਮੈਂਬਰਾਂ ਸਮੇਤ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਜਿਮਖਾਨਾ ਕਲੱਬ ਵਿਖੇ ਦੀਵਾਲੀ ਮੌਕੇ ਮਹਾਂ ਬੰਪਰ ਤੰਬੋਲਾ-ਲੱਕੀ ਡਰਾਅ ਕੱਢੇ ਅਗਲੀ ਖ਼ਬਰ ਐੱਸ.ਜੀ.ਐੱਨ. ਸਕੂਲ ਵਿਖੇ ਕਰਵਾਇਆ ਪੰਜਾਬੀ ਲੋਕ ਗੀਤਾਂ ਦਾ ਸਮਾਗਮ
Ad Position 24