05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜਿਮਖਾਨਾ ਕਲੱਬ ਵਿਖੇ ਦੀਵਾਲੀ ਮੌਕੇ ਮਹਾਂ ਬੰਪਰ ਤੰਬੋਲਾ-ਲੱਕੀ ਡਰਾਅ ਕੱਢੇ

ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਮਹਾਂ ਬੰਪਰ ਤੰਬੋਲਾ ਤੇ ਲੱਕੀ ਡਰਾਅ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਸ਼ਹਿਰ ਦੇ ਸੈਂਕੜੇ ਪਰਿਵਾਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਤੇ ਇਕੱਠਿਆਂ ਤੰਬੋਲਾ ਖੇਡਣ ਦੇ ਨਾਲ-ਨਾਲ ਆਕਰਸ਼ਕ ਇਨਾਮ ਵੀ ਜਿੱਤੇ।

Ad Position 21
No active advertisement
ਅਜੀਤ ਡੈਸਕ 05-11-2026
ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਮਹਾਂ ਬੰਪਰ ਤੰਬੋਲਾ ਤੇ ਲੱਕੀ ਡਰਾਅ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਸ਼ਹਿਰ ਦੇ ਸੈਂਕੜੇ ਪਰਿਵਾਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਤੇ ਇਕੱਠਿਆਂ ਤੰਬੋਲਾ ਖੇਡਣ ਦੇ ਨਾਲ-ਨਾਲ ਆਕਰਸ਼ਕ ਇਨਾਮ ਵੀ ਜਿੱਤੇ। ਇਹ ਸਮਾਗਮ ਕਲੱਬ ਦੇ ਪ੍ਰਧਾਨ ਤੇ ਡਿਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ (ਆਈ.ਏ.ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਇਸ ਮੌਕੇ ਡਿਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਤੇ ਹੋਰਨਾ ਪ੍ਰਮੁੱਖ ਸਖਸ਼ੀਅਤਾਂ ਨੇ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਕਲੱਬ ਦੇ ਆਨਰੇਰੀ ਸਕੱਤਰ ਅਮਿਤ ਕੁਕਰੇਜਾ ਅਤੇ ਐਂਟਰਟੇਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਦੀ ਦੇਖ-ਰੇਖ ਕੀਤੀ। ਇਸ ਦੌਰਾਨ ਤੰਬੋਲਾ ਦੇ ਚਾਰ ਰਾਊਂਡ ਕਰਵਾਏ ਗਏ ਤੇ 20 ਲੱਕੀ ਡਰਾਅ ਕੱਢੇ ਗਏ। ਜੇਤੂਆਂ ਨੂੰ ਇਨਾਮਾਂ ਵਜੋਂ ਡਾਇਮੰਡ ਰਿੰਗ, ਐੱਲ.ਈ.ਡੀ., ਡਬਲ ਡੋਰ ਫਰਿੱਜ, ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਓਵਨ, ਏਅਰ ਫ੍ਰਾਇਰ ਸਮੇਤ ਹੋਰ ਕਈ ਆਕਰਸ਼ਕ ਤੋਹਫ਼ੇ ਦਿੱਤੇ ਗਏ। ਦੀਵਾਲੀ ਦੇ ਮੱਦੇਨਜ਼ਰ ਪੂਰੇ ਕਲੱਬ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਹੋਰ ਸਜਾਵਟੀ ਸਮਾਨ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਸਮਾਗਮ ਦੌਰਾਨ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤੇ ਕੋਲਡ ਫਾਇਰ ਵਰਗੇ ਆਕਰਸ਼ਕ ਆਤਿਸ਼ੀ ਨਜ਼ਾਰਿਆਂ ਨੇ ਜਸ਼ਨਾਂ ਦੀ ਰੌਣਕ ਵਧਾਈ। ਇਸ ਮੌਕੇ ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਧੀਰਜ ਸੇਠ, ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਗੋਲਡੀ, ਕੈਸ਼ੀਅਰ ਸੌਰਭ ਖੁੱਲਰ ਤੋਂ ਇਲਾਵਾ ਐੱਮ.ਬੀ. ਬਾਲੀ, ਜ਼ੁਬਿਨ ਸ਼ੰਗਾਰੀ, ਸ਼ਾਲੀਨ ਜੋਸ਼ੀ, ਰਾਜੀਵ ਬਾਂਸਲ, ਨਿਤਿਨ ਬਹਿਲ, ਮਹਿੰਦਰ ਸਿੰਘ, ਅਤੁਲ ਤਲਵਾੜ, ਸ਼ਾਲਿਨੀ ਕਾਲੜਾ ਅਤੇ ਵਿੰਨੀ ਸ਼ਰਮਾ ਨੇ ਪ੍ਰਬੰਧਾਂ ’ਚ ਵਿਸ਼ੇਸ਼ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ’ਤੇ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬੱਚਿਆਂ... ਅਗਲੀ ਖ਼ਬਰ ਬੀ . ਐਸ . ਐਫ . ਦੇ ਸੇਵਾਮੁਕਤ ਇੰਸਪੈਕਟਰ ਲਖਬੀਰ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ - ਪੀ . ਐੱਸ . ਸੰਧੂ
Ad Position 24